ਸਲਾਨਾ ਟ੍ਰੇਨਿੰਗ ਕੈਂਪ ਲਈ 600 ਦੇ ਕਰੀਬ ਐਨਸੀਸੀ ਕੈਡੇਟ ਰੂਪਨਗਰ ਰਵਾਨਾ
ਅੰਮ੍ਰਿਤਸਰ, 16 ਅਗਸਤ (ਹਿੰ.ਸ.)| ਫਸਟ ਪੰਜਾਬ ਬਟਾਲੀਅਨ ਐਨਸੀਸੀ, ਅੰਮ੍ਰਿਤਸਰ ਨਾਲ ਸਬੰਧਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਕਰੀਬ 600 ਐਨਸੀਸੀ ਕੈਡੇਟ ਦਸ ਰੋਜ਼ਾ ਸਲਾਨਾ ਟ੍ਰੇਨਿੰਗ ਕੈਂਪ ਵਿੱਚ ਭਾਗ ਲੈਣ ਲਈ ਐਨਸੀਸੀ ਅਕੈਡਮੀ, ਰੂਪਨਗਰ ਲਈ ਰਵਾਨਾ ਹੋਏ। ਕੈਡੇਟ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੱਸਾਂ ਰਾਹ
ਟ੍ਰੇਨਿੰਗ ਕੈਂਪ ਲਈ ਰਵਾਨਾ ਹੁੰਦੇ ਹੋਏ ਐਨਸੀਸੀ ਕੈਡੇਟ।


ਅੰਮ੍ਰਿਤਸਰ, 16 ਅਗਸਤ (ਹਿੰ.ਸ.)| ਫਸਟ ਪੰਜਾਬ ਬਟਾਲੀਅਨ ਐਨਸੀਸੀ, ਅੰਮ੍ਰਿਤਸਰ ਨਾਲ ਸਬੰਧਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਕਰੀਬ 600 ਐਨਸੀਸੀ ਕੈਡੇਟ ਦਸ ਰੋਜ਼ਾ ਸਲਾਨਾ ਟ੍ਰੇਨਿੰਗ ਕੈਂਪ ਵਿੱਚ ਭਾਗ ਲੈਣ ਲਈ ਐਨਸੀਸੀ ਅਕੈਡਮੀ, ਰੂਪਨਗਰ ਲਈ ਰਵਾਨਾ ਹੋਏ। ਕੈਡੇਟ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੱਸਾਂ ਰਾਹੀਂ ‘ਭਾਰਤ ਮਾਤਾ ਕੀ ਜੈ’ ਅਤੇ ‘ਐਨਸੀਸੀ ਕੀ ਜੈ’ ਦੇ ਨਾਅਰਿਆਂ ਨਾਲ ਰਵਾਨਾ ਹੋਏ। ਇਸ ਮੌਕੇ ਸਕੂਲਾਂ ਦੇ ਐਨਸੀਸੀ ਅਧਿਕਾਰੀ ਅਤੇ ਆਰਮੀ ਸਟਾਫ ਵੀ ਮੌਜੂਦ ਰਹੇ।

ਕੈਂਪ ਕਮਾਂਡੈਂਟ ਕਰਨਲ ਗੁਰਪੁਰਦੀਪ ਸਿੰਘ, ਕਮਾਂਡਿੰਗ ਅਫਸਰ, ਫਸਟ ਪੰਜਾਬ ਬਟਾਲੀਅਨ ਐਨਸੀਸੀ ਨੇ ਦੱਸਿਆ ਕਿ ਦਸ ਰੋਜ਼ਾ ਕੈਂਪ ਦੌਰਾਨ ਕੈਡੇਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਵੱਖ-ਵੱਖ ਸੈਨਿਕ ਗਤੀਵਿਧੀਆਂ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮੈਪ ਰੀਡਿੰਗ, ਡਰਿੱਲ, ਪੁਆਇੰਟ-ਟੂ-ਪੁਆਇੰਟ ਮਾਰਚ, ਹਥਿਆਰ ਸਿਖਲਾਈ, ਨਾਈਟ ਮਾਰਚ ਅਤੇ ਟੈਂਟ ਪਿਚਿੰਗ ਸਮੇਤ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਫਾਇਰ ਫਾਈਟਿੰਗ, ਫਸਟ ਏਡ, ਟ੍ਰੈਫਿਕ ਨਿਯਮਾਂ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ’ਤੇ ਵਿਸ਼ੇਸ਼ ਲੈਕਚਰ ਵੀ ਕਰਵਾਏ ਜਾਣਗੇ।

ਕਰਨਲ ਗੁਰਪੁਰਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਗਣਤੰਤਰ ਦਿਵਸ ਪਰੇਡ ਨਾਲ ਸਬੰਧਤ ਐਨਸੀਸੀ ਕੈਡੇਟਾਂ ਦੀ ਚੋਣ ਪ੍ਰਕਿਰਿਆ ਵੀ ਕੀਤੀ ਜਾਵੇਗੀ। ਕੈਡੇਟਾਂ ਦੀ ਯੋਗਤਾ, ਅਨੁਸ਼ਾਸਨ, ਸਰੀਰਕ ਸਮਰੱਥਾ ਅਤੇ ਐਨਸੀਸੀ ਗਤੀਵਿਧੀਆਂ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ।

ਡਿਪਟੀ ਕੈਂਪ ਕਮਾਂਡਰ ਲੈਫਟੀਨੈਂਟ ਕਰਨਲ ਅੰਮ੍ਰਿਤਪਾਲ ਸਿੰਘ ਨੇ ਕੈਡੇਟਾਂ ਨੂੰ ਕੈਂਪ ਦੌਰਾਨ ਪੂਰੇ ਅਨੁਸ਼ਾਸਨ, ਸਮਰਪਣ ਅਤੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ ਵਿੱਚ ਦੇਸ਼ ਭਗਤੀ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਐਨਸੀਸੀ ਸਟਾਫ, ਵੱਖ-ਵੱਖ ਸਕੂਲਾਂ ਦੇ ਸੀਟੀਓਜ਼, ਐਨਸੀਸੀ ਅਫਸਰ ਅਤੇ ਵੱਡੀ ਗਿਣਤੀ ਵਿੱਚ ਕੈਡੇਟ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande