ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਖੇ ਸਪਲਾਈ ਹੋਈ ਖਾਦ ਦੀ ਗੁਣਵੱਤਾ ਦੀ ਚੈਕਿੰਗ ਲਈ ਖਾਦਾ ਦੇ ਸੈਂਪਲ ਭਰੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਨਵੰਬਰ (ਹਿੰ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਵੱਲੋ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਖਾਦ, ਬੀਜ ਅਤੇ ਕੀਟਨਾਸ਼ਕ/ਨਦੀਨਨਾਸ਼ਕ ਦਵਾਈਆਂ ਉਪਲੱਬਧ ਕਰਵਾਉਣ ਲਈ ਸਰਦਾਰ ਗੁਰਮੀਤ ਸਿੰਘ, ਖੇਤੀਬਾੜੀ ਮੰਤਰੀ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ. ਗੁਰ
Chd


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਨਵੰਬਰ (ਹਿੰ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਵੱਲੋ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਖਾਦ, ਬੀਜ ਅਤੇ ਕੀਟਨਾਸ਼ਕ/ਨਦੀਨਨਾਸ਼ਕ ਦਵਾਈਆਂ ਉਪਲੱਬਧ ਕਰਵਾਉਣ ਲਈ ਸਰਦਾਰ ਗੁਰਮੀਤ ਸਿੰਘ, ਖੇਤੀਬਾੜੀ ਮੰਤਰੀ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ. ਗੁਰਮੇਲ ਸਿੰਘ, ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਖਰੜ ਦੀ ਟੀਮ ਵੱਲੋਂ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਨੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਅਗਰ ਕੋਈ ਵੀ ਦੁਕਾਨਦਾਰ ਕਿਸੇ ਵੀ ਪ੍ਰਕਾਰ ਦੀ ਡੁਪਲੀਕੇਟ/ ਘਟੀਆ ਖੇਤੀ ਸਮੱਗਰੀ ਵੇਚਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਲਈ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ ਅਤੇ ਬਿਨਾਂ ਲਾਇਸੈਂਸ/ਅਡੀਸ਼ਨ ਤੋਂ ਖੇਤੀ ਸਮੱਗਰੀ ਆਪਣੀ ਦੁਕਾਨ ਤੇ ਰੱਖ ਕੇ ਨਾ ਵੇਚੀ ਜਾਵੇ।

ਪਿਛਲੇ ਦਿਨੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ 850 ਮੀਟਰਿਕ ਟਨ ਡੀਏਪੀ ਖਾਦ ਪ੍ਰਾਪਤ ਹੋਈ ਹੈ, ਜਿਸਦੀ ਗੁਣਵੱਤਾ ਦੀ ਚੈਕਿੰਗ ਲਈ ਡਾ ਗੁਰਦਿਆਲ ਕੁਮਾਰ ਫਰਟੀਲਾਈਜਰ ਇੰਸਪੈਕਟਰ ਖਰੜ ਵੱਲੋ ਖਾਦਾਂ ਦੇ ਸੈਂਪਲ ਭਰੇ ਗਏ। ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਫਾਸਫੇਟਿਕ ਖਾਦਾਂ ਦਾ ਕੁੱਲ ਕੋਟਾ 7763 ਮੀਟਰਿਕ ਟਨ ਲੋੜੀਂਦਾ ਹੈ, ਜਿਸ ਵਿੱਚੋਂ ਹੁਣ ਤੱਕ 5334 ਮੀਟਰਿਕ ਟਨ ਦੀ ਸਪਲਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਕਿਸਾਨਾਂ ਨੂੰ ਖੇਤੀਬਾੜੀ ਅਧਿਕਾਰੀਆਂ ਵੱਲੋਂ ਲਗਾਤਾਰ ਡੀਏਪੀ ਖਾਦ ਦੇ ਬਦਲਵੇਂ ਫਾਸਫੇਟਿਕ ਮਿਸ਼ਰਣਾਂ/ਖਾਦਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਡੀਏਪੀ ਦੀ ਥਾਂ 'ਤੇ ਸਿੰਗਲ ਸੁਪਰ ਫਾਸਫੇਟ, ਟਿੱਪਲ ਸੁਪਰ ਫਾਸਫੇਟ ਅਤੇ ਐਨਪੀਕੇ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ, ਇਸ ਲਈ ਕਿਸਾਨਾਂ ਨੂੰ ਕੇਵਲ ਡੀਏਪੀ 'ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।

ਹਿੰਦੂਸਥਾਨ ਸਮਾਚਾਰ / ਪ੍ਰੀਤਮ ਸਿੰਘ ਮਿੱਠਾ


 rajesh pande