Custom Heading

ਰਾਸ਼ਟਰਪਤੀ ਦਰਾਸ ਵਿੱਚ ਸੈਨਿਕਾਂ ਨਾਲ ਮਨਾਉਣਗੇ ਦੁਸਹਿਰਾ
ਨਵੀਂ ਦਿੱਲੀ, 13 ਅਕਤੂਬਰ (ਹਿ.ਸ.)। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ੁੱਕਰਵਾਰ ਨੂੰ ਲੱਦਾਖ ਦੇ ਦਰਾਸ ਵਿਖੇ ਭਾਰਤੀ ਸੈਨਿਕ
ਰਾਸ਼ਟਰਪਤੀ ਦਰਾਸ ਵਿੱਚ ਸੈਨਿਕਾਂ ਨਾਲ ਮਨਾਉਣਗੇ ਦੁਸਹਿਰਾ


ਨਵੀਂ ਦਿੱਲੀ, 13 ਅਕਤੂਬਰ (ਹਿ.ਸ.)। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ੁੱਕਰਵਾਰ ਨੂੰ ਲੱਦਾਖ ਦੇ ਦਰਾਸ ਵਿਖੇ ਭਾਰਤੀ ਸੈਨਿਕਾਂ ਨਾਲ ਦੁਸਹਿਰਾ ਮਨਾਉਣਗੇ।

ਰਾਸ਼ਟਰਪਤੀ ਸਕੱਤਰੇਤ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਕੋਵਿੰਦ 14 ਅਕਤੂਬਰ ਨੂੰ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਰਾਸ਼ਟਰਪਤੀ 14 ਅਕਤੂਬਰ ਨੂੰ ਲੇਹ ਦੇ ਸਿੰਧੂ ਘਾਟ 'ਤੇ ਸਿੰਧੂ ਦਰਸ਼ਨ ਪੂਜਾ ਕਰਨਗੇ। ਉਹ ਸ਼ਾਮ ਨੂੰ ਉੱਧਮਪੁਰ ਵਿੱਚ ਫੌਜੀਆਂ ਨਾਲ ਗੱਲਬਾਤ ਵੀ ਕਰਨਗੇ।

15 ਅਕਤੂਬਰ ਨੂੰ ਰਾਸ਼ਟਰਪਤੀ ਦਰਾਸ ਵਿੱਚ ਕਾਰਗਿਲ ਯੁੱਧ ਯਾਦਗਾਰ ਵਿਖੇ ਸ਼ਰਧਾਂਜਲੀ ਭੇਟ ਕਰਨਗੇ ਅਤੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਗੱਲਬਾਤ ਕਰਨਗੇ।

ਹਿੰਦੁਸਥਾਨ ਸਮਾਚਾਰ/ਸੁਸ਼ੀਲ/ਕੁਸੁਮ


 rajesh pande