ਮੋਹਾਲੀ ਦੇ ਨਵਾਗਰਾਂਓ ’ਚ ਕਰੰਟ ਲੱਗਣ ਨਾਲ 48 ਸਾਲਾ ਵਿਅਕਤੀ ਦੀ ਮੌਤ
ਮੋਹਾਲੀ, 04 ਸਤੰਬਰ (ਹਿੰ.ਸ.)| ਨਵਾਗਰਾਂਓ ਦੀ ਸਫੇਦਾ ਕਾਲੋਨੀ ਵਿੱਚ ਕਰੰਟ ਲੱਗਣ ਨਾਲ 48 ਸਾਲਾ ਮੇਵਾਲਾਲ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਸਵੇਰੇ ਸਾਈਕਲ ਰਾਹੀਂ ਮੋਹਾਲੀ ਸਥਿਤ ਆਪਣੇ ਦਫ਼ਤਰ ਡਿਊਟੀ ਲਈ ਜਾ ਰਿਹਾ ਸੀ। ਕਰੰਟ ਲੱਗਣ ਤੋਂ ਬਾਅਦ ਉਹ ਸੜਕ ’ਤੇ ਪਾਣੀ ਵਿੱਚ ਡਿੱਗ ਗਿਆ। ਘਟਨਾ ਦ
ਮੋਹਾਲੀ ਦੇ ਨਵਾਗਰਾਂਓ ’ਚ ਕਰੰਟ ਲੱਗਣ ਨਾਲ 48 ਸਾਲਾ ਵਿਅਕਤੀ ਦੀ ਮੌਤ


ਮੋਹਾਲੀ, 04 ਸਤੰਬਰ (ਹਿੰ.ਸ.)| ਨਵਾਗਰਾਂਓ ਦੀ ਸਫੇਦਾ ਕਾਲੋਨੀ ਵਿੱਚ ਕਰੰਟ ਲੱਗਣ ਨਾਲ 48 ਸਾਲਾ ਮੇਵਾਲਾਲ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਸਵੇਰੇ ਸਾਈਕਲ ਰਾਹੀਂ ਮੋਹਾਲੀ ਸਥਿਤ ਆਪਣੇ ਦਫ਼ਤਰ ਡਿਊਟੀ ਲਈ ਜਾ ਰਿਹਾ ਸੀ। ਕਰੰਟ ਲੱਗਣ ਤੋਂ ਬਾਅਦ ਉਹ ਸੜਕ ’ਤੇ ਪਾਣੀ ਵਿੱਚ ਡਿੱਗ ਗਿਆ। ਘਟਨਾ ਦੀ ਸੂਚਨਾ ਕਿਸੇ ਰਾਹਗੀਰ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ।

ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ ਇਲਾਕੇ ਵਿੱਚ ਭਾਰੀ ਮੀਂਹ ਪਿਆ ਸੀ, ਜਿਸ ਕਾਰਨ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ ਸੀ। ਬਿਜਲੀ ਦੀਆਂ ਤਾਰਾਂ ਅਤੇ ਕੇਬਲ ਜ਼ਮੀਨ ਦੇ ਨੇੜੇ ਪਈਆਂ ਸਨ ਅਤੇ ਕੁਝ ਤਾਰਾਂ ਪਾਣੀ ਨੂੰ ਛੂਹ ਰਹੀਆਂ ਸਨ। ਜਿਵੇਂ ਹੀ ਮੇਵਾਲਾਲ ਸਾਈਕਲ ਲੈ ਕੇ ਉੱਥੇ ਪਹੁੰਚਿਆ ਤਾਂ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ ਅਤੇ ਮੂੰਹ ਦੇ ਬਲ ਪਾਣੀ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸਥਾਨਕ ਲੋਕਾਂ ਅਨੁਸਾਰ ਹਾਦਸਾ ਸਵੇਰੇ ਕਰੀਬ 5:30 ਤੋਂ 6 ਵਜੇ ਦੇ ਦਰਮਿਆਨ ਵਾਪਰਿਆ। ਲੋਕਾਂ ਦਾ ਦੋਸ਼ ਹੈ ਕਿ ਇੱਕ ਨਿੱਜੀ ਕੰਪਨੀ ਦੇ ਕਰਮਚਾਰੀ ਇੱਕ ਦਿਨ ਪਹਿਲਾਂ ਇਲਾਕੇ ਵਿੱਚ ਆਏ ਸਨ ਅਤੇ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਤਾਰਾਂ ਤੇ ਕੇਬਲਾਂ ਕੱਟੀਆਂ ਗਈਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਇਸੇ ਦੌਰਾਨ ਬਿਜਲੀ ਦੀ ਇੱਕ ਤਾਰ ਕੱਟੀ ਗਈ ਹੋ ਸਕਦੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਪਰਿਵਾਰ ਮੁਤਾਬਕ ਮੇਵਾਲਾਲ ਘਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ ਅਤੇ ਉਸਦੇ ਤਿੰਨ ਪੁੱਤਰ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਅਤੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande