ਅਧਿਆਪਕਾਂ ਦੀਆਂ ਚੋਣ ਡਿਊਟੀਆ ਹਲਕੇ ਵਿੱਚ ਹੀ ਲਗਾਈਆਂ ਜਾਣ: ਈ ਟੀ ਯੂ
ਪਟਿਆਲਾ, 26 ਅਪ੍ਰੈਲ (ਹਿ. ਸ.)। ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ.ਪੰਜਾਬ ਦੀ ਪਟਿਆਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਮਨੋਜ
ਪਟਿਆਲਾ


ਪਟਿਆਲਾ, 26 ਅਪ੍ਰੈਲ (ਹਿ. ਸ.)। ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ.ਪੰਜਾਬ ਦੀ ਪਟਿਆਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਮਨੋਜ ਘਈ ਦੀ ਪ੍ਰਧਾਨਗੀ ਹੇਠ ਇਲੈਕਸ਼ਨ ’ਚ ਅਧਿਆਪਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵਫ਼ਦ ਮਿਲਿਆ ਉਨਾ ਨੇ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਕਪਲ ਕੇਸ ’ਚ ਇੱਕ ਦੀ ਡਿਊਟੀ ਕੱਟੀ ਜਾਵੇ ਜਾਂ ਉਸਦੇ ਰਿਹਾਇਸ਼ੀ ਹਲਕੇ ਦੇ ਵਿੱਚ ਲਗਾਈ ਜਾਵੇ, ਵਿਧਵਾ, ਤਲਾਕਸ਼ੁਦਾ ਨੂੰ ਤੇ ਖਾਸ ਬਿਮਾਰੀ ਤੋਂ ਪੀੜਿਤਾਂ ਨੂੰ ਛੋਟ ਦਿੱਤੀ ਜਾਵੇ, ਇਲੈਕਸ਼ਨ ਮਸ਼ੀਨਾਂ ਆਦਿ ਸਮਾਨ ਜਲਦੀ ਜਮਾਂ ਕਰਵਾਉਣ ਲਈ ਹੋਰ ਅਮਲਾਂ ਲਗਾਇਆ ਜਾਵੇ, ਪੋਲਿੰਗ ਪਾਰਟੀਆਂ ਅਤੇ ਕੁੱਕ ਦਾ ਮਿਹਨਤਾਨਾ ਉਸੇ ਦਿਨ ਦਿੱਤਾ ਜਾਵੇ।

ਜਥੇਬੰਦੀ ਦੇ ਸੂਬਾਈ ਆਗੂ ਅਤੇ ਬੀ. ਐਲ. ਓ. ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਮਾਨ ਅਤੇ ਜਸਵਿੰਦਰ ਬਾਤਿਸ਼ ਨੇ ਬੀਐਲਓ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਮੰਗ ਕੀਤੀ ਕਿ ਜਿਲ੍ਹੇ ਦੇ ਸਾਰੇ ਬੀ ਐਲ ਓਜ ਨੂੰ ਪਿੱਤਰੀ ਵਿਭਾਗ ਤੋਂ ਰਿਲੀਵ ਕਰਕੇ ਕੰਮ ਲਿਆ ਜਾਵੇ ਉਹਨਾਂ ਨੇ ਸਾਰੇ ਬੀ. ਐਲ. ਓਜ਼. ਦੇ ਆਈ. ਡੀ. ਕਾਰਡ ਅਤੇ ਟੌਲ ਪਾਸ ਜਾਰੀ ਕਰਨ ਸਬੰਧੀ ਵੀ ਮੰਗ ਕੀਤੀ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande