ਪੰਜਾਬੀ ਫਿਲਮਾਂ ਬਾਰੇ ਬਿਆਨ ਦੇਕੇ ਵਿਵਾਦਾਂ ’ਚ ਘਿਰੀ ਵਾਮਿਕਾ ਗੱਬੀ
ਮੋਹਾਲੀ, 15 ਅਗਸਤ (ਹਿੰ.ਸ.)| ਪੰਜਾਬੀ ਸਿਨੇਮਾ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਕੇ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਤੱਕ ਪਛਾਣ ਬਣਾਉਣ ਵਾਲੀ ਅਦਾਕਾਰਾ ਵਾਮਿਕਾ ਗੱਬੀ ਆਪਣੇ ਇੱਕ ਪੁਰਾਣੇ ਇੰਟਰਵਿਊ ਦੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆ ਗਈ ਹੈ। ਪੰਜਾਬੀ ਫਿਲਮਾਂ ਸਬੰਧੀ ਦਿੱਤੇ
ਅਦਾਕਾਰਾ ਵਾਮਿਕਾ ਗੱਬੀ।


ਮੋਹਾਲੀ, 15 ਅਗਸਤ (ਹਿੰ.ਸ.)| ਪੰਜਾਬੀ ਸਿਨੇਮਾ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਕੇ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਤੱਕ ਪਛਾਣ ਬਣਾਉਣ ਵਾਲੀ ਅਦਾਕਾਰਾ ਵਾਮਿਕਾ ਗੱਬੀ ਆਪਣੇ ਇੱਕ ਪੁਰਾਣੇ ਇੰਟਰਵਿਊ ਦੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆ ਗਈ ਹੈ। ਪੰਜਾਬੀ ਫਿਲਮਾਂ ਸਬੰਧੀ ਦਿੱਤੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਪੰਜਾਬੀ ਸਿਨੇਮਾ ਪ੍ਰੇਮੀਆਂ ਅਤੇ ਫਿਲਮ ਸਮੀਖਿਅਕਾਂ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਦਰਅਸਲ, ਕਰੀਬ ਦੋ ਸਾਲ ਪੁਰਾਣੇ ਇੱਕ ਇੰਟਰਵਿਊ ਦਾ ਵੀਡੀਓ ਹੁਣ ਮੁੜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇੰਟਰਵਿਊ ਦੌਰਾਨ ਜਦੋਂ ਵਾਮਿਕਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿਹੜੇ ਪ੍ਰਾਜੈਕਟ ਸਿਰਫ ਪੈਸਿਆਂ ਲਈ ਕੀਤੇ ਸਨ ਤਾਂ ਉਨ੍ਹਾਂ ਪੰਜਾਬੀ ਫਿਲਮਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਸ ਸਮੇਂ ਉਨ੍ਹਾਂ ਕੋਲ ਹੋਰ ਫਿਲਮਾਂ ਦੇ ਵਿਕਲਪ ਨਹੀਂ ਸਨ ਅਤੇ ਕਰੀਅਰ ਵਿੱਚ ਬਣੇ ਰਹਿਣ ਲਈ ਉਨ੍ਹਾਂ ਕੁਝ ਅਜਿਹੇ ਕਿਰਦਾਰ ਵੀ ਨਿਭਾਏ, ਜਿਨ੍ਹਾਂ ਵਿੱਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਨਹੀਂ ਸੀ।

ਇਸ ਬਿਆਨ ਦੇ ਮੁੜ ਸਾਹਮਣੇ ਆਉਣ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਯੂਜ਼ਰਾਂ ਨੇ ਵਾਮਿਕਾ ਦੀ ਆਲੋਚਨਾ ਕੀਤੀ ਹੈ। ਟਰੋਲਰਾਂ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਨੇ ਉਨ੍ਹਾਂ ਨੂੰ ਮੁੱਖ ਅਦਾਕਾਰਾ ਵਜੋਂ ਵੱਡਾ ਮੌਕਾ ਦਿੱਤਾ ਅਤੇ ਇਸੇ ਮੰਚ ਰਾਹੀਂ ਉਨ੍ਹਾਂ ਨੇ ਅੱਗੇ ਬਾਲੀਵੁੱਡ ਤੇ ਸਾਊਥ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ।

ਵਾਮਿਕਾ ਗੱਬੀ ਨੇ 2013 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਤੂ ਮੇਰਾ 22 ਮੈਂ ਤੇਰਾ 22’ ਵਿੱਚ ਮੁੱਖ ਅਦਾਕਾਰਾ ਵਜੋਂ ਪਛਾਣ ਬਣਾਈ ਸੀ। ਇਸ ਫਿਲਮ ਵਿੱਚ ਉਨ੍ਹਾਂ ਨਾਲ ਅਮਰਿੰਦਰ ਗਿੱਲ ਅਤੇ ਯੋ ਯੋ ਹਨੀ ਸਿੰਘ ਸਨ। ਇਸ ਤੋਂ ਬਾਅਦ ਉਨ੍ਹਾਂ ‘ਨਿੱਕਾ ਜ਼ੈਲਦਾਰ 2’, ‘ਨਿੱਕਾ ਜ਼ੈਲਦਾਰ 3’, ‘ਨਾਡੂ ਖਾਨ’, ‘ਦਿਲ ਦੀਆਂ ਗੱਲਾਂ’, ‘ਦੂਰਬੀਨ’ ਅਤੇ ਹੋਰ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ।

ਪੰਜਾਬੀ ਸਿਨੇਮਾ ਤੋਂ ਬਾਅਦ ਵਾਮਿਕਾ ਨੇ ਹਿੰਦੀ ਅਤੇ ਸਾਊਥ ਇੰਡਸਟਰੀ ਵਿੱਚ ਵੀ ਕੰਮ ਕੀਤਾ। ‘ਗ੍ਰਹਿਣ’, ‘83’, ‘ਖੁਫੀਆ’, ‘ਜਵਾਨ’ ਅਤੇ ਹੋਰ ਪ੍ਰਾਜੈਕਟਾਂ ਰਾਹੀਂ ਉਨ੍ਹਾਂ ਨੇ ਪੈਨ-ਇੰਡੀਆ ਪੱਧਰ ’ਤੇ ਆਪਣੀ ਪਛਾਣ ਬਣਾਈ। ਹਾਲਾਂਕਿ, ਵਾਇਰਲ ਹੋ ਰਿਹਾ ਬਿਆਨ ਪੁਰਾਣੇ ਇੰਟਰਵਿਊ ਦਾ ਹੈ, ਜਿਸ ਨੂੰ ਹੁਣ ਮੁੜ ਸਾਂਝਾ ਕੀਤੇ ਜਾਣ ਕਾਰਨ ਵਿਵਾਦ ਨੇ ਜਨਮ ਲਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande