
ਪਟਿਆਲਾ, 16 ਅਗਸਤ (ਹਿੰ.ਸ.)| ਮਾਡਲ ਟਾਊਨ ਪੁਲਿਸ ਨੇ ਤਿੰਨ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਸਬੰਧੀ ਸੂਚਨਾ ਜਾਰੀ ਕੀਤੀ ਹੈ। ਪੁਲਿਸ ਮੁਤਾਬਕ ਤਿੰਨੋਂ ਲੜਕੀਆਂ ਦੀ ਉਮਰ ਕਰੀਬ 15 ਸਾਲ ਹੈ ਅਤੇ ਉਹ ਕੱਲ੍ਹ ਸਵੇਰੇ ਲਗਭਗ 10:30 ਵਜੇ ਮੈਟ ਪੀਟਰ ਸਕੂਲ ਤੋਂ ਚੱਲੀਆਂ ਸਨ। ਇਸ ਤੋਂ ਬਾਅਦ ਉਹ ਘਰ ਨਹੀਂ ਪਹੁੰਚੀਆਂ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪਹਿਲੀ ਲੜਕੀ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਦੂਜੀ ਲੜਕੀ ਚਿੱਟੀ ਕਮੀਜ਼ ਅਤੇ ਨੇਵੀ ਬਲੂ ਸਕਰਟ ਵਾਲੀ ਸਕੂਲੀ ਵਰਦੀ ਵਿੱਚ ਸੀ, ਜਦਕਿ ਤੀਜੀ ਲੜਕੀ ਨੇ ਵੀ ਚਿੱਟੀ ਕਮੀਜ਼ ਅਤੇ ਨੇਵੀ ਬਲੂ ਰੰਗ ਦੀ ਸਕੂਲੀ ਡਰੈੱਸ ਪਾਈ ਹੋਈ ਸੀ।
ਤਿੰਨੋਂ ਲੜਕੀਆਂ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਲੜਕੀਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਪੁਲਿਸ ਮੁਤਾਬਕ ਜਾਣਕਾਰੀ ਦੇਣ ਲਈ ਮਾਡਲ ਟਾਊਨ ਐਸਐਚਓ: 95929-12520 ਅਤੇ ਇੰਚਾਰਜ ਪੀਪੀ ਮਾਡਲ ਟਾਊਨ: 95929-12460 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਣ ’ਤੇ ਬਿਨਾਂ ਦੇਰੀ ਅਧਿਕਾਰੀਆਂ ਨੂੰ ਸੂਚਿਤ ਕਰਨ।
ਹਿੰਦੂਸਥਾਨ ਸਮਾਚਾਰ / GURSHARAN SINGH