ਤਬਿਲਿਸੀ, 30 ਦਸੰਬਰ (ਹਿੰ.ਸ.)। ਪੱਛਮ ਦੇ ਕੱਟੜ ਆਲੋਚਕ ਅਤੇ ਸਾਬਕਾ ਫੁੱਟਬਾਲ ਖਿਡਾਰੀ ਮਿਖਾਇਲ ਕਾਵੇਲਾਸ਼ਵਿਲੀ ਨੇ ਐਤਵਾਰ ਨੂੰ ਜਾਰਜੀਆ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
ਪੱਛਮੀ ਸਮਰਥਕ ਬਾਹਰ ਜਾਣ ਵਾਲੇ ਜਾਰਜੀਅਨ ਰਾਸ਼ਟਰਪਤੀ ਸਲੋਮੀ ਜ਼ੌਰਾਬੀਚਵਿਲੀ ਨੇ ਐਤਵਾਰ ਸਵੇਰੇ ਕਿਹਾ ਕਿ ਉਹ ਤਬਿਲਿਸੀ ਵਿੱਚ ਆਪਣਾ ਓਰਬੇਲੀਆਨੀ ਪੈਲੇਸ ਨਿਵਾਸ ਖਾਲੀ ਕਰ ਦੇਵੇਗੀ, ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਜੇ ਵੀ ਜਾਇਜ਼ ਅਹੁਦੇਦਾਰ ਹਨ। ਉਨ੍ਹਾਂ ਨੇ ਕਾਵੇਲਾਸ਼ਵਿਲੀ ਦੇ ਸਹੁੰ ਚੁੱਕ ਸਮਾਗਮ ਨੂੰ ਇੱਕ ਪੈਰੋਡੀ (ਹਾਸੋਹੀਣਾ) ਦੱਸਿਆ।
ਜ਼ੌਰਾਬੀਚਵਿਲੀ ਨੇ ਮਹਿਲ ਦੇ ਬਾਹਰ ਸਮਰਥਕਾਂ ਦੀ ਭੀੜ ਨੂੰ ਕਿਹਾ, ''ਮੈਂ ਇੱਥੋਂ ਬਾਹਰ ਆਵਾਂਗੀ, ਤੁਹਾਡੇ ਕੋਲ ਆਵਾਂਗੀ ਅਤੇ ਤੁਹਾਡੇ ਨਾਲ ਰਹਾਂਗੀ।’’.... ਇਹ ਰਾਸ਼ਟਰਪਤੀ ਨਿਵਾਸ ਉਦੋਂ ਤੱਕ ਇਕ ਪ੍ਰਤੀਕ ਸੀ ਜਦੋਂ ਤੱਕ ਇੱਥੇ ਕੋਈ ਜਾਇਜ਼ ਰਾਸ਼ਟਰਪਤੀ ਸੀ। ਮੈਂ ਆਪਣੇ ਨਾਲ ਵੈਧਤਾ ਲੈ ਕੇ ਜਾ ਰਹੀ ਹਾਂ, ਮੈਂ ਆਪਣੇ ਨਾਲ ਝੰਡਾ ਲੈ ਕੇ ਜਾ ਰਹੀ ਹਾਂ, ਮੈਂ ਆਪਣੇ ਨਾਲ ਤੁਹਾਡਾ ਵਿਸ਼ਵਾਸ਼ ਲੈ ਕੇ ਰਹੀ ਹਾਂ।
ਐਤਵਾਰ ਨੂੰ ਆਪਣੇ ਭਾਸ਼ਣ ਵਿੱਚ, 53 ਸਾਲਾ ਕਾਵੇਲਾਸ਼ਵਿਲੀ ਨੇ ਵਾਅਦਾ ਕੀਤਾ ਕਿ ਉਹ ਹਰ ਕਿਸੇ ਦੇ ਰਾਸ਼ਟਰਪਤੀ ਹੋਣਗੇ, ਭਾਵੇਂ ਉਹ ਉਨ੍ਹਾਂ ਨੂੰ ਪਸੰਦ ਕਰਨ ਜਾਂ ਨਹੀਂ। ਉਨ੍ਹਾਂ ਨੇ ਰਾਸ਼ਟਰ ਨੂੰ ਸਾਂਝੀਆਂ ਕਦਰਾਂ-ਕੀਮਤਾਂ, ਆਪਸੀ ਸਤਿਕਾਰ ਦੇ ਸਿਧਾਂਤਾਂ ਅਤੇ ਭਵਿੱਖ ਦੇ ਨਿਰਮਾਣ ਦੇ ਆਲੇ ਦੁਆਲੇ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਉਥੇ ਹੀ, ਜਾਰਜੀਆ ਦੇ ਸਾਬਕਾ ਰਾਸ਼ਟਰਪਤੀ ਸਲੋਮੀ ਜ਼ੌਰਾਬੀਚਵਿਲੀਅਤੇ ਮੁੱਖ ਪੱਛਮੀ ਸਮਰਥਕ ਪਾਰਟੀਆਂ ਨੇ ਚੋਣਾਂ ਤੋਂ ਬਾਅਦ ਦੇ ਸੰਸਦੀ ਸੈਸ਼ਨਾਂ ਦਾ ਬਾਈਕਾਟ ਕੀਤਾ ਹੈ ਅਤੇ ਮੁੜ-ਮਤਦਾਨ ਦੀ ਮੰਗ ਕੀਤੀ ਹੈ।
---------------
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ