
ਰੋਜ਼ਾਨਾ ਸ਼ਾਮ 4 ਤੋਂ 5 ਵਜੇ ਤੱਕ ਸਿਆਸੀ ਪਾਰਟੀਆਂ ਤੇ ਵੋਟਰਾਂ ਦੀਆਂ ਸ਼ਿਕਾਇਤਾਂ ਸੁਣਨਗੇ
ਪਟਿਆਲਾ, 05 ਸਤੰਬਰ (ਹਿੰ.ਸ.)| ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਦੇ ਦੂਜੇ ਪੜਾਅ ਤਹਿਤ ਨੋਟਿਸ ਫੇਜ਼ ਅਤੇ ਦਾਅਵਿਆਂ-ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲ੍ਹੇ ਲਈ ਨਿਯੁਕਤ ਰੋਲ ਅਬਜ਼ਰਵਰ ਅਤੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ 8 ਅਤੇ 11 ਸਤੰਬਰ 2026 ਨੂੰ ਵੱਖ-ਵੱਖ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਦਾ ਦੌਰਾ ਕਰਨਗੇ।
ਰੋਲ ਅਬਜ਼ਰਵਰ ਦੇ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਵਿਨੈ ਬੁਬਲਾਨੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੌਰਾਨ ਰੋਜ਼ਾਨਾ ਕੰਮਕਾਜ ਵਾਲੇ ਦਿਨ ਸ਼ਾਮ 4 ਵਜੇ ਤੋਂ 5 ਵਜੇ ਤੱਕ ਸਿਆਸੀ ਪਾਰਟੀਆਂ, ਆਮ ਲੋਕਾਂ ਅਤੇ ਵੋਟਰਾਂ ਦੀਆਂ ਇਸ ਪ੍ਰਕਿਰਿਆ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਅਤੇ ਸੁਝਾਅ ਪ੍ਰਾਪਤ ਕਰਨ ਲਈ ਉਪਲਬਧ ਰਹਿਣਗੇ। ਹਾਲਾਂਕਿ 8 ਅਤੇ 11 ਸਤੰਬਰ ਨੂੰ ਇਹ ਸਮਾਂ ਲਾਗੂ ਨਹੀਂ ਹੋਵੇਗਾ।
ਐਸਆਈਆਰ ਨਾਲ ਸਬੰਧਤ ਕੋਈ ਸ਼ਿਕਾਇਤ ਜਾਂ ਸੁਝਾਅ ਦੇਣ ਲਈ ਰੋਲ ਅਬਜ਼ਰਵਰ ਦੇ ਦਫ਼ਤਰ ਦੇ ਟੈਲੀਫੋਨ ਨੰਬਰ 0175-2970029 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਵਿਨੈ ਬੁਬਲਾਨੀ 8 ਸਤੰਬਰ ਨੂੰ ਸਵੇਰੇ 10:30 ਵਜੇ ਐਸਡੀਐਮ ਦਫ਼ਤਰ ਰਾਜਪੁਰਾ, ਮਿਨੀ ਸਕੱਤਰੇਤ ਵਿਖੇ ਪਹੁੰਚਣਗੇ। ਇਸ ਤੋਂ ਬਾਅਦ ਦੁਪਹਿਰ 12:30 ਵਜੇ ਐਸਡੀਐਮ ਦਫ਼ਤਰ ਦੂਧਨਸਾਧਾਂ ਅਤੇ ਦੁਪਹਿਰ 3 ਵਜੇ ਐਸਡੀਐਮ ਪਟਿਆਲਾ ਦਫ਼ਤਰ, ਪਹਿਲੀ ਮੰਜ਼ਿਲ, ਬਲਾਕ-ਏ, ਮਿਨੀ ਸਕੱਤਰੇਤ, ਪਟਿਆਲਾ ਵਿਖੇ ਜਾਇਜ਼ਾ ਲੈਣਗੇ।
ਇਸੇ ਤਰ੍ਹਾਂ 11 ਸਤੰਬਰ ਨੂੰ ਦੁਪਹਿਰ 12 ਵਜੇ ਪਟਿਆਲਾ ਦਿਹਾਤੀ ਹਲਕੇ ਦੇ ਦਫ਼ਤਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਤੀਜੀ ਮੰਜ਼ਿਲ, ਬਲਾਕ-ਏ, ਮਿਨੀ ਸਕੱਤਰੇਤ, ਪਟਿਆਲਾ ਵਿਖੇ ਦੌਰਾ ਕਰਨਗੇ। ਇਸ ਤੋਂ ਬਾਅਦ ਦੁਪਹਿਰ 1 ਵਜੇ ਐਸਡੀਐਮ ਨਾਭਾ ਦਫ਼ਤਰ, 2:30 ਵਜੇ ਐਸਡੀਐਮ ਸਮਾਣਾ ਦਫ਼ਤਰ ਅਤੇ ਸ਼ਾਮ 4 ਵਜੇ ਸ਼ੁਤਰਾਣਾ ਹਲਕੇ ਦੇ ਐਸਡੀਐਮ ਦਫ਼ਤਰ ਪਾਤੜਾਂ ਵਿਖੇ ਪਹੁੰਚ ਕੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲੈਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH