ਪੇਸ਼ਾਵਰ, 20 ਨਵੰਬਰ (ਹਿੰ.ਸ.)। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅਸ਼ਾਂਤ ਬੰਨੂ ਜ਼ਿਲੇ 'ਚ ਪਿਛਲੇ 24 ਘੰਟਿਆਂ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਦੇ ਘੱਟੋ-ਘੱਟ 11 ਜਵਾਨਾਂ ਦੀ ਜਾਨ ਚਲੀ ਗਈ।
'ਡਾਨ' ਅਖਬਾਰ 'ਚ ਸੂਤਰਾਂ ਦੇ ਹਵਾਲੇ ਨਾਲ ਛਪੀ ਖਬਰ ਮੁਤਾਬਕ ਮੰਗਲਵਾਰ ਨੂੰ ਬੰਨੂ ਦੇ ਜਾਨੀਖੇਲ ਇਲਾਕੇ 'ਚ ਮਾਲੀ ਖੇਲ ਚੌਕੀ ਨੇੜੇ ਹੋਏ ਇੱਕ ਆਤਮਘਾਤੀ ਹਮਲੇ 'ਚ ਕਰੀਬ 11 ਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਫੌਜੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵਾਧੂ ਸੁਰੱਖਿਆ ਬਲ ਮੌਕੇ 'ਤੇ ਪੁੱਜਣ ਤੋਂ ਬਾਅਦ ਜ਼ਖਮੀਆਂ ਅਤੇ ਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਪਿਛਲੇ ਮਹੀਨੇ ਦੇ ਅਖੀਰ ਵਿੱਚ ਇਸੇ ਜ਼ਿਲ੍ਹੇ ਦੇ ਬੱਕਾ ਖੇਲ ਖੇਤਰ ਵਿੱਚ ਗੋਲੀਬਾਰੀ ਵਿੱਚ ਫੌਜ ਦੇ ਮੇਜਰ ਸਮੇਤ ਤਿੰਨ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਖੈਬਰ ਪਖਤੂਨਖਵਾ ਸੂਬੇ ਦੀ ਤਿਰਾਹ ਘਾਟੀ 'ਚ ਹਫਤੇ ਦੇ ਅੰਤ 'ਚ ਅੱਤਵਾਦੀਆਂ ਨਾਲ ਹੋਈ ਭਿਆਨਕ ਗੋਲੀਬਾਰੀ 'ਚ ਘੱਟੋ-ਘੱਟ 8 ਸੁਰੱਖਿਆ ਕਰਮਚਾਰੀ ਮਾਰੇ ਗਏ ਸੀ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ