ਕਾਰ ਨੇ ਸੜਕ ਕਿਨਾਰੇ ਸੁੱਤੇ ਪਰਿਵਾਰ ਦੇ 11 ਲੋਕਾਂ ਨੂੰ ਦਰੜਿਆ, ਤਿੰਨ ਦੀ ਮੌਤ, 8 ਜ਼ਖਮੀ
ਦੌਸਾ, 26 ਅਪ੍ਰੈਲ (ਹਿ.ਸ.)। ਮਹਵਾ ਕਸਬੇ 'ਚ ਵੀਰਵਾਰ ਦੇਰ ਰਾਤ ਬੇਕਾਬੂ ਕਾਰ ਨੇ ਸੜਕ ਕਿਨਾਰੇ ਸੁੱਤੇ ਪਏ 11 ਲੋਕਾਂ ਨੂੰ
19


ਦੌਸਾ, 26 ਅਪ੍ਰੈਲ (ਹਿ.ਸ.)। ਮਹਵਾ ਕਸਬੇ 'ਚ ਵੀਰਵਾਰ ਦੇਰ ਰਾਤ ਬੇਕਾਬੂ ਕਾਰ ਨੇ ਸੜਕ ਕਿਨਾਰੇ ਸੁੱਤੇ ਪਏ 11 ਲੋਕਾਂ ਨੂੰ ਦਰੜ ਦਿੱਤਾ। ਇਸ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਦੋ ਜ਼ਖਮੀਆਂ ਦਾ ਮਹਵਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ ਛੇ ਗੰਭੀਰ ਜ਼ਖਮੀਆਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਸਾਰੇ ਮ੍ਰਿਤਕ ਅਤੇ ਜ਼ਖਮੀ ਖਾਨਾਬਦੋਸ਼ ਪਰਿਵਾਰਾਂ ਨਾਲ ਸਬੰਧਤ ਸਨ ਜੋ ਕਿ ਟੀਕਾਰਾਮ ਪਾਲੀਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਸੜਕ ਕਿਨਾਰੇ ਝੁੱਗੀ ਵਿੱਚ ਰਹਿੰਦੇ ਸਨ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਹੈੱਡ ਕਾਂਸਟੇਬਲ ਬ੍ਰਿਜ ਕਿਸ਼ੋਰ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਕਰੀਬ 11.20 ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਤੇਜ਼ ਰਫ਼ਤਾਰ ਹੁੰਡਈ ਔਰਾ ਕਾਰ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਸੜਕ ਕਿਨਾਰੇ ਸੁੱਤੇ ਪਏ ਲੋਕਾਂ ਨੂੰ ਕੁਚਲ ਦਿੱਤਾ।

ਹਾਦਸੇ 'ਚ ਜ਼ਖਮੀਆਂ ਨੂੰ ਮਹਵਾ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ 'ਚ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਰਾਜੂ (50) ਪੁੱਤਰ ਪਪਈਆ, ਪਰੀ (6) ਪੁੱਤਰੀ ਦਿਲੀਪ ਅਤੇ ਅਠੌੜੀ (60) ਪਤਨੀ ਪਪਈਆ ਵਾਸੀ ਮਹਵਾ (ਦੌਸਾ) ਨੂੰ ਮ੍ਰਿਤਕ ਐਲਾਨ ਦਿੱਤਾ। ਗੰਭੀਰ ਜ਼ਖ਼ਮੀ ਜੱਗਾ (40) ਪੁੱਤਰ ਪਪਈਆ, ਸ਼ਨੀ (13) ਪੁੱਤਰ ਦੀਪਕ, ਸ਼ੇਰੂ ਉਰਫ਼ ਮੋਨੂੰ (11) ਪੁੱਤਰ ਪ੍ਰਹਿਲਾਦ, ਕਾਜਲ (30) ਪਤਨੀ ਦੀਪਕ ਵਾਸੀ ਮਹਵਾ (ਦੌਸਾ), ਦਿਲੀਪ (26) ਪੁੱਤਰ ਡੱਬਾ, ਸੀਮਾ (25) ਪਤਨੀ ਦਲੀਪ ਵਾਸੀ ਲਕਸ਼ਮਣਗੜ੍ਹ (ਅਲਵਰ) ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਗਾਂਤਾ ਦੇਵੀ (40) ਪਤਨੀ ਪੰਨਾ ਅਤੇ ਪ੍ਰਿਆ (7) ਪੁੱਤਰੀ ਸਤੀਸ਼ ਵਾਸੀ ਮਹਵਾ (ਦੌਸਾ) ਦਾ ਮਹਵਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ 'ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਨੁਕਸਾਨੀ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਮੁਲਜ਼ਮ ਡਰਾਈਵਰ ਦੀ ਭਾਲ ਕਰ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮਹਵਾ ਦੇ ਵਿਧਾਇਕ ਰਾਜੇਂਦਰ ਮੀਨਾ ਵੀਰਵਾਰ ਦੇਰ ਰਾਤ ਹਸਪਤਾਲ ਪਹੁੰਚੇ। ਉਨ੍ਹਾਂ ਡਾਕਟਰਾਂ ਤੋਂ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਥਾਣਾ ਇੰਚਾਰਜ ਜਤਿੰਦਰ ਸੋਲੰਕੀ ਨੂੰ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ।

ਜੈਪੁਰ ਦੇ ਐਸਐਮਐਸ ਹਸਪਤਾਲ ਦੇ ਟਰਾਮਾ ਸੈਂਟਰ ਦੇ ਇੰਚਾਰਜ ਡਾਕਟਰ ਅਨੁਰਾਗ ਧਾਕੜ ਨੇ ਦੱਸਿਆ ਕਿ ਛੇ ਜ਼ਖ਼ਮੀਆਂ ਨੂੰ ਦੌਸਾ ਦੇ ਮਹਵਾ ਤੋਂ ਰੈਫਰ ਕਰਨ ਤੋਂ ਬਾਅਦ ਇੱਥੇ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦਿਲੀਪ (26) ਨੂੰ ਛੁੱਟੀ ਦੇ ਦਿੱਤੀ ਗਈ ਹੈ। ਪੰਜ ਹੋਰਾਂ ਨੂੰ ਸਰਜਰੀ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਦੇ ਸਿਰ 'ਤੇ ਥੋੜ੍ਹੀ ਜਿਆਦਾ ਸੱਟ ਹੈ, ਜਦਕਿ ਬਾਕੀ ਚਾਰ ਦੀ ਹਾਲਤ ਨਾਰਮਲ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande