ਮੋਹਾਲੀ ਜ਼ਮੀਨ ਘੋਟਾਲਾ: ਆਈਏਐਸ ਅਧਿਕਾਰੀ ਕਮਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
ਸਨਟੈਕ ਸਿਟੀ ਪ੍ਰਾਜੈਕਟ ਦੀਆਂ ਸੋਧੀਆਂ ਸੀਐਲਯੂ ਮਨਜ਼ੂਰੀਆਂ ਅਤੇ ਕਥਿਤ ਜਾਅਲੀ ਸਹਿਮਤੀ ਪੱਤਰਾਂ ਨੂੰ ਲੈ ਕੇ ਪੁੱਛਗਿੱਛਜਲੰਧਰ, 18 ਅਗਸਤ (ਹਿੰ.ਸ.)| ਮੋਹਾਲੀ ਦੇ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਅਤੇ ਜ਼ਮੀਨੀ ਬੇਨਿਯਮੀਆਂ ਦੇ ਮਾਮਲੇ ਵਿੱਚ ਪੰਜਾਬ ਕੈਡਰ ਦੀ ਆਈਏਐਸ ਅਧਿਕਾਰੀ ਕਮਲਪ੍ਰੀ
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਸਥਿਤ ਦਫ਼ਤਰ ਵਿੱਚ ਪੇਸ਼ ਹੋਣ ਲਈ ਜਾਂਦੇ ਹੋਏ ਆਈਏਐਸ ਅਧਿਕਾਰੀ ਕਮਲਪ੍ਰੀਤ ਬਰਾੜ


ਸਨਟੈਕ ਸਿਟੀ ਪ੍ਰਾਜੈਕਟ ਦੀਆਂ ਸੋਧੀਆਂ ਸੀਐਲਯੂ ਮਨਜ਼ੂਰੀਆਂ ਅਤੇ ਕਥਿਤ ਜਾਅਲੀ ਸਹਿਮਤੀ ਪੱਤਰਾਂ ਨੂੰ ਲੈ ਕੇ ਪੁੱਛਗਿੱਛਜਲੰਧਰ, 18 ਅਗਸਤ (ਹਿੰ.ਸ.)| ਮੋਹਾਲੀ ਦੇ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਅਤੇ ਜ਼ਮੀਨੀ ਬੇਨਿਯਮੀਆਂ ਦੇ ਮਾਮਲੇ ਵਿੱਚ ਪੰਜਾਬ ਕੈਡਰ ਦੀ ਆਈਏਐਸ ਅਧਿਕਾਰੀ ਕਮਲਪ੍ਰੀਤ ਬਰਾੜ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਸਥਿਤ ਦਫ਼ਤਰ ਵਿੱਚ ਪੇਸ਼ ਹੋਈ। ਈਡੀ ਵੱਲੋਂ ਜਾਰੀ ਕੀਤੇ ਸਮਨ ਤੋਂ ਬਾਅਦ ਉਹ ਕੁਝ ਦਸਤਾਵੇਜ਼ਾਂ ਸਮੇਤ ਸਵੇਰੇ ਕਰੀਬ 10:25 ਵਜੇ ਦਫ਼ਤਰ ਪਹੁੰਚੀ।2007 ਬੈਚ ਦੀ ਆਈਏਐਸ ਅਧਿਕਾਰੀ ਕਮਲਪ੍ਰੀਤ ਬਰਾੜ ਇਸ ਸਮੇਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਕੱਤਰ ਵਜੋਂ ਤਾਇਨਾਤ ਹਨ। ਹਾਲਾਂਕਿ, ਈਡੀ ਦੀ ਜਾਂਚ ਉਨ੍ਹਾਂ ਦੇ 2024 ਦੇ ਕਾਰਜਕਾਲ ਨਾਲ ਸਬੰਧਤ ਹੈ, ਜਦੋਂ ਉਹ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਡਾਇਰੈਕਟਰ ਸਨ।ਸੂਤਰਾਂ ਮੁਤਾਬਕ ਈਡੀ ਵੱਲੋਂ ਉਨ੍ਹਾਂ ਤੋਂ ਸਨਟੈਕ ਸਿਟੀ ਪ੍ਰਾਜੈਕਟ ਲਈ ਸੋਧੀਆਂ ਚੇਂਜ ਆਫ਼ ਲੈਂਡ ਯੂਜ਼ ਮਨਜ਼ੂਰੀਆਂ ਦੀ ਪ੍ਰਕਿਰਿਆ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਥਿਤ ਤੌਰ ’ਤੇ ਜਾਅਲੀ ਸਹਿਮਤੀ ਦਸਤਾਵੇਜ਼ਾਂ ਦੇ ਆਧਾਰ ’ਤੇ ਦਿੱਤੀਆਂ ਗਈਆਂ ਮਨਜ਼ੂਰੀਆਂ ਵੀ ਜਾਂਚ ਦੇ ਕੇਂਦਰ ਵਿੱਚ ਹਨ।ਇਹ ਮਾਮਲਾ ਮੋਹਾਲੀ ਦੇ ਪਿੰਡ ਪਲਹੇੜੀ ਦੇ ਵਸਨੀਕ ਜ਼ਮੀਨ ਮਾਲਕ ਕਰਮਜੀਤ ਸਿੰਘ ਵੱਲੋਂ ਸਾਲ 2020 ਵਿੱਚ ਦਿੱਤੀ ਗਈ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਵੱਲੋਂ ਉਨ੍ਹਾਂ ਦੀ ਜ਼ਮੀਨ ਸਮੇਤ 14 ਹੋਰ ਕਿਸਾਨਾਂ ਦੀ ਜ਼ਮੀਨ ਸਬੰਧੀ ਕਥਿਤ ਤੌਰ ’ਤੇ ਜਾਅਲੀ ਸਹਿਮਤੀ ਪੱਤਰ ਤਿਆਰ ਕੀਤੇ ਗਏ।ਮੋਹਾਲੀ ਪੁਲਿਸ ਦੀ ਜਾਂਚ ਤੋਂ ਬਾਅਦ ਨਵੰਬਰ 2022 ਵਿੱਚ ਮੁੱਲਾਂਪੁਰ ਥਾਣੇ ਵਿੱਚ ਇਸ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਗਈ ਸੀ। ਇਸ ਐਫਆਈਆਰ ਨੂੰ ਆਧਾਰ ਬਣਾਉਂਦਿਆਂ ਈਡੀ ਨੇ ਮਨੀ ਲਾਂਡਰਿੰਗ ਦੇ ਪੱਖ ਤੋਂ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਗਈ ਅਤੇ ਪ੍ਰਾਜੈਕਟ ਨਾਲ ਜੁੜੇ ਵਿਅਕਤੀਆਂ ਤੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ।ਈਡੀ ਵੱਲੋਂ ਸਨਟੈਕ ਸਿਟੀ ਦੇ ਪ੍ਰਮੋਟਰ ਅਜੈ ਸਹਿਗਲ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਕਾਰੋਬਾਰੀ ਨਿਤਿਨ ਗੋਇਲ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਹੁਣ ਈਡੀ ਨੇ ਜਾਂਚ ਦਾ ਘੇਰਾ ਹੋਰ ਵਧਾਉਂਦਿਆਂ ਗਮਾਡਾ ਅਤੇ ਪੰਜਾਬ ਦੇ ਹਾਊਸਿੰਗ ਵਿਭਾਗ ਦੀ ਕਾਰਗੁਜ਼ਾਰੀ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਨੂੰ ਵੀ ਜਾਂਚ ਦੇ ਦਾਇਰੇ ਵਿੱਚ ਲਿਆ ਹੈ। ਜਾਂਚ ਏਜੰਸੀ ਵੱਲੋਂ ਕਈ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਸਨਟੈਕ ਸਿਟੀ ਸਮੇਤ ਹੋਰ ਪ੍ਰਾਜੈਕਟਾਂ ਨੂੰ ਦਿੱਤੀਆਂ ਗਈਆਂ ਸੀਐਲਯੂ ਮਨਜ਼ੂਰੀਆਂ ਨਾਲ ਸਬੰਧਤ ਰਿਕਾਰਡ ਵੀ ਮੰਗਿਆ ਗਿਆ ਹੈ। ਫਿਲਹਾਲ ਈਡੀ ਵੱਲੋਂ ਆਈਏਐਸ ਅਧਿਕਾਰੀ ਕਮਲਪ੍ਰੀਤ ਬਰਾੜ ਤੋਂ ਕੀਤੀ ਜਾ ਰਹੀ ਪੁੱਛਗਿੱਛ ਨੂੰ ਇਸ ਵਧ ਰਹੀ ਜਾਂਚ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande