ਨੈਸ਼ਨਲ ਹਾਈਵੇ ਤੇ ਧੁੰਦ ਕਾਰਨ ਦਰਜਨ ਦੇ ਕਰੀਬ ਗੱਡੀਆਂ ਟਕਰਾਈਆਂ
ਫ਼ਰੀਦਕੋਟ, 30 ਨਵੰਬਰ (ਹਿ.ਸ.) ਜ਼ਿਲ੍ਹੇ ਵਿੱਚ ਸਰਦੀ ਪਹਿਲੀ ਧੁੰਦ ਉਸ ਵੇਲੇ ਕਹਿਰ ਸਾਬਤ ਹੋਈ ਜਦੋਂ ਨੈਸ਼ਨਲ ਹਾਈਵੇ ਤੇ ਪਿੰਡ
R


ਫ਼ਰੀਦਕੋਟ, 30 ਨਵੰਬਰ (ਹਿ.ਸ.) ਜ਼ਿਲ੍ਹੇ ਵਿੱਚ ਸਰਦੀ ਪਹਿਲੀ ਧੁੰਦ ਉਸ ਵੇਲੇ ਕਹਿਰ ਸਾਬਤ ਹੋਈ ਜਦੋਂ ਨੈਸ਼ਨਲ ਹਾਈਵੇ ਤੇ ਪਿੰਡ ਪੱਕਾ ਕੋਲ ਲਗਭਗ 10-11 ਦੇ ਕਰੀਬ ਗੱਡੀਆਂ ਜਿਨ੍ਹਾਂ ਵਿੱਚ ਹੈਵੀ ਵਹੀਕਲ ਵੀ ਸ਼ਾਮਿਲ ਸਨ ਇੱਕ ਤੋਂ ਬਾਅਦ ਇੱਕ ਕਰਕੇ ਟਕਰਾ ਗਏ। ਇਸ ਕਾਰਣ ਕਈ ਗੱਡੀਆਂ ਨੁਕਸਾਨੀਆਂ ਗਈਆਂ ਜਿਸ ਕਾਰਣ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਵਹੀਕਲ ਚਾਲਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਸਥਾਨਕ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।ਇਸ ਮੌਕੇ ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਬਾਸਮਤੀ ਲੈ ਕੇ ਟਰੈਕਟਰ ਟਰਾਲੀ ਤੇ ਫ਼ਰੀਦਕੋਟ ਵੱਲ ਆ ਰਿਹਾ ਸੀ ਤਾਂ ਪਿੱਛੋਂ ਇੱਕ ਗੱਡੀ ਪਹਿਲਾਂ ਉਸਦੇ ਟਰੈਕਟਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਈ ਗੱਡੀਆਂ ਇੱਕ ਤੋਂ ਬਾਅਦ ਇੱਕ ਕਰਕੇ ਪਿੱਛੋਂ ਟਕਰਾ ਗਈਆਂ ਜਿਸ ਤੇ ਗੱਡੀਆਂ ਦੇ ਖਿਲਾਰੇ ਪੈ ਜਾਣ ਕਾਰਣ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਕਰਵਾਇਆ ਗਿਆ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਨਰਿੰਦਰ ਜੱਗਾ


 rajesh pande