ਬੰਗਲਾਦੇਸ਼ ’ਚ ਚਿਨਮਯ ਬ੍ਰਹਮਚਾਰੀ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਖਾਰਜ ਕੀਤੀ 
ਢਾਕਾ, 02 ਜਨਵਰੀ (ਹਿੰ.ਸ.)। ਬੰਗਲਾਦੇਸ਼ ਵਿੱਚ ਅੱਜ ਚਟੋਗ੍ਰਾਮ ਦੀ ਇੱਕ ਅਦਾਲਤ ਨੇ ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਸਖ਼ਤ ਸੁਰੱਖਿਆ ਵਿਚਕਾਰ ਸੁਣਵਾਈ ਕੀਤੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਬ੍ਰਹਮਚਾਰੀ ਨੂੰ ਜ਼ਮਾਨਤ ਦੇਣ
ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ


ਢਾਕਾ, 02 ਜਨਵਰੀ (ਹਿੰ.ਸ.)। ਬੰਗਲਾਦੇਸ਼ ਵਿੱਚ ਅੱਜ ਚਟੋਗ੍ਰਾਮ ਦੀ ਇੱਕ ਅਦਾਲਤ ਨੇ ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਸਖ਼ਤ ਸੁਰੱਖਿਆ ਵਿਚਕਾਰ ਸੁਣਵਾਈ ਕੀਤੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਬ੍ਰਹਮਚਾਰੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਚਿਨਮਯ ਨਵੰਬਰ ਤੋਂ ਜੇਲ੍ਹ ਵਿੱਚ ਹਨ।

ਦਿ ਡੇਲੀ ਸਟਾਰ ਦੇ ਅਨੁਸਾਰ, ਚਟੋਗ੍ਰਾਮ ਮੈਟਰੋਪੋਲੀਟਨ ਸੈਸ਼ਨ ਜੱਜ ਐਮਡੀ ਸੈਫੁਲ ਇਸਲਾਮ ਨੇ ਲਗਭਗ 30 ਮਿੰਟਾਂ ਤੱਕ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਮੈਟਰੋਪੋਲੀਟਨ ਸਰਕਾਰੀ ਵਕੀਲ ਐਡਵੋਕੇਟ ਮੋਫਿਜ਼ੁਲ ਹੱਕ ਭੁਈਆ ਨੇ ਇਸਦੀ ਪੁਸ਼ਟੀ ਕੀਤੀ ਹੈ। ਚਿਨਮਯ ਦੇ ਵਕੀਲ ਅਪੂਰਵ ਕੁਮਾਰ ਭੱਟਾਚਾਰਜੀ ਨੇ ਕਿਹਾ ਕਿ ਹੁਣ ਉਹ ਹਾਈ ਕੋਰਟ ਵਿੱਚ ਅਪੀਲ ਕਰਨਗੇ। ਚਿਨਮਯ ਕ੍ਰਿਸ਼ਨ ਦਾਸ ਨੂੰ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ।

ਵਰਣਨਯੋਗ ਹੈ ਕਿ ਚਿਨਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਢਾਕਾ ਮੈਟਰੋਪੋਲੀਟਨ ਪੁਲਿਸ ਦੀ ਡਿਟੈਕਟਿਵ ਬ੍ਰਾਂਚ ਨੇ 25 ਨਵੰਬਰ ਨੂੰ ਸ਼ਾਮ 4:30 ਵਜੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿਚ ਲਿਆ ਸੀ। ਉਦੋਂ ਤੋਂ ਬ੍ਰਹਮਚਾਰੀ ਜੇਲ੍ਹ ਵਿੱਚ ਹਨ। ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਢਾਕਾ ਦੇ ਸ਼ਾਹਬਾਗ ਅਤੇ ਚਟਗਾਂਵ 'ਚ ਕਈ ਦਿਨਾਂ ਤੱਕ ਲੋਕ ਪ੍ਰਦਰਸ਼ਨ ਕਰ ਚੁੱਕੇ ਹਨ। 38 ਸਾਲਾ ਹਿੰਦੂ ਸੰਤ ਚਿਨਮਯ ਦੇਸ਼ਧ੍ਰੋਹ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਚਿਨਮਯ ਮੂਲ ਰੂਪ ਤੋਂ ਚਟਗਾਂਵ ਦੇ ਸਤਕਾਨੀਆ ਉਪਜ਼ਿਲਾ ਦੇ ਰਹਿਣ ਵਾਲੇ ਹਨ। ਉਹ 2007 ਤੋਂ ਹਥਜਾਰੀ, ਚਟਗਾਉਂ ਵਿੱਚ ਪੁੰਡਰਿਕ ਧਾਮ ਦੇ ਮੁਖੀ ਰਹੇ ਹਨ। ਉਹ ਸਨਾਤਨ ਜਾਗਰਣ ਮੰਚ ਦੇ ਸੰਸਥਾਪਕ ਹਨ। ਮੰਚ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਜ਼ੁਲਮਾਂ ​​ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਹੈ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande