ਮੁੰਬਈ ਵਿੱਚ 23-24 ਅਗਸਤ ਨੂੰ ਹੋਵੇਗਾ ‘ਹੈਪਨਿੰਗ ਹਰਿਆਣਾ’ ਰੋਡਸ਼ੋਅ
ਵਿਕਸਿਤ ਭਾਰਤ-2047 ਦੇ ਨਿਰਮਾਣ ਵਿੱਚ ਹਰਿਆਣਾ ਦੀ ਭੂਮਿਕਾ ਨੂੰ ਰੇਖਾਂਕਿਤ ਕਰੇਗੀ ਸਰਕਾਰ ਨਵੀਂ ਉਦਯੋਗਿਕ ਤੇ ਐਮ.ਐਸ.ਐਮ.ਈ. ਨੀਤੀ, 10 ਆਈ.ਐਮ.ਟੀ. ਅਤੇ ਪੰਜ ਨਵੇਂ ਸ਼ਹਿਰ ਹੋਣਗੇ ਨਿਵੇਸ਼ਕਾਂ ਦੇ ਖਿੱਚ ਦਾ ਕੇਂਦਰ ਚੰਡੀਗੜ੍ਹ, 17 ਅਗਸਤ (ਹਿੰ.ਸ.)| ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ
ਮੁੰਬਈ ਵਿੱਚ 23-24 ਅਗਸਤ ਨੂੰ ਹੋਵੇਗਾ ‘ਹੈਪਨਿੰਗ ਹਰਿਆਣਾ’ ਰੋਡਸ਼ੋਅ


ਵਿਕਸਿਤ ਭਾਰਤ-2047 ਦੇ ਨਿਰਮਾਣ ਵਿੱਚ ਹਰਿਆਣਾ ਦੀ ਭੂਮਿਕਾ ਨੂੰ ਰੇਖਾਂਕਿਤ ਕਰੇਗੀ ਸਰਕਾਰ

ਨਵੀਂ ਉਦਯੋਗਿਕ ਤੇ ਐਮ.ਐਸ.ਐਮ.ਈ. ਨੀਤੀ, 10 ਆਈ.ਐਮ.ਟੀ. ਅਤੇ ਪੰਜ ਨਵੇਂ ਸ਼ਹਿਰ ਹੋਣਗੇ ਨਿਵੇਸ਼ਕਾਂ ਦੇ ਖਿੱਚ ਦਾ ਕੇਂਦਰ

ਚੰਡੀਗੜ੍ਹ, 17 ਅਗਸਤ (ਹਿੰ.ਸ.)| ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਲਈ ਆਕਰਸ਼ਿਤ ਕਰਨ ਦੇ ਉਦੇਸ਼ ਨਾਲ 23 ਅਤੇ 24 ਅਗਸਤ ਨੂੰ ‘ਹੈਪਨਿੰਗ ਹਰਿਆਣਾ’ ਰੋਡਸ਼ੋਅ ਆਯੋਜਿਤ ਕੀਤਾ ਜਾਵੇਗਾ। ਰੋਡਸ਼ੋਅ ਰਾਹੀਂ ਨਿਵੇਸ਼ਕਾਂ ਨੂੰ ਹਰਿਆਣਾ ਦੀ ਉਦਯੋਗਿਕ ਸਮਰੱਥਾ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਨਿਵੇਸ਼ ਲਈ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਜਾਵੇਗੀ।

ਰਾਓ ਨਰਬੀਰ ਸਿੰਘ ਨੇ ਦੱਸਿਆ ਕਿ ਰੋਡਸ਼ੋਅ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ-2047 ਦੇ ਵਿਜ਼ਨ ਵਿੱਚ ਹਰਿਆਣਾ ਦੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਸੂਬੇ ਨੂੰ ਉਦਯੋਗਿਕ ਅਤੇ ਨਿਵੇਸ਼ ਦੇ ਪ੍ਰਮੁੱਖ ਕੇਂਦਰ ਵਜੋਂ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਇਸ ਦਿਸ਼ਾ ਵਿੱਚ ਵਿਆਪਕ ਤਿਆਰੀਆਂ ਕਰ ਰਹੀ ਹੈ ਅਤੇ ਸੂਬੇ ਦੇ ਭਵਿੱਖ ਦੇ ਵਿਕਾਸ ਦਾ ਖਾਕਾ ਤਿਆਰ ਕਰਨ ਲਈ ਪ੍ਰਮੁੱਖ ਵਿਭਾਗਾਂ ਦੁਆਰਾ ਹਰਿਆਣਾ ਵਿਜ਼ਨ ਡਾਕੂਮੈਂਟ-2030 ਤਿਆਰ ਕੀਤਾ ਗਿਆ ਹੈ, ਜਿਸ ਦੀ ਲਗਾਤਾਰ ਨਿਗਰਾਨੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਖੁਦ ਕਰ ਰਹੇ ਹਨ।

ਉਦਯੋਗ ਮੰਤਰੀ ਨੇ ਕਿਹਾ ਕਿ ਹਰਿਆਣਾ ਨੇ ਹਾਲ ਹੀ ਵਿੱਚ ਆਪਣੀ ਉਦਯੋਗਿਕ ਨੀਤੀ ਵਿੱਚ ਮਹੱਤਵਪੂਰਨ ਸੋਧਾਂ ਕੀਤੀਆਂ ਹਨ ਅਤੇ ਨਵੀਂ ਐਮ.ਐਸ.ਐਮ.ਈ. ਨੀਤੀ ਵੀ ਲਾਗੂ ਕੀਤੀ ਹੈ। ਇਨ੍ਹਾਂ ਨੀਤੀਆਂ ਤਹਿਤ ਸਾਲ 2030 ਤੱਕ ਐਮ.ਐਸ.ਐਮ.ਈ. ਖੇਤਰ ਵਿੱਚ 55 ਲੱਖ ਕਰੋੜ ਰੁਪਏ ਦੇ ਨਿਵੇਸ਼ ਅਤੇ 5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਰੋਡਸ਼ੋਅ ਵਿੱਚ ਨਿਵੇਸ਼ਕਾਂ ਨੂੰ ਇਨ੍ਹਾਂ ਨੀਤੀਆਂ ਤਹਿਤ ਮਿਲਣ ਵਾਲੇ ਪ੍ਰੋਤਸਾਹਨਾਂ ਅਤੇ ਨਿਵੇਸ਼ ਨੂੰ ਆਸਾਨ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਨਵੀਂ ਉਦਯੋਗਿਕ ਨੀਤੀ ਅਤੇ ਐਮ.ਐਸ.ਐਮ.ਈ. ਨੀਤੀ ਤਹਿਤ ਹਰਿਆਣਾ ਵਿੱਚ ਨਿਵੇਸ਼ ਲਈ ਸਮਝੌਤਾ ਪੱਤਰ (ਐਮਓਯੂ) ਕਰਨ ਵਾਲੇ ਨਿਵੇਸ਼ਕਾਂ ਦੇ ਪ੍ਰਤੀਨਿਧੀਆਂ ਨਾਲ 27 ਅਗਸਤ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਿੱਧੀ ਗੱਲਬਾਤ ਕਰਨਗੇ। ਇਸ ਦੌਰਾਨ ਨਿਵੇਸ਼ਕਾਂ ਨੂੰ ਸੂਬੇ ਵਿੱਚ ਉਪਲਬਧ ਕਰਵਾਈਆਂ ਜਾ ਰਹੀਆਂ ਨਿਵੇਸ਼ ਪੱਖੀ ਨੀਤੀਆਂ, ਸਹੂਲਤਾਂ ਅਤੇ ਪ੍ਰੋਗਰਾਮਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੰਬਈ ਰੋਡਸ਼ੋਅ ਦੌਰਾਨ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ 10 ਨਵੀਆਂ ਉਦਯੋਗਿਕ ਮਾਡਲ ਟਾਊਨਸ਼ਿਪ (ਆਈ.ਐਮ.ਟੀ.) ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, 135 ਕਿਲੋਮੀਟਰ ਲੰਬੇ ਕੁੰਡਲੀ-ਮਾਨੇਸਰ ਐਕਸਪ੍ਰੈਸਵੇਅ ਦੇ ਦੋਵਾਂ ਪਾਸਿਆਂ 'ਤੇ ਪੰਚਗ੍ਰਾਮ ਵਿਕਾਸ ਅਥਾਰਟੀ ਰਾਹੀਂ ਵਿਕਸਿਤ ਕੀਤੇ ਜਾ ਰਹੇ ਪੰਜ ਨਵੇਂ ਸ਼ਹਿਰਾਂ ਦੀਆਂ ਸੰਭਾਵਨਾਵਾਂ ਨੂੰ ਵੀ ਨਿਵੇਸ਼ਕਾਂ ਦੇ ਸਾਹਮਣੇ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਹਰਿਆਣਾ ਦੀ ਮਜ਼ਬੂਤ ਰੇਲ, ਸੜਕ ਅਤੇ ਹਵਾਈ ਕਨੈਕਟੀਵਿਟੀ, ਦਿੱਲੀ-ਐਨ.ਸੀ.ਆਰ. ਨਾਲ ਨੇੜਤਾ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਉਦਯੋਗਿਕ ਢਾਂਚਾ ਸੂਬੇ ਨੂੰ ਨਿਵੇਸ਼ ਲਈ ਖਾਸ ਤੌਰ 'ਤੇ ਆਕਰਸ਼ਕ ਬਣਾਉਂਦਾ ਹੈ। ਮੁੰਬਈ ਵਿੱਚ ਹੋਣ ਵਾਲਾ ਰੋਡਸ਼ੋਅ ਇਨ੍ਹਾਂ ਸਾਰੀਆਂ ਖਾਸੀਅਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਸਾਹਮਣੇ ਪ੍ਰਭਾਵੀ ਢੰਗ ਨਾਲ ਪੇਸ਼ ਕਰਨ ਦਾ ਮਹੱਤਵਪੂਰਨ ਮੰਚ ਬਣੇਗਾ।

ਉਦਯੋਗ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਸਿਰਫ਼ ਨਿਵੇਸ਼ ਆਕਰਸ਼ਿਤ ਕਰਨਾ ਨਹੀਂ, ਸਗੋਂ ਅਜਿਹਾ ਉਦਯੋਗਿਕ ਮਾਹੌਲ ਤਿਆਰ ਕਰਨਾ ਹੈ, ਜਿਸ ਨਾਲ ਨਿਵੇਸ਼, ਰੋਜ਼ਾਨਾ ਅਤੇ ਆਰਥਿਕ ਵਿਕਾਸ ਨੂੰ ਗਤੀ ਮਿਲੇ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਹਰਿਆਣਾ ਮੋਹਰੀ ਭੂਮਿਕਾ ਨਿਭਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande