ਲੁਧਿਆਣਾ ’ਚ ਹੋਟਲ ’ਚ ਜੂਆ ਖੇਡਦੇ ਮੈਨੇਜਰ ਸਮੇਤ 9 ਕਾਬੂ, 2.40 ਲੱਖ ਰੁਪਏ ਨਕਦ ਬਰਾਮਦ
ਲੁਧਿਆਣਾ, 14 ਸਤੰਬਰ (ਹਿੰ.ਸ.)| ਥਾਣਾ ਮੋਤੀ ਨਗਰ ਪੁਲਿਸ ਨੇ ਜੂਏ ਖ਼ਿਲਾਫ਼ ਕਾਰਵਾਈ ਕਰਦਿਆਂ ਆਰ.ਕੇ. ਰੋਡ ਸਥਿਤ ਇਕ ਹੋਟਲ ’ਚ ਛਾਪੇਮਾਰੀ ਕਰਕੇ ਹੋਟਲ ਮੈਨੇਜਰ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਹੋਟਲ ਮੈਨੇਜਰ ਨਾਲ ਮਿਲ ਕੇ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖ
ਲੁਧਿਆਣਾ ’ਚ ਹੋਟਲ ’ਚ ਜੂਆ ਖੇਡਦੇ ਮੈਨੇਜਰ ਸਮੇਤ 9 ਕਾਬੂ, 2.40 ਲੱਖ ਰੁਪਏ ਨਕਦ ਬਰਾਮਦ


ਲੁਧਿਆਣਾ, 14 ਸਤੰਬਰ (ਹਿੰ.ਸ.)| ਥਾਣਾ ਮੋਤੀ ਨਗਰ ਪੁਲਿਸ ਨੇ ਜੂਏ ਖ਼ਿਲਾਫ਼ ਕਾਰਵਾਈ ਕਰਦਿਆਂ ਆਰ.ਕੇ. ਰੋਡ ਸਥਿਤ ਇਕ ਹੋਟਲ ’ਚ ਛਾਪੇਮਾਰੀ ਕਰਕੇ ਹੋਟਲ ਮੈਨੇਜਰ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਹੋਟਲ ਮੈਨੇਜਰ ਨਾਲ ਮਿਲ ਕੇ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖੇਡ ਰਹੇ ਸਨ। ਪੁਲਿਸ ਨੇ ਮੌਕੇ ਤੋਂ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ, 52 ਤਾਸ਼ ਦੇ ਪੱਤੇ, ਹੁੱਕਾ ਬਾਕਸ, ਸਿਗਰਟਾਂ ਦੇ ਪੈਕੇਟ, ਪਾਈਪ, ਚਿਲਮ ਅਤੇ ਲਾਈਟਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ।

ਪੁਲਿਸ ਅਨੁਸਾਰ ਐਤਵਾਰ ਦੇਰ ਸ਼ਾਮ ਨੂੰ ਪੁਲਿਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਆਰ.ਕੇ. ਰੋਡ ਸਥਿਤ ਇਕ ਹੋਟਲ ਦਾ ਮੈਨੇਜਰ ਕੁਝ ਵਿਅਕਤੀਆਂ ਨਾਲ ਮਿਲ ਕੇ ਹੋਟਲ ਅੰਦਰ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖਿਡਵਾ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਹੋਟਲ ’ਚ ਛਾਪਾ ਮਾਰਿਆ ਅਤੇ ਮੌਕੇ ਤੋਂ 9 ਵਿਅਕਤੀਆਂ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਹੋਟਲ ਮੈਨੇਜਰ ਰੋਬਿਨ ਬੁਢਾਚੇਤਰੀ ਵਾਸੀ ਜਨਕਪੁਰੀ, ਸੁਰਿੰਦਰ ਕੁਮਾਰ ਵਾਸੀ ਜਨਤਾ ਨਗਰ, ਮੋਹਿਤ ਕੁਮਾਰ ਵਾਸੀ ਗੋਬਿੰਦ ਨਗਰ, ਸ਼ਿਮਲਾਪੁਰੀ, ਗੁਰਮੀਤ ਸਿੰਘ ਵਾਸੀ ਦਸਮੇਸ਼ ਕਾਲੋਨੀ, ਲਲਹੇੜੀ ਰੋਡ, ਖੰਨਾ, ਸਿਮਰਨ ਸਿੰਘ ਵਾਸੀ ਨਿਊ ਅਮਰ ਨਗਰ ਡਾਬਾ, ਦੀਪਕ ਵਾਸੀ ਵਿਸ਼ਾਲ ਵਿਹਾਰ ਕਾਲੋਨੀ, ਟਿੱਬਾ ਰੋਡ, ਪ੍ਰਦੀਪ ਸਿੰਘ ਵਾਸੀ ਪਿੰਡ ਕੁੰਭ ਢੱਕੀ, ਮੰਡੀ ਗੋਬਿੰਦਗੜ੍ਹ, ਸਾਹਿਲ ਅਰੋੜਾ ਵਾਸੀ ਤਿਲਕ ਨਗਰ, ਰਾਹੋਂ ਰੋਡ, ਬਸਤੀ ਜੋਧੇਵਾਲ ਅਤੇ ਗੁਰਲੀਨ ਸਿੰਘ ਵਾਸੀ ਪਿੰਡ ਗਿੱਲ ਵਜੋਂ ਦੱਸੀ ਹੈ।

ਪੁਲਿਸ ਮੁਤਾਬਕ ਰੋਬਿਨ ਹੋਟਲ ਦਾ ਮੈਨੇਜਰ ਹੈ, ਜਦਕਿ ਬਾਕੀ ਮੁਲਜ਼ਮ ਹੋਟਲ ਅੰਦਰ ਜੂਆ ਖੇਡ ਰਹੇ ਸਨ। ਛਾਪੇਮਾਰੀ ਦੌਰਾਨ ਪੁਲਿਸ ਨੇ 2 ਲੱਖ 40 ਹਜ਼ਾਰ ਰੁਪਏ ਦੀ ਕਰੰਸੀ, 52 ਤਾਸ਼ ਦੇ ਪੱਤੇ, ਇਕ ਹੁੱਕਾ ਬਾਕਸ, ਸਿਗਰਟ ਦਾ ਇਕ ਪੈਕੇਟ, ਦੋ ਹੋਰ ਪੈਕੇਟ, ਦੋ ਪਾਈਪ, ਦੋ ਚਿਲਮਾਂ ਅਤੇ ਇਕ ਲਾਈਟਰ ਬਰਾਮਦ ਕੀਤਾ।

ਥਾਣਾ ਮੋਤੀ ਨਗਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹੋਟਲ ’ਚ ਜੂਏ ਦਾ ਇਹ ਧੰਦਾ ਕਦੋਂ ਤੋਂ ਚੱਲ ਰਿਹਾ ਸੀ ਅਤੇ ਇਸ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande