ਐਚਓਆਰਸੀ ਦਾ ਪਾਟਲੀ-ਮਾਨੇਸਰ-ਐਮਐਸਆਈਐਲ ਰੇਲ ਲਿੰਕ ਚਾਲੂ ਤੇ ਟਵਿਨ ਟਨਲ ਦੀ 67 ਫ਼ੀਸਦੀ ਖੁਦਾਈ ਮੁਕੰਮਲ
ਚੰਡੀਗੜ੍ਹ, 03 ਅਗਸਤ (ਹਿੰ.ਸ.)| ਹਰਿਆਣਾ ਆਰਬਿਟਲ ਰੇਲ ਕੋਰੀਡੋਰ ਪ੍ਰੋਜੈਕਟ ਦਾ ਨਿਰਮਾਣ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰੋਜੈਕਟ ਤਹਿਤ ਪਾਟਲੀ-ਮਾਨੇਸਰ-ਐਮਐਸਆਈਐਲ ਰੇਲ ਲਿੰਕ ਪਹਿਲਾਂ ਹੀ ਸੰਚਾਲਿਤ ਹੋ ਚੁੱਕਾ ਹੈ, ਜਦਕਿ ਟਵਿਨ ਟਨਲ (ਜੁੜਵਾਂ ਸੁਰੰਗ) ਦੀ 67 ਫ਼ੀਸਦੀ ਖੁਦਾਈ ਪੂਰੀ ਹੋ ਗਈ ਹੈ। ਹਰਿਆ
ਐਚਓਆਰਸੀ ਦਾ ਪਾਟਲੀ-ਮਾਨੇਸਰ-ਐਮਐਸਆਈਐਲ ਰੇਲ ਲਿੰਕ ਚਾਲੂ ਤੇ ਟਵਿਨ ਟਨਲ ਦੀ 67 ਫ਼ੀਸਦੀ ਖੁਦਾਈ ਮੁਕੰਮਲ


ਚੰਡੀਗੜ੍ਹ, 03 ਅਗਸਤ (ਹਿੰ.ਸ.)| ਹਰਿਆਣਾ ਆਰਬਿਟਲ ਰੇਲ ਕੋਰੀਡੋਰ ਪ੍ਰੋਜੈਕਟ ਦਾ ਨਿਰਮਾਣ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰੋਜੈਕਟ ਤਹਿਤ ਪਾਟਲੀ-ਮਾਨੇਸਰ-ਐਮਐਸਆਈਐਲ ਰੇਲ ਲਿੰਕ ਪਹਿਲਾਂ ਹੀ ਸੰਚਾਲਿਤ ਹੋ ਚੁੱਕਾ ਹੈ, ਜਦਕਿ ਟਵਿਨ ਟਨਲ (ਜੁੜਵਾਂ ਸੁਰੰਗ) ਦੀ 67 ਫ਼ੀਸਦੀ ਖੁਦਾਈ ਪੂਰੀ ਹੋ ਗਈ ਹੈ। ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਹਰਿਆਣਾ ਰੇਲ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ-ਸੀਮਾ ਵਿੱਚ ਕੰਮ ਮੁਕੰਮਲ ਕਰਨ ਲਈ ਰਫ਼ਤਾਰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ।ਮੀਟਿੰਗ ਵਿੱਚ ਦੱਸਿਆ ਗਿਆ ਕਿ 6.92 ਕਿਲੋਮੀਟਰ ਲੰਬਾ ਪਾਟਲੀ-ਮਾਨੇਸਰ-ਐਮਐਸਆਈਐਲ ਰੇਲ ਲਿੰਕ ਜੂਨ 2025 ਵਿੱਚ ਚਾਲੂ ਕੀਤਾ ਗਿਆ ਸੀ, ਜੋ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਪਹਿਲਾ ਸੰਚਾਲਨ ਖੰਡ ਹੈ। ਇਸ ਰੇਲ ਲਿੰਕ 'ਤੇ 31 ਮਾਰਚ 2026 ਤੱਕ 745 ਰੇਲ ਰੈਕ ਚੱਲੇ, ਜਦਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ 31 ਜੁਲਾਈ 2026 ਤੱਕ ਹੋਰ 560 ਰੈਕਾਂ ਦਾ ਸੰਚਾਲਨ ਕੀਤਾ ਗਿਆ, ਜੋ ਇਸ ਦੀ ਵਧਦੀ ਉਪਯੋਗਤਾ ਨੂੰ ਦਰਸਾਉਂਦਾ ਹੈ।ਐਚਆਰਆਈਡੀਸੀ ਦੇ ਪ੍ਰਬੰਧ ਨਿਰਦੇਸ਼ਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ 2×4.7 ਕਿਲੋਮੀਟਰ ਲੰਬੀ ਟਵਿਨ ਟਨਲ ਦੀ ਖੁਦਾਈ 10 ਵੱਖ-ਵੱਖ ਥਾਵਾਂ ਤੋਂ ਕੀਤੀ ਜਾ ਰਹੀ ਹੈ। ਹੁਣ ਤੱਕ 4,800 ਮੀਟਰ ਖੁਦਾਈ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵੈਂਟੀਲੇਸ਼ਨ ਸ਼ਾਫ਼ਟ, ਯੂਟੀਲਿਟੀ ਸ਼ਾਫ਼ਟ, ਐਨਏਟੀਐਮ ਤਕਨੀਕ ਨਾਲ ਬਣ ਰਹੀਆਂ ਸੁਰੰਗਾਂ ਅਤੇ ਕੱਟ-ਐਂਡ-ਕਵਰ ਸੁਰੰਗਾਂ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ।ਮੀਟਿੰਗ ਦੌਰਾਨ ਪਾਟਲੀ-ਨਿਊ ਪਾਟਲੀ-ਸੁਲਤਾਨਪੁਰ ਅਤੇ ਨਿਊ ਪਾਟਲੀ-ਮਾਨੇਸਰ ਖੰਡਾਂ ਵਿੱਚ ਚੱਲ ਰਹੇ ਸਿਵਲ ਨਿਰਮਾਣ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ। ਮਿੱਟੀ ਭਰਾਈ, ਪੁਲਾਂ, ਰਿਟੇਨਿੰਗ ਵਾਲਾਂ ਅਤੇ ਰੇਲਵੇ ਸਟੇਸ਼ਨ ਇਮਾਰਤਾਂ ਦਾ ਨਿਰਮਾਣ ਵੱਖ-ਵੱਖ ਪੜਾਵਾਂ ਵਿੱਚ ਜਾਰੀ ਹੈ।ਜ਼ਮੀਨ ਅਧਿਗ੍ਰਹਿਣ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 2,287.55 ਕਰੋੜ ਰੁਪਏ ਦੇ ਮੁਆਵਜ਼ੇ ਵਿੱਚੋਂ 2,038.37 ਕਰੋੜ ਰੁਪਏ, ਯਾਨੀ ਲਗਭਗ 89 ਫ਼ੀਸਦੀ ਰਕਮ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਪ੍ਰੋਜੈਕਟ ਦੀ ਸੋਧੀ ਹੋਈ ਲਾਗਤ 11,709 ਕਰੋੜ ਰੁਪਏ ਹੈ ਅਤੇ ਇਸ ਲਈ ਜੰਗਲਾਤ ਅਤੇ ਅਰਾਵਲੀ ਖੇਤਰ ਨਾਲ ਸਬੰਧਤ ਲੋੜੀਂਦੀਆਂ ਮਨਜ਼ੂਰੀਆਂ ਵੀ ਪ੍ਰਾਪਤ ਹੋ ਚੁੱਕੀਆਂ ਹਨ।ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕਿਹਾ ਕਿ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਰਾਜ ਲਈ ਇੱਕ ਪਰਿਵਰਤਨਕਾਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ, ਜਿਸ ਨਾਲ ਰੇਲ ਸੰਪਰਕ ਮਜ਼ਬੂਤ ਹੋਵੇਗਾ, ਲੌਜਿਸਟਿਕਸ ਵਿੱਚ ਸੁਧਾਰ ਆਵੇਗਾ, ਉਦਯੋਗਿਕ ਵਿਕਾਸ ਨੂੰ ਗਤੀ ਮਿਲੇਗੀ ਅਤੇ ਖੇਤਰੀ ਆਰਥਿਕ ਤਰੱਕੀ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਐਚਆਰਆਈਡੀਸੀਵੱਲੋਂ ਕੁਰੂਕਸ਼ੇਤਰ ਐਲੀਵੇਟੇਡ ਰੇਲ ਟ੍ਰੈਕ ਦੇ ਸਫ਼ਲ ਸੰਚਾਲਨ ਲਈ ਵੀ ਸੰਸਥਾ ਦੀ ਸ਼ਲਾਘਾ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande