ਨੇਪਾਲ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਰਵੀ ਲਾਮਿਛਾਨੇ ਖ਼ਿਲਾਫ਼ ਸਹਿਕਾਰੀ ਘੁਟਾਲੇ ਵਿੱਚ ਤੀਜਾ ਵਾਰੰਟ
ਕਾਠਮੰਡੂ, 20 ਨਵੰਬਰ (ਹਿੰ.ਸ.)। ਨੇਪਾਲ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਰਵੀ ਲਾਮਿਛਾਨੇ ਖਿਲਾਫ ਸਹਿਕਾਰੀ ਘੁਟਾਲੇ 'ਚ ਤੀਜਾ ਵਾਰੰਟ ਜਾਰੀ ਹੋਇਅ ਹੈ। ਪੋਖਰਾ ਦੇ ਸੂਰਿਆਦਰਸ਼ਨ ਸਹਿਕਾਰੀ ਬੈਂਕ ਘੁਟਾਲੇ ਵਿੱਚ ਪਿਛਲੇ ਇਕ ਮਹੀਨੇ ਤੋਂ ਪੁਲਿਸ ਹਿਰਾਸਤ 'ਚ ਰਹੇ ਸਾਬਕਾ ਗ੍ਰਹਿ ਮੰਤਰੀ ਰਵੀ ਲਾਮਿਛਾਨੇ ਖਿਲਾਫ ਹੁਣ ਕਾ
ਸਾਬਕਾ ਗ੍ਰਹਿ ਮੰਤਰੀ ਰਵੀ ਲਾਮਿਛਾਨੇ ਪੁਲਿਸ ਹਿਰਾਸਤ ਵਿੱਚ


ਕਾਠਮੰਡੂ, 20 ਨਵੰਬਰ (ਹਿੰ.ਸ.)। ਨੇਪਾਲ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਰਵੀ ਲਾਮਿਛਾਨੇ ਖਿਲਾਫ ਸਹਿਕਾਰੀ ਘੁਟਾਲੇ 'ਚ ਤੀਜਾ ਵਾਰੰਟ ਜਾਰੀ ਹੋਇਅ ਹੈ। ਪੋਖਰਾ ਦੇ ਸੂਰਿਆਦਰਸ਼ਨ ਸਹਿਕਾਰੀ ਬੈਂਕ ਘੁਟਾਲੇ ਵਿੱਚ ਪਿਛਲੇ ਇਕ ਮਹੀਨੇ ਤੋਂ ਪੁਲਿਸ ਹਿਰਾਸਤ 'ਚ ਰਹੇ ਸਾਬਕਾ ਗ੍ਰਹਿ ਮੰਤਰੀ ਰਵੀ ਲਾਮਿਛਾਨੇ ਖਿਲਾਫ ਹੁਣ ਕਾਠਮੰਡੂ ਦੇ ਸਵਰਨਲਕਸ਼ਮੀ ਸਹਿਕਾਰੀ ਘੁਟਾਲੇ 'ਚ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਖਿਲਾਫ਼ ਭੈਰਹਵਾ ਦੇ ਸੁਪਰੀਮ ਕੋਆਪ੍ਰੇਟਿਵ ਬੈਂਕ ਘੁਟਾਲੇ ਵਿੱਚ ਵਾਰੰਟ ਜਾਰੀ ਕਰਕੇ ਪੁੱਛਗਿੱਛ ਕੀਤੀ ਗਈ ਸੀ। ਪੋਖਰਾ ਅਤੇ ਭੈਰਹਵਾ ਤੋਂ ਬਾਅਦ ਕਾਠਮੰਡੂ ਤੀਜਾ ਸਥਾਨ ਹੈ ਜਿੱਥੋਂ ਰਵੀ ਦੇ ਖਿਲਾਫ ਵਾਰੰਟ ਜਾਰੀ ਹੋਇਆ ਹੈ।

ਸਹਿਕਾਰੀ ਘੁਟਾਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀਆਈਬੀ) ਦੇ ਬੁਲਾਰੇ ਦੀਪਕ ਥਾਪਾ ਨੇ ਕਿਹਾ ਕਿ ਕਾਠਮੰਡੂ ਜ਼ਿਲ੍ਹਾ ਅਦਾਲਤ ਤੋਂ ਰਵੀ ਲਾਮਿਛਾਨੇ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਕਾਠਮੰਡੂ 'ਚ ਸਹਿਕਾਰੀ ਘੁਟਾਲੇ 'ਚ ਪੁੱਛਗਿੱਛ ਲਈ ਲਾਮਿਛਾਨੇ ਨੂੰ ਪੋਖਰਾ ਤੋਂ ਕਾਠਮੰਡੂ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲਾਮਿਛਾਨੇ ਨੂੰ ਪੋਖਰਾ ਤੋਂ ਕਾਠਮੰਡੂ ਲਿਆਉਣ ਲਈ ਪੋਖਰਾ ਦੀ ਕਾਸਕੀ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਤੋਂ ਇਜਾਜ਼ਤ ਮਿਲਦੇ ਹੀ ਰਵੀ ਲਾਮਿਛਾਨ ਨੂੰ ਪੁੱਛਗਿੱਛ ਲਈ ਕਾਠਮੰਡੂ ਲਿਆਂਦਾ ਜਾਵੇਗਾ।

ਰਵੀ ਲਾਮਿਛਾਨੇੇ, ਜੋ ਪੋਖਰਾ ਪੁਲਿਸ ਰਿਮਾਂਡ ਵਿੱਚ ਸਨ, ਨੂੰ ਦੋ ਹੋਰ ਸਹਿਕਾਰੀ ਬੈਂਕ ਘੁਟਾਲਿਆਂ ਵਿੱਚ ਵੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਸੀਆਈਬੀ ਦੇ ਬੁਲਾਰੇ ਨੇ ਦੱਸਿਆ ਕਿ ਕਾਠਮੰਡੂ ਤੋਂ ਇਲਾਵਾ ਦੋ ਹੋਰ ਥਾਵਾਂ ਤੋਂ ਵੀ ਰਵੀ ਲਾਮਿਛਾਨੇ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਖਰਾ, ਭੈਰਹਵਾ ਅਤੇ ਕਾਠਮੰਡੂ ਤੋਂ ਬਾਅਦ ਹੁਣ ਬੀਰਗੰਜ ਅਤੇ ਚਿਤਵਨ ਦੇ ਸਹਿਕਾਰੀ ਬੈਂਕਾਂ ਨੂੰ ਘੋਟਾਲੇ ਵਿੱਚ ਪੁੱਛਗਿੱਛ ਲਈ ਲਿਆ ਜਾਵੇਗਾ।

ਰਵੀ ਲਾਮਿਛਾਨੇ 'ਤੇ ਆਪਣੇ ਗਲੈਕਸੀ ਟੀਵੀ ਚੈਨਲ 'ਤੇ ਪੰਜ ਵੱਖ-ਵੱਖ ਸ਼ਹਿਰਾਂ ਦੇ ਸਹਿਕਾਰੀ ਬੈਂਕਾਂ ਤੋਂ ਕਰੋੜਾਂ ਰੁਪਏ ਦੇ ਅਣਅਧਿਕਾਰਤ ਨਿਵੇਸ਼ ਦਾ ਦੋਸ਼ ਹੈ। ਇਨ੍ਹਾਂ ਸਹਿਕਾਰੀ ਬੈਂਕਾਂ ਦਾ ਮੈਂਬਰ ਨਾ ਹੋਣ ਦੇ ਬਾਵਜੂਦ ਰਵੀ ਲਾਮਿਛਾਨੇ ਨੇ ਇਨ੍ਹਾਂ ਬੈਂਕਾਂ ਤੋਂ ਕਰਜ਼ੇ ਵਜੋਂ ਕਰੋੜਾਂ ਰੁਪਏ ਕਢਵਾ ਕੇ ਆਪਣੇ ਨਾਮ 'ਤੇ ਗਲੈਕਸੀ ਟੀ.ਵੀ. ’ਚ ਨਿਵੇਸ਼ ਕੀਤਾ ਸੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਰਵੀ ਲਾਮਿਛਾਨੇ, ਇੱਕ ਪੱਤਰਕਾਰ, ਸਹਿਕਾਰੀ ਬੈਂਕਾਂ ਦੇ ਭਾਈਵਾਲਾਂ ਦੇ ਸਹਿਯੋਗ ਨਾਲ ਗਲੈਕਸੀ ਟੀਵੀ ਚਲਾਉਂਦੇ ਸਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande