ਮੁੰਬਈ, 19 ਨਵੰਬਰ (ਹਿੰ.ਸ.)। ਫਿਲਮ 'ਦਿ ਸਾਬਰਮਤੀ ਰਿਪੋਰਟ' ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਨੇ ਭਾਰਤ ਦੇ ਇਤਿਹਾਸ ਦੀ ਇਕ ਮਹੱਤਵਪੂਰਨ ਘਟਨਾ ਦੀ ਕਹਾਣੀ ਨਾਲ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿੱਖਿਆ ਮੰਤਰੀ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ। ਫਿਲਮ ਨੇ ਚੌਥੇ ਦਿਨ 1.45 ਕਰੋੜ ਦੀ ਕਮਾਈ ਕੀਤੀ, ਜਿਸ ਨਾਲ ਹੁਣ ਤੱਕ ਇਸ ਦੀ ਕੁੱਲ ਕਮਾਈ 9.5 ਕਰੋੜ ਰੁਪਏ ਹੋ ਗਈ ਹੈ।
ਸੋਮਵਾਰ ਨੂੰ ਫਿਲਮ 'ਦਿ ਸਾਬਰਮਤੀ ਰਿਪੋਰਟ' ਨੂੰ ਦੇਖਣ ਵਾਲਿਆਂ ਦੀ ਗਿਣਤੀ ਵਧੀ ਹੈ। ਇਸ ਤੋਂ ਪਹਿਲਾਂ ਫਿਲਮ ਨੇ ਸ਼ੁੱਕਰਵਾਰ ਨੂੰ 1.69 ਕਰੋੜ, ਸ਼ਨੀਵਾਰ (ਦੂਜੇ ਦਿਨ) 2.62 ਕਰੋੜ, ਐਤਵਾਰ (ਤੀਜੇ ਦਿਨ) 3.74 ਕਰੋੜ ਅਤੇ ਸੋਮਵਾਰ (ਚੌਥੇ ਦਿਨ) 1.45 ਕਰੋੜ ਰੁਪਏ ਦੀ ਕਮਾਈ ਕੀਤੀ।
ਬਾਲਾਜੀ ਮੋਸ਼ਨ ਪਿਕਚਰਜ਼ ਅਤੇ ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੀ ਇੱਕ ਡਵੀਜਨ ਅਤੇ ਵਿਕੀਰ ਫਿਲਮਜ਼ ਪ੍ਰੋਡਕਸ਼ਨ ਵੱਲੋਂ ਪੇਸ਼ 'ਦਿ ਸਾਬਰਮਤੀ ਰਿਪੋਰਟ' ਵਿੱਚ ਵਿਕਰਾਂਤ ਮੈਸੀ, ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਮੁੱਖ ਭੂਮਿਕਾਵਾਂ ਵਿੱਚ ਹਨ, ਜਿਸਨੂੰ ਧੀਰਜ ਸਰਨਾ ਨੇ ਨਿਰਦੇਸ਼ਿਤ ਕੀਤਾ ਹੈ। ਸ਼ੋਭਾ ਕਪੂਰ, ਏਕਤਾ ਆਰ ਕਪੂਰ, ਅਮੁਲ ਵੀ ਮੋਹਨ ਅਤੇ ਅੰਸ਼ੁਲ ਮੋਹਨ ਵੱਲੋਂ ਪ੍ਰੋਡਿਉਸ ਹੈ। ਇਸ ਫਿਲਮ ਨੂੰ ਜ਼ੀ ਸਟੂਡੀਓਜ਼ ਵੱਲੋਂ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ