ਵਾਹਘਾ-ਅਟਾਰੀ ਸਰਹੱਦ ’ਤੇ ਆਜ਼ਾਦੀ ਦਿਵਸ ਮੌਕੇ ਗੂੰਜਿਆ ਹਿੰਦ-ਪਾਕਿ ਭਾਈਚਾਰੇ ਤੇ ਅਮਨ ਦਾ ਸੰਦੇਸ਼
ਅੰਮ੍ਰਿਤਸਰ, 15 ਅਗਸਤ (ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਵਾਹਘਾ-ਅਟਾਰੀ ਬਾਰਡਰ ’ਤੇ ਆਜ਼ਾਦੀ ਦਿਵਸ ਮੌਕੇ ਹਿੰਦ-ਪਾਕਿ ਦੋਸਤੀ, ਭਾਈਚਾਰੇ ਅਤੇ ਅਮਨ ਦਾ ਸੰਦੇਸ਼ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਅਟਾਰੀ ਬਾਰਡਰ ਪਹੁੰਚੇ ਅਤੇ ਹੱਥਾਂ ਵਿੱਚ ਤਿਰੰਗੇ ਲੈ
ਬਾਰਡਰ ਕੰਪਲੈਕਸ ਵਿਖੇ ਲੋਕ ਹੱਥਾਂ ’ਚ ਤਿਰੰਗੇ ਲੈ ਕੇ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤੀ ਅਤੇ ਬਿਹਤਰ ਸਬੰਧਾਂ ਦੀ ਕਾਮਨਾ  ਕਰਦੇ ਹੋਏ।


ਲੋਕਾਂ ਮੋਮਬੱਤੀਆਂ ਜਗਾ ਕੇ ਦੋਵੇਂ ਦੇਸ਼ਾਂ ਵਿਚਕਾਰ ਅਮਨ ਅਤੇ ਸ਼ਾਂਤੀ ਦੀ ਅਰਦਾਸ ਕਰਦੇ ਹੋਏ।


ਅੰਮ੍ਰਿਤਸਰ, 15 ਅਗਸਤ (ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਵਾਹਘਾ-ਅਟਾਰੀ ਬਾਰਡਰ ’ਤੇ ਆਜ਼ਾਦੀ ਦਿਵਸ ਮੌਕੇ ਹਿੰਦ-ਪਾਕਿ ਦੋਸਤੀ, ਭਾਈਚਾਰੇ ਅਤੇ ਅਮਨ ਦਾ ਸੰਦੇਸ਼ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਅਟਾਰੀ ਬਾਰਡਰ ਪਹੁੰਚੇ ਅਤੇ ਹੱਥਾਂ ਵਿੱਚ ਤਿਰੰਗੇ ਲੈ ਕੇ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤੀ ਅਤੇ ਬਿਹਤਰ ਸਬੰਧਾਂ ਦੀ ਕਾਮਨਾ ਕੀਤੀ।

ਰਾਤ 12 ਵਜੇ ਬਾਰਡਰ ਕੰਪਲੈਕਸ ਦੇਸ਼ਭਗਤੀ ਅਤੇ ਭਾਈਚਾਰੇ ਦੇ ਜਜ਼ਬੇ ਨਾਲ ਰੰਗਿਆ ਨਜ਼ਰ ਆਇਆ।

ਪ੍ਰੋਗਰਾਮ ਦੌਰਾਨ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਦੋਵੇਂ ਦੇਸ਼ਾਂ ਵਿਚਕਾਰ ਅਮਨ ਅਤੇ ਸ਼ਾਂਤੀ ਦੀ ਅਰਦਾਸ ਕੀਤੀ। ਹਾਜ਼ਰ ਲੋਕਾਂ ਨੇ ਕਿਹਾ ਕਿ ਸਰਹੱਦਾਂ ਭਾਵੇਂ ਦੋਵੇਂ ਦੇਸ਼ਾਂ ਨੂੰ ਵੱਖ ਕਰਦੀਆਂ ਹਨ ਪਰ ਦੋਵਾਂ ਪਾਸਿਆਂ ਦੇ ਲੋਕਾਂ ਵਿੱਚ ਮਨੁੱਖਤਾ, ਰਿਸ਼ਤਿਆਂ ਅਤੇ ਸ਼ਾਂਤੀ ਦੀ ਤਾਂਘ ਸਾਂਝੀ ਹੈ।

ਅਟਾਰੀ ਪਹੁੰਚੀ ਸਮ੍ਰਿਤੀ ਰਾਜ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਮੁੜ ਬਿਹਤਰ ਹੋਣ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੀ ਸੱਭਿਆਚਾਰ ਅਤੇ ਪਰੰਪਰਾਵਾਂ ਵਿੱਚ ਕਈ ਸਮਾਨਤਾਵਾਂ ਹਨ ਅਤੇ ਲੋਕ ਇੱਕ-ਦੂਜੇ ਦੀਆਂ ਕਈ ਚੀਜ਼ਾਂ ਨੂੰ ਪਸੰਦ ਕਰਦੇ ਹਨ।

ਦਿੱਲੀ ਤੋਂ ਪਹੁੰਚੀ ਪ੍ਰਗਿਆ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਵੀ ਭਾਰਤ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਦੀ ਭਾਵਨਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਭਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ।

ਵਾਘਾ-ਅਟਾਰੀ ਬਾਰਡਰ ’ਤੇ ਹੋਇਆ ਇਹ ਸਮਾਗਮ ਦੇਸ਼ਭਗਤੀ ਦੇ ਨਾਲ-ਨਾਲ ਸ਼ਾਂਤੀ ਅਤੇ ਦੋਸਤੀ ਦਾ ਸੰਦੇਸ਼ ਵੀ ਦਿੰਦਾ ਨਜ਼ਰ ਆਇਆ। ਲੋਕਾਂ ਨੇ ਉਮੀਦ ਜਤਾਈ ਕਿ ਗੱਲਬਾਤ, ਆਪਸੀ ਸਮਝ ਅਤੇ ਮਨੁੱਖਤਾ ਦੀ ਭਾਵਨਾ ਰਾਹੀਂ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਅਤੇ ਬਿਹਤਰ ਸਬੰਧਾਂ ਲਈ ਰਾਹ ਖੁੱਲ੍ਹ ਸਕਦਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande