Custom Heading

ਇੰਗਲਿਸ਼ ਚੈਨਲ 'ਚ ਕਿਸ਼ਤੀ ਪਲਟਣ ਕਾਰਨ 31 ਲੋਕਾਂ ਦੀ ਮੌਤ
ਪੈਰਿਸ 25 ਨਵੰਬਰ (ਹਿ.ਸ.)। ਫਰਾਂਸ ਤੋਂ ਬਰਤਾਨੀਆ ਜਾ ਰਹੀ ਪ੍ਰਵਾਸੀਆਂ ਦੀ ਇੱਕ ਕਿਸ਼ਤੀ ਪਲਟ ਗਈ, ਜਿਸ ਕਾਰਨ ਇੰਗਲਿਸ਼ ਚੈ

english channel_1 &nਇੰਗਲਿਸ਼ ਚੈਨਲ 'ਚ ਕਿਸ਼ਤੀ ਪਲਟਣ ਕਾਰਨ 31 ਲੋਕਾਂ ਦੀ 


ਪੈਰਿਸ 25 ਨਵੰਬਰ (ਹਿ.ਸ.)। ਫਰਾਂਸ ਤੋਂ ਬਰਤਾਨੀਆ ਜਾ ਰਹੀ ਪ੍ਰਵਾਸੀਆਂ ਦੀ ਇੱਕ ਕਿਸ਼ਤੀ ਪਲਟ ਗਈ, ਜਿਸ ਕਾਰਨ ਇੰਗਲਿਸ਼ ਚੈਨਲ 'ਤੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ। ਫਰਾਂਸ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਇੰਗਲਿਸ਼ ਚੈਨਲ 'ਚ ਇਕ ਕਰਾਸਿੰਗ ਨੇੜੇ ਵਾਪਰਿਆ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵੱਡੇ ਹਾਦਸੇ ਤੋਂ ਬਾਅਦ ਫਰਾਂਸ-ਯੂਕੇ ਦੀ ਸਾਂਝੀ ਟੀਮ ਹਾਦਸੇ ਦੇ ਹੋਰ ਪੀੜਤਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਕਿਸ਼ਤੀ 'ਤੇ ਕਰੀਬ 50 ਲੋਕ ਸਵਾਰ ਸਨ। ਕਿਸ਼ਤੀ 'ਤੇ ਸਫ਼ਰ ਕਰਨ ਵਾਲਿਆਂ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ।

ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਿਸ਼ਤੀ ਪਲਟਣ ਦੇ ਮੌਕੇ ਦੇ ਗਵਾਹ ਕੁਝ ਮਛੇਰਿਆਂ ਨੇ ਖਾਲੀ ਪਈ ਕਿਸ਼ਤੀ ਅਤੇ ਕੁਝ ਲੋਕਾਂ ਨੂੰ ਨੇੜੇ ਪਾਣੀ 'ਚ ਬੇਤਰਤੀਬ ਤਰੀਕੇ ਨਾਲ ਪਏ ਦੇਖ ਕੇ ਸਥਾਨਕ ਰਾਹਤ ਅਤੇ ਬਚਾਅ ਟੀਮ ਨੂੰ ਸੂਚਨਾ ਦਿੱਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਕੋਸਟ ਗਾਰਡ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਹਾਦਸੇ ਤੋਂ ਬਾਅਦ ਦੋ ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਕਈ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਲੋਕਾਂ ਨੂੰ ਲੱਭਣ ਲਈ ਹੈਲੀਕਾਪਟਰ ਦੀ ਮਦਦ ਵੀ ਲਈ ਜਾ ਰਹੀ ਹੈ।

ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਗੇਰਾਲਡ ਡੋਰਮੈਨਿਨ ਨਾਲ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਸ਼ਤੀ ਪਲਟਣ ਵੇਲੇ ਡੁੱਬਣ ਵਾਲੇ ਸਾਰੇ ਲੋਕ ਫਰਾਂਸ ਤੋਂ ਬਰਤਾਨੀਆ ਦੇ ਤੱਟ ਵੱਲ ਜਾ ਰਹੇ ਸਨ। ਇਸ ਦੇ ਨਾਲ ਹੀ ਇੰਗਲਿਸ਼ ਚੈਨਲ 'ਚ ਕਿਸ਼ਤੀ ਪਲਟਣ ਕਾਰਨ ਵਾਪਰੇ ਦਰਦਨਾਕ ਹਾਦਸੇ 'ਚ ਕਈ ਲੋਕਾਂ ਦੀ ਮੌਤ ਹੋ ਗਈ।

ਹਿੰਦੁਸਥਾਨ ਸਮਾਚਾਰ/ਅਜੀਤ/ਕੁਸੁਮ


 rajesh pande