ਫੈਕਟਰੀ ਅੰਦਰ ਹੋਏ ਹਾਦਸੇ ਦੌਰਾਨ ਔਰਤ ਦੀ ਹੋਈ ਮੌਤ
ਜਲੰਧਰ, 30 ਨਵੰਬਰ (ਹਿ. ਸ.) ਪੰਜਾਬੀ ਬਾਗ 'ਚ ਸਥਿਤ ਵੀਨਸ ਪਲਾਈਵੁੱਡ ਫੈਕਟਰੀ 'ਚ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਫੈਕਟਰੀ
ਫੈਕਟਰੀ ਅੰਦਰ ਹੋਏ ਹਾਦਸੇ ਦੌਰਾਨ ਔਰਤ ਦੀ ਹੋਈ ਮੌਤ


ਜਲੰਧਰ, 30 ਨਵੰਬਰ (ਹਿ. ਸ.)

ਪੰਜਾਬੀ ਬਾਗ 'ਚ ਸਥਿਤ ਵੀਨਸ ਪਲਾਈਵੁੱਡ ਫੈਕਟਰੀ 'ਚ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਫੈਕਟਰੀ ਅੰਦਰ ਕੰਮ ਕਰ ਰਹੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਵਿਮਲਾ ਦੇਵੀ ਪਤਨੀ ਵਿਨੋਦ ਕੁਮਾਰ ਵਾਸੀ ਪੰਜਾਬੀ ਬਾਗ ਵਜੋਂ ਹੋਈ ਹੈ। ਥਾਣਾ ਮਕਸੂਦਾਂ ਦੇ ਥਾਣਾ ਮੁਖੀ ਕੰਵਲਜੀਤ ਸਿੰਘ ਬਲ ਅਤੇ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਔਰਤ ਦੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ/ਅਸ਼ਵਨੀ ਠਾਕੁਰ/ਨਰਿੰਦਰ ਜੱਗਾ


 rajesh pande