ਇਸਲਾਮਾਬਾਦ, 5 ਅਕਤੂਬਰ (ਹਿੰ.ਸ.)। ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਦੇ ਸਪਿਨਵਾਮ ਇਲਾਕੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਲੈਫਟੀਨੈਂਟ ਕਰਨਲ ਸਮੇਤ 6 ਜਵਾਨਾਂ ਦੀ ਮੌਤ ਹੋ ਗਈ। ਇਸ ਮੁਕਾਬਲੇ ਵਿੱਚ ਛੇ ਖਵਾਰੀਜ਼ (ਅੱਤਵਾਦੀ) ਵੀ ਮਾਰੇ ਗਏ। ਏਆਰਵੀ ਨਿਊਜ਼ ਚੈਨਲ ਨੇ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ (ਆਈਐਸਪੀਆਰ) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਆਈਐਸਪੀਆਰ ਨੇ ਸ਼ਨੀਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਮੁਕਾਬਲਾ 4 ਅਤੇ 5 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਹੋਇਆ। ਲੈਫਟੀਨੈਂਟ ਕਰਨਲ ਮੁਹੰਮਦ ਅਲੀ ਸ਼ੌਕਤ ਖਵਾਰੀਜ਼ ਵਿਰੁੱਧ ਕਾਰਵਾਈ ਦੀ ਅਗਵਾਈ ਕਰ ਰਹੇ ਸੀ। 43 ਸਾਲਾ ਲੈਫਟੀਨੈਂਟ ਕਰਨਲ ਮੁਹੰਮਦ ਅਲੀ ਸ਼ੌਕਤ ਫੈਸਲਾਬਾਦ ਦੇ ਰਹਿਣ ਵਾਲੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਪੁੱਤਰ ਛੱਡ ਗਏ ਹਨ।
ਆਈਐਸਪੀਆਰ ਦੇ ਅਨੁਸਾਰ, ਸੁਰੱਖਿਆ ਬਲਾਂ ਨੇ ਸਵਾਤ ਦਾ ਦੌਾ ਕਰਨ ਵਾਲੇ ਵਿਦੇਸ਼ੀ ਡਿਪਲੋਮੈਟਾਂ ਦੇ ਕਾਫਲੇ 'ਤੇ ਹਾਲ ਹੀ ਵਿੱਚ ਹੋਏ ਹਮਲੇ ਵਿੱਚ ਸ਼ਾਮਲ ਅੱਤਵਾਦੀ ਅੱਤਾ ਉੱਲਾ ਉਰਫ ਮੇਹਰਾਨ ਨੂੰ ਵੀ ਮੁਕਾਬਲੇ ਵਿੱਚ ਮਾਰ ਦਿੱਤਾ। ਮੇਹਰਾਨ ਖਾਰਜੀ ਰਿੰਗ ਲੀਡਰ ਸੀ। ਇਕ ਹੋਰ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਗਿਆ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ