ਪੰਜ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਾਉਣ ਲਈ ਜੰਗਲਾਤ ਕਾਮੇ ਵਿੱਤ ਮੰਤਰੀ ਦੇ ਹਲਕੇ ’ਚ ਕਰਨਗੇ ਪ੍ਰਦਰਸ਼ਨ
ਚੰਡੀਗੜ੍ਹ, 17 ਅਗਸਤ (ਹਿੰ.ਸ.)| ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਨਾਲ ਸੰਬਧਤ ਜੰਗਲਾਤ, ਜੰਗਲੀ ਜੀਵ ਤੇ ਕਾਰਪੋਰੇਸ਼ਨ ਕਾਮਿਆ ਦੀ ਸੰਘਰਸ਼ੀਲ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਪ੍ਰਧਾਨਗੀ ਵਿਚ ਹੋਈ। ਸੂਬਾ ਸਕੱਤਰ ਜਸਵਿੰਦਰ ਸਿੰਘ ਨੇ ਦੱਸਿ
ਪੰਜ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਾਉਣ ਲਈ ਰੋਸ ਪ੍ਰਗਟ ਕਰਦੇ ਜੰਗਲਾਤ ਕਾਮੇ।


ਚੰਡੀਗੜ੍ਹ, 17 ਅਗਸਤ (ਹਿੰ.ਸ.)| ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਨਾਲ ਸੰਬਧਤ ਜੰਗਲਾਤ, ਜੰਗਲੀ ਜੀਵ ਤੇ ਕਾਰਪੋਰੇਸ਼ਨ ਕਾਮਿਆ ਦੀ ਸੰਘਰਸ਼ੀਲ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਪ੍ਰਧਾਨਗੀ ਵਿਚ ਹੋਈ। ਸੂਬਾ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਹਾਜ਼ਰ ਹੋਏ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿਤ ਸੱਕਤਰ ਅਮਨਦੀਪ ਸਿੰਘ ਛੱਤ, ਚੇਅਰਮੈਨ ਵਿਰਸਾ ਸਿੰਘ ਚਹਿਲ, ਸੀਨੀ. ਮੀਤ ਰਣਜੀਤ ਸਿੰਘ ਗੁਰਦਾਸਪੁਰ ਅਤੇ ਸਤਨਾਮ ਸੰਗਤੀਵਾਲਾ ਸੰਗਰੂਰ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 27/28 ਸਾਲਾਂ ਤੋ ਕੰਮ ਕਰਦੇ ਸੀਨੀਅਰ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ, ਸਰਕਾਰ ਨੇ ਇਨ੍ਹਾਂ ਕਾਮਿਆਂ ਨੂੰ ਪਿਛਲੇ ਪੰਜ ਮਹੀਨੀਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਂ ਜਿਸ ਕਾਰਨ ਜੰਗਲਾਤ ਕਾਮਿਆਂ ਦੇ ਬੱਚੇ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਬੁੱਢੇ ਮਾਪਿਆਂ ਨੂੰ ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਦੇ ਬੇਚੈਨੀ ਪਾਈ ਜਾ ਰਹੀ ਹੈ।

ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਨਾਲ ਇਹ ਪਹਿਲੀ ਬਾਰ ਹੋਇਆ ਜਦੋਂ ਆਮ ਆਦਮੀ ਸਰਕਾਰ ਇਕ ਪਾਸੇ ਅਜ਼ਾਦੀ ਦਿਵਸ ਮਨਾਉਣ ਲੱਗੀ ਹੋਈ ਹੈ ਦੂਸਰੇ ਪਾਸੇ ਜੰਗਲਾਤ ਕਾਮਿਆਂ ਦੀਆਂ ਪਿਛਲੇ ਕਈ ਮਹੀਨੀਆ ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਦੇ ਪਰਿਵਾਰ ਪ੍ਰੇਸ਼ਾਨ ਹਨ।

ਬਲਵੀਰ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ, ਬਲਰਾਜ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਜਲੰਧਰ ਦੱਸਿਆ ਕਿ ਅੰਤਾਂ ਦੀ ਮਹਿੰਗਾਈ ਵਿਚ ਅਪਣੇ ਪਰਿਵਾਰਾਂ ਦਾ ਗੁਜਾਰਾਂ ਕਰਨਾ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਦੇ ਸਹਿਯੋਗ ਨਾਲ ਮੰਗ ਪੱਤਰ ਵਿਚ ਦਰਜ ਇਨ੍ਹਾਂ ਮੰਗਾ ਜਿਵੇਂ ਕਿ ਸਾਲ 2006 ਤੱਕ 10 ਸਾਲ ਪੂਰੇ ਕਰਦੇ 14 ਵਰਕਰਾਂ ਨੂੰ ਵੀ ਸਰਕਾਰ ਨੇ ਹੁਣ ਤੱਕ ਪੱਕਾ ਨਹੀਂ ਕੀਤਾ ਅਤੇ ਸਾਲ 2026 ਤੱਕ 10 ਸਾਲ ਪੂਰੇ ਕਰਦੇ ਉਨ੍ਹਾਂ ਸਾਰੇ ਕਾਮਿਆਂ ਨੂੰ ਬਿਨਾ ਸ਼ਰਤ ਪੱਕਿਆ ਕਰਵਾਉਣ ਲਈ, 30 ਜੁਲਾਈ 2025 ਅਤੇ 13 ਜੁਲਾਈ 2026ਨੂੰ ਮੁੱਖ ਮੰਤਰੀ ਵਲੋਂ ਨਿਯੁਕਤੀ ਪੱਤਰ ਦਿੱਤੇ ਵਰਕਰਾਂ ਨੂੰ ਫੁੱਲ ਸਕੇਲ ਰਾਹੀ ਤਨਖਾਹਾਂ ਦਿਵਾਉਣ ਡੀ. ਏ., ਹੋਰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਤੇ ਪੈਨਸ਼ਨਰੀ ਲਾਭ ਦਿਵਾਉਣ ਲਈ, ਵਿਭਾਗ ਦੇ ਕਾਮਿਆਂ ਦੀ ਸੀਨੀਅਰਤਾ ਸੂਚੀ 31-03-2026 ਤੱਕ ਅਪਡੇਟ ਕਰਨ ਲਈ, ਵਿਭਾਗ ਵਿਚ ਨਵੇਂ ਕੰਮ ਚਲਾਉਣ ਲਈ, ਵਿਭਾਗ ਵਿਚ ਨਵੇਂ ਕਾਮਿਆਂ ਨੂੰ ਕੰਮ ’ਤੇ ਰਖਵਾਉਣ ਲਈ,ਘੱਟੋ-ਘੱਟ ਉਜਰਤਾਂ ਵਿਚ ਹੋਏ ਨਿਗੋਣੇ ਵਾਧੇ ਦਾ ਏਰੀਅਰ ਜਾਰੀ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜ਼ਬੂਰਨ ਜਥੇਬੰਦੀ 18 ਅਗਸਤ ਨੂੰ ਵਿਧਾਨ ਸਭਾ ਹਲਕਾ ਦਿੜਬਾ (ਸੰਗਰੂਰ) ਵਿਚ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸਨ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੱਕਾ ਮੋਰਚਾ ਲਗਾਇਆ ਜਾਵੇਗਾ। ਇਹ ਪੱਕਾ ਮੋਰਚਾ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਹੀਂ ਹੁੰਦਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਲੱਖਣ ਮੋਹਾਲੀ, ਮਲਕੀਤ ਮੁਕਤਸਰ, ਪਵਨ ਹੁਸ਼ਿਆਰਪੁਰ, ਰਾਣਾ ਫਿਰੋਜ਼ਪੁਰ, ਭੁਪਿੰਦਰ ਦਸੂਹਾ, ਕਰਮ ਸਿੰਘ ਹਰੀਕੇ ਪੱਤਣ, ਜਗਤਾਰ ਸਾਹਪੁਰ, ਭੂਪਿੰਦਰ ਸਿੰਘ ਸਾਧੋਹੇੜੀ ਆਦਿ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande