ਆਰਆਰਬੀ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ 3 ਤੋਂ 6 ਅਗਸਤ ਤੱਕ ਚੱਲਣਗੀਆਂ 6 ਅਨਰਿਜ਼ਰਵਡ ਸਪੈਸ਼ਲ ਟ੍ਰੇਨਾਂ
ਲੁਧਿਆਣਾ, 02 ਅਗਸਤ (ਹਿੰ.ਸ.)| ਰੇਲਵੇ ਭਰਤੀ ਬੋਰਡ ਲੈਵਲ-1 ਦੀ ਪ੍ਰੀਖਿਆ ਦੇਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਪ੍ਰੀਖਿਆ ਕੇਂਦਰਾਂ ’ਤੇ ਜਾਣ ਵਾਲੇ ਉਮੀਦਵਾਰਾਂ ਦੀ ਵੱਡੀ ਗਿਣਤੀ ਅਤੇ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਵੱਲੋਂ 6 ਅਨਰਿਜ਼ਰਵਡ ਸਪੈਸ਼ਲ ਟ੍ਰੇਨਾਂ ਚਲਾਉਣ
ਆਰਆਰਬੀ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ 3 ਤੋਂ 6 ਅਗਸਤ ਤੱਕ ਚੱਲਣਗੀਆਂ 6 ਅਨਰਿਜ਼ਰਵਡ ਸਪੈਸ਼ਲ ਟ੍ਰੇਨਾਂ


ਲੁਧਿਆਣਾ, 02 ਅਗਸਤ (ਹਿੰ.ਸ.)| ਰੇਲਵੇ ਭਰਤੀ ਬੋਰਡ ਲੈਵਲ-1 ਦੀ ਪ੍ਰੀਖਿਆ ਦੇਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਪ੍ਰੀਖਿਆ ਕੇਂਦਰਾਂ ’ਤੇ ਜਾਣ ਵਾਲੇ ਉਮੀਦਵਾਰਾਂ ਦੀ ਵੱਡੀ ਗਿਣਤੀ ਅਤੇ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਵੱਲੋਂ 6 ਅਨਰਿਜ਼ਰਵਡ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।ਰੇਲਵੇ ਦੇ ਚੀਫ਼ ਪੀਆਰਓ ਹਿਮਾਂਸ਼ੂ ਸ਼ੇਖਰ ਉਪਾਧਿਆਏ ਮੁਤਾਬਕ ਇਹ ਵਿਸ਼ੇਸ਼ ਟ੍ਰੇਨਾਂ 3 ਤੋਂ 6 ਅਗਸਤ ਤੱਕ ਚੱਲਣਗੀਆਂ। ਸਾਰੀਆਂ ਟ੍ਰੇਨਾਂ ਅਨਰਿਜ਼ਰਵਡ ਹੋਣਗੀਆਂ, ਜਿਸ ਕਾਰਨ ਯਾਤਰੀ ਸਟੇਸ਼ਨ ਦੇ ਕਾਊਂਟਰ ਤੋਂ ਆਮ ਟਿਕਟ ਲੈ ਕੇ ਸਫ਼ਰ ਕਰ ਸਕਣਗੇ।ਇਹ ਟ੍ਰੇਨਾਂ ਮੁੱਖ ਤੌਰ ’ਤੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ, ਫਗਵਾੜਾ ਅਤੇ ਮੁਕਤਸਰ ਦੇ ਰੂਟਾਂ ’ਤੇ ਚਲਾਈਆਂ ਜਾਣਗੀਆਂ।ਫਿਰੋਜ਼ਪੁਰ ਕੈਂਟ-ਅੰਮ੍ਰਿਤਸਰ (04601): 3 ਤੋਂ 6 ਅਗਸਤ ਤੱਕ ਰਾਤ 11 ਵਜੇ ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਵੇਗੀ। ਇਹ ਟ੍ਰੇਨ ਜਲੰਧਰ ਸਿਟੀ ਸਟੇਸ਼ਨ ’ਤੇ ਵੀ ਰੁਕੇਗੀ।ਅੰਮ੍ਰਿਤਸਰ-ਫਿਰੋਜ਼ਪੁਰ ਕੈਂਟ (04602): 3 ਤੋਂ 6 ਅਗਸਤ ਤੱਕ ਸ਼ਾਮ 4:20 ਵਜੇ ਅੰਮ੍ਰਿਤਸਰ ਜੰਕਸ਼ਨ ਤੋਂ ਚੱਲੇਗੀ। ਇਸ ਦਾ ਠਹਿਰਾਅ ਜਲੰਧਰ ਸਿਟੀ ਵਿਖੇ ਹੋਵੇਗਾ।ਲੁਧਿਆਣਾ-ਜਲੰਧਰ ਸਿਟੀ (04603): ਪ੍ਰੀਖਿਆ ਦੇਣ ਲਈ ਜਲੰਧਰ ਜਾਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਇਹ ਟ੍ਰੇਨ 3 ਤੋਂ 6 ਅਗਸਤ ਤੱਕ ਸਵੇਰੇ 4:25 ਵਜੇ ਲੁਧਿਆਣਾ ਜੰਕਸ਼ਨ ਤੋਂ ਰਵਾਨਾ ਹੋਵੇਗੀ।ਜਲੰਧਰ ਸਿਟੀ-ਲੁਧਿਆਣਾ (04604): ਵਾਪਸੀ ਲਈ ਇਹ ਟ੍ਰੇਨ 3 ਤੋਂ 6 ਅਗਸਤ ਤੱਕ ਰਾਤ 8:50 ਵਜੇ ਜਲੰਧਰ ਸਿਟੀ ਤੋਂ ਲੁਧਿਆਣਾ ਜੰਕਸ਼ਨ ਲਈ ਚੱਲੇਗੀ।ਮੁਕਤਸਰ-ਫਗਵਾੜਾ (04605): ਇਹ ਟ੍ਰੇਨ 3 ਤੋਂ 6 ਅਗਸਤ ਤੱਕ ਰਾਤ 12:15 ਵਜੇ ਮੁਕਤਸਰ ਤੋਂ ਰਵਾਨਾ ਹੋਵੇਗੀ। ਰਸਤੇ ਵਿੱਚ ਕੋਟਕਪੂਰਾ, ਫਰੀਦਕੋਟ, ਫਿਰੋਜ਼ਪੁਰ ਕੈਂਟ ਅਤੇ ਲੁਧਿਆਣਾ ਜੰਕਸ਼ਨ ’ਤੇ ਰੁਕੇਗੀ।ਫਗਵਾੜਾ-ਮੁਕਤਸਰ (04606): ਵਾਪਸੀ ਵਿੱਚ ਇਹ ਟ੍ਰੇਨ 3 ਤੋਂ 6 ਅਗਸਤ ਤੱਕ ਸ਼ਾਮ 4:20 ਵਜੇ ਫਗਵਾੜਾ ਜੰਕਸ਼ਨ ਤੋਂ ਚੱਲੇਗੀ। ਇਹ ਲੁਧਿਆਣਾ ਜੰਕਸ਼ਨ, ਫਿਰੋਜ਼ਪੁਰ ਕੈਂਟ, ਫਰੀਦਕੋਟ ਅਤੇ ਕੋਟਕਪੂਰਾ ਸਟੇਸ਼ਨਾਂ ’ਤੇ ਰੁਕਦੀ ਹੋਈ ਮੁਕਤਸਰ ਪਹੁੰਚੇਗੀ।ਰੇਲਵੇ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੇਨਾਂ ਦਾ ਸਹੀ ਸਮਾਂ ਜ਼ਰੂਰ ਜਾਂਚ ਲੈਣ। ਯਾਤਰੀ ਰੇਲਵੇ ਹੈਲਪਲਾਈਨ 139 ’ਤੇ ਸੰਪਰਕ ਕਰਕੇ ਜਾਂ ਅਧਿਕਾਰਤ ਰੇਲਵੇ ਵੈੱਬਸਾਈਟ ਰਾਹੀਂ ਟ੍ਰੇਨ ਦੀ ਸਮਾਂ-ਸਾਰਣੀ ਦੀ ਪੁਸ਼ਟੀ ਕਰ ਸਕਦੇ ਹਨ। ਉਮੀਦਵਾਰਾਂ ਨੂੰ ਪ੍ਰੀਖਿਆ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ ਸਿਰ ਸਟੇਸ਼ਨ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande