ਅੰਮ੍ਰਿਤਸਰ ਦੀ ਪੁਲਿਸ ਚੌਕੀ ਟਾਂਗਰਾ ਵੱਲੋਂ 6 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
ਜੰਡਿਆਲਾ ਗੁਰੂ, 17 ਅਗਸਤ (ਹਿੰ.ਸ.)| ਪੁਲਿਸ ਚੌਕੀ ਟਾਂਗਰਾ ਦੀ ਟੀਮ ਨੇ 6 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਟਾਂਗਰਾ ਦੇ ਇੰਚਾਰਜ ਏਐਸਆਈ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ, ਜਿਸ ਵਿੱਚ ਏਐਸਆਈ ਭੁਪਿੰਦਰ ਸਿੰਘ, ਏਐਸਆਈ ਹਜ਼ਾਰਾ ਸਿੰਘ,
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।


ਜੰਡਿਆਲਾ ਗੁਰੂ, 17 ਅਗਸਤ (ਹਿੰ.ਸ.)| ਪੁਲਿਸ ਚੌਕੀ ਟਾਂਗਰਾ ਦੀ ਟੀਮ ਨੇ 6 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਟਾਂਗਰਾ ਦੇ ਇੰਚਾਰਜ ਏਐਸਆਈ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ, ਜਿਸ ਵਿੱਚ ਏਐਸਆਈ ਭੁਪਿੰਦਰ ਸਿੰਘ, ਏਐਸਆਈ ਹਜ਼ਾਰਾ ਸਿੰਘ, ਸੀਟੀ ਰਫ਼ੀਕ ਮੁਹੰਮਦ ਅਤੇ ਪੀਐਚਜੀ ਤਰਸੇਮ ਸਿੰਘ ਸ਼ਾਮਲ ਸਨ, ਮਾੜੇ ਅਨਸਰਾਂ ਦੀ ਭਾਲ ਵਿੱਚ ਗਸ਼ਤ ਕਰ ਰਹੀ ਸੀ।

ਪੁਲਿਸ ਪਾਰਟੀ ਥਾਣਾ ਤਰਸਿੱਕਾ ਤੋਂ ਨਹਿਰੀ ਸੂਏ ਦੇ ਰਸਤੇ ਸੈਦੋਲੇਹਲ-ਦਸ਼ਮੇਸ਼ ਨਗਰ ਵੱਲ ਜਾ ਰਹੀ ਸੀ। ਜਦੋਂ ਪੁਲ ਸੂਆ ਦਸ਼ਮੇਸ਼ ਨਗਰ ਨੇੜੇ ਪਹੁੰਚੀ ਤਾਂ ਸਾਹਮਣੇ ਇੱਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ। ਪੁਲਿਸ ਮੁਤਾਬਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ ਅਤੇ ਆਪਣੇ ਸੱਜੇ ਹੱਥ ਵਿੱਚ ਫੜਿਆ ਇੱਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਸੁੱਟਣ ਦੀ ਕੋਸ਼ਿਸ਼ ਕਰਨ ਲੱਗਾ।

ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ-ਪਤਾ ਪੁੱਛਿਆ ਗਿਆ। ਉਸ ਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ਼ ਗਗਨ ਵਾਸੀ ਦਸ਼ਮੇਸ਼ ਨਗਰ ਲੋਲਾ, ਥਾਣਾ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ ਮੋਮੀ ਲਿਫ਼ਾਫ਼ੇ ਵਿੱਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਉਸ ਕੋਲੋਂ 200 ਅਤੇ 50 ਰੁਪਏ ਦੇ ਦੋ ਨੋਟ, ਕੁੱਲ 250 ਰੁਪਏ ਨਕਦ ਵੀ ਬਰਾਮਦ ਕੀਤੇ ਗਏ।

ਪੁਲਿਸ ਵੱਲੋਂ ਇਸ ਸਬੰਧੀ ਥਾਣਾ ਤਰਸਿੱਕਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਗਗਨਦੀਪ ਸਿੰਘ ਵੱਲੋਂ ਕੀਤੇ ਗਏ ਕਥਿਤ ਇੰਕਸ਼ਾਫ਼ ਦੇ ਆਧਾਰ ’ਤੇ ਉਸ ਦੇ ਦੂਜੇ ਸਾਥੀ ਅਕਾਸ਼ਦੀਪ ਸਿੰਘ ਉਰਫ਼ ਜਿਮੀ ਵਾਸੀ ਦਸ਼ਮੇਸ਼ ਨਗਰ, ਥਾਣਾ ਤਰਸਿੱਕਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande