ਫਰੀਦਕੋਟ ’ਚ 19 ਸਤੰਬਰ ਤੋਂ ਲੱਗੇਗਾ ਰਾਜ ਪੱਧਰੀ ਬਾਬਾ ਫਰੀਦ ਸਾਹਿਤ ਮੇਲਾ
ਪੰਜ ਦਿਨ ਚੱਲਣਗੇ ਸਾਹਿਤਕ ਸਮਾਗਮ, ਵਿਸ਼ਾਲ ਪੁਸਤਕ ਮੇਲਾ ਵੀ ਹੋਵੇਗਾ; ਕਵੀ ਦਰਬਾਰ ’ਚ ਨਾਮਵਰ ਕਵੀ ਕਰਨਗੇ ਸ਼ਿਰਕਤ ਫਰੀਦਕੋਟ, 14 ਸਤੰਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਫਰੀਦਕੋਟ ਅਤੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫਰੀਦਕੋਟ ਦੇ ਸਹਿਯੋਗ ਨਾਲ
ਫਰੀਦਕੋਟ ’ਚ 19 ਸਤੰਬਰ ਤੋਂ ਲੱਗੇਗਾ ਰਾਜ ਪੱਧਰੀ ਬਾਬਾ ਫਰੀਦ ਸਾਹਿਤ ਮੇਲਾ


ਪੰਜ ਦਿਨ ਚੱਲਣਗੇ ਸਾਹਿਤਕ ਸਮਾਗਮ, ਵਿਸ਼ਾਲ ਪੁਸਤਕ ਮੇਲਾ ਵੀ ਹੋਵੇਗਾ; ਕਵੀ ਦਰਬਾਰ ’ਚ ਨਾਮਵਰ ਕਵੀ ਕਰਨਗੇ ਸ਼ਿਰਕਤ

ਫਰੀਦਕੋਟ, 14 ਸਤੰਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਫਰੀਦਕੋਟ ਅਤੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫਰੀਦਕੋਟ ਦੇ ਸਹਿਯੋਗ ਨਾਲ ਰਾਜ ਪੱਧਰੀ ਬਾਬਾ ਫਰੀਦ ਸਾਹਿਤ ਉਤਸਵ 19 ਤੋਂ 23 ਸਤੰਬਰ ਤੱਕ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਉਤਸਵ ਦਾ ਸਮੁੱਚਾ ਪ੍ਰੋਗਰਾਮ ਡਿਪਟੀ ਕਮਿਸ਼ਨਰ ਫਰੀਦਕੋਟ ਰਾਹੁਲ ਚਾਬਾ ਵੱਲੋਂ ਜਾਰੀ ਕੀਤਾ ਗਿਆ।

ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਇਆ ਜਾਣ ਵਾਲਾ ਇਹ ਸਾਹਿਤ ਉਤਸਵ ਹਰ ਸਾਲ ਹੋਰ ਬਿਹਤਰ ਅਤੇ ਵਿਸ਼ਾਲ ਹੁੰਦਾ ਜਾ ਰਿਹਾ ਹੈ। ਸਾਹਿਤਕਾਰਾਂ, ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਵਿੱਚ ਇਸ ਮੇਲੇ ਦੀ ਉਡੀਕ ਰਹਿੰਦੀ ਹੈ। ਇਸ ਵਾਰ ਵੀ ਸਾਹਿਤਕ ਸਮਾਗਮਾਂ ਦੇ ਨਾਲ-ਨਾਲ ਵਿਸ਼ਾਲ ਪੁਸਤਕ ਮੇਲਾ ਲਗਾਇਆ ਜਾਵੇਗਾ। ਮੇਲੇ ਦੌਰਾਨ ਰੂਬਰੂ, ਲੇਖਕ ਮਿਲਣੀਆਂ ਅਤੇ ਕਵੀ ਦਰਬਾਰ ਸਮੇਤ ਵੱਖ-ਵੱਖ ਸਾਹਿਤਕ ਸਮਾਗਮ ਹੋਣਗੇ।

ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਦੱਸਿਆ ਕਿ ਬਾਬਾ ਫਰੀਦ ਸਾਹਿਤ ਉਤਸਵ ਦਾ ਉਦਘਾਟਨ 19 ਸਤੰਬਰ ਨੂੰ ਸਵੇਰੇ 9:30 ਵਜੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਕਰਨਗੇ। ਇਸ ਉਪਰੰਤ ਸਵੇਰ ਦੇ ਸੈਸ਼ਨ ਵਿੱਚ ‘ਕਥਾ-ਕਾਰਵਾਂ’ ਤਹਿਤ ਉੱਘੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਅਤੇ ਜਤਿੰਦਰ ਹਾਂਸ ਨਾਲ ਗੁਰਮੀਤ ਕੜਿਆਲਵੀ ਸੰਵਾਦ ਰਚਾਉਣਗੇ। ਸ਼ਾਮ ਨੂੰ ‘ਯੁਵਾ ਸਾਹਿਤ ਦੇ ਸੰਗ’ ਸਿਰਲੇਖ ਤਹਿਤ ਨੌਜਵਾਨ ਕਹਾਣੀਕਾਰ ਆਗ਼ਾਜ਼ਬੀਰ ਅਤੇ ਕਵੀ ਰਣਧੀਰ ਨਾਲ ਡਾ. ਗੁਰਦੀਪ ਸਿੰਘ ਢਿੱਲੋਂ ਸੰਵਾਦ ਕਰਨਗੇ।

20 ਸਤੰਬਰ ਨੂੰ ‘ਦੇਹ ਕੀ ਸਾਖੀ’ ਸਿਰਲੇਖ ਹੇਠ ਨਾਵਲਕਾਰ ਡਾ. ਗੁਰਮਿੰਦਰ ਸਿੰਘ ਰੂਪੋਵਾਲੀ ਨਾਲ ਅਵਤਾਰ ਸਿੰਘ ਔਲਖ ਸੰਵਾਦ ਕਰਨਗੇ। ਸ਼ਾਮ ਨੂੰ ‘ਸਿਨੇਮਾ ਤੇ ਸਮਕਾਲ’ ਵਿਸ਼ੇ ’ਤੇ ਉੱਘੇ ਫਿਲਮਸਾਜ਼ ਜਸ ਗਰੇਵਾਲ ਨਾਲ ਡਾ. ਸੁਖਦਰਸ਼ਨ ਸਿੰਘ ਚਹਿਲ ਵਿਚਾਰ-ਵਟਾਂਦਰਾ ਕਰਨਗੇ। 21 ਸਤੰਬਰ ਨੂੰ ‘ਰੰਗਮੰਚ ਦਾ ਸਫ਼ਰ’ ਤਹਿਤ ਨਾਟਕਕਾਰ ਕੇਵਲ ਧਾਲੀਵਾਲ ਨਾਲ ਡਾ. ਜਗਦੀਪ ਸਿੰਘ ਸੰਧੂ ਵਿਚਾਰ ਚਰਚਾ ਕਰਨਗੇ। ਇਸੇ ਦਿਨ ਸ਼ਾਮ ਨੂੰ ‘ਤੁਰਦੀਆਂ ਅੱਖਾਂ ਵੇਖਦੇ ਪੈਰ’ ਤਹਿਤ ਫੋਟੋਗ੍ਰਾਫਰ ਅਤੇ ਵਾਰਤਕਕਾਰ ਨਿਰਲੇਪ ਸਿੰਘ ਨਾਲ ਗੁਰਪ੍ਰੀਤ ਸੰਵਾਦ ਕਰਨਗੇ।

22 ਸਤੰਬਰ ਨੂੰ ਸਵੇਰੇ ‘ਬਾਬੇ ਬਿਸ਼ਨੇ ਦੀ ਬੈਠਕ’ ਤਹਿਤ ਉੱਘੇ ਲੇਖਕ ਨਿੰਦਰ ਘੁਗਿਆਣਵੀ ਬਾਬੂ ਸਿੰਘ ਮਾਨ ਦੀ ਸ਼ਖ਼ਸੀਅਤ ਅਤੇ ਸਿਰਜਣਾ ਬਾਰੇ ਜਾਣਕਾਰੀ ਦੇਣਗੇ ਅਤੇ ਕੁਮਾਰ ਜਗਦੇਵ ਸਿੰਘ ਮਾਨ ਨਾਲ ਸੰਵਾਦ ਕਰਨਗੇ। ਇਸ ਦਿਨ ਸ਼ਾਮ 5:30 ਵਜੇ ਸ਼ੇਖ਼ ਫਰੀਦ ਕਵੀ ਦਰਬਾਰ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਮੁੱਖ ਮਹਿਮਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਵੀ ਦਰਬਾਰ ਵਿੱਚ ਪੰਜਾਬ ਅਤੇ ਜੰਮੂ ਦੇ ਵੱਖ-ਵੱਖ ਇਲਾਕਿਆਂ ਤੋਂ ਨਾਮਵਰ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।

23 ਸਤੰਬਰ ਨੂੰ ਦੁਪਹਿਰ 1 ਵਜੇ ‘ਲੇਖਕ, ਪਾਠਕ ਤੇ ਪ੍ਰਕਾਸ਼ਕ’ ਵਿਸ਼ੇ ’ਤੇ ਸਮਾਪਤੀ ਸਮਾਰੋਹ ਹੋਵੇਗਾ। ਇਸ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਡਾ. ਰਾਜੇਸ਼ ਮੋਹਨ, ਕੰਵਰਜੀਤ ਸਿੰਘ ਸਿੱਧੂ ਅਤੇ ਗੁਰਅੰਮ੍ਰਿਤਪਾਲ ਸਿੰਘ ਬਰਾੜ ਸਮੀਖਿਅਕ ਵਜੋਂ ਸ਼ਿਰਕਤ ਕਰਨਗੇ, ਜਦਕਿ ਪ੍ਰੋ. ਰਣਜੀਤ ਸਿੰਘ ਬਾਜਵਾ ਸੂਤਰਧਾਰ ਦੀ ਭੂਮਿਕਾ ਨਿਭਾਉਣਗੇ।

ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਸਾਹਿਤ ਉਤਸਵ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਅਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande