ਈਡੀ ਨੇ 2.54 ਕਰੋੜ ਰੁਪਏ ਕੀਤੇ ਬਰਾਮਦ , ਵਾਸ਼ਿੰਗ ਮਸ਼ੀਨ 'ਚੋਂ ਮਿਲੀ ਨਕਦੀ
ਨਵੀਂ ਦਿੱਲੀ, 27 ਮਾਰਚ (ਹਿ.ਸ.)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲ ਹੀ ਵਿੱਚ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ
05


ਨਵੀਂ ਦਿੱਲੀ, 27 ਮਾਰਚ (ਹਿ.ਸ.)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲ ਹੀ ਵਿੱਚ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕਰਕੇ ਕਰੋੜਾਂ ਰੁਪਏ ਜ਼ਬਤ ਕੀਤੇ ਹਨ। ਇਸ ਸਿਲਸਿਲੇ 'ਚ ਈਡੀ ਨੇ ਇੱਕ ਵਾਸ਼ਿੰਗ ਮਸ਼ੀਨ 'ਚ ਲੁਕਾਏ ਕਰੀਬ 2.50 ਕਰੋੜ ਰੁਪਏ ਵੀ ਜ਼ਬਤ ਕੀਤੇ ਹਨ। ਇਹ ਕਾਰਵਾਈ ਵਿਦੇਸ਼ੀ ਮੁਦਰਾ ਐਕਟ ਤਹਿਤ ਕੀਤੀ ਗਈ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਨੁਸਾਰ, ਵਿਦੇਸ਼ੀ ਮੁਦਰਾ ਐਕਟ (ਫੇਮਾ) ਦੀ ਕਥਿਤ ਉਲੰਘਣਾ ਦੇ ਇੱਕ ਮਾਮਲੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਤਲਾਸ਼ੀ ਦੌਰਾਨ 2.54 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਦਾ ਇੱਕ ਹਿੱਸਾ ‘ਵਾਸ਼ਿੰਗ ਮਸ਼ੀਨ’ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਡਾਇਰੈਕਟੋਰੇਟ ਨੇ ਬਿਆਨ 'ਚ ਕਿਹਾ ਕਿ ਕੈਪ੍ਰੀਕੋਰਨੀਅਨ ਸ਼ਿਪਿੰਗ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਵਰਗੀਆਂ ਕੰਪਨੀਆਂ ਅਤੇ ਇਸਦੇ ਨਿਰਦੇਸ਼ਕਾਂ ਵਿਜੇ ਕੁਮਾਰ ਸ਼ੁਕਲਾ ਅਤੇ ਸੰਜੇ ਗੋਸਵਾਮੀ ਅਤੇ ਸੰਬੰਧਿਤ ਕੰਪਨੀਆਂ ਦੇ ਅਹਾਤੇ 'ਤੇ ਛਾਪੇਮਾਰੀ ਕੀਤੀ ਗਈ।

ਕੇਂਦਰੀ ਜਾਂਚ ਏਜੰਸੀ ਮੁਤਾਬਕ ਇਨ੍ਹਾਂ ਨਾਲ ਜੁੜੀਆਂ ਕੰਪਨੀਆਂ ਵਿੱਚ ਲਕਸ਼ਮੀਟਨ ਮੈਰੀਟਾਈਮ, ਹਿੰਦੁਸਤਾਨ ਇੰਟਰਨੈਸ਼ਨਲ, ਰਾਜਨੰਦਨੀ ਮੈਟਲਸ ਲਿਮਟਿਡ, ਸਟੂਅਰਟ ਅਲੌਇਸ ਇੰਡੀਆ ਪ੍ਰਾਈਵੇਟ ਲਿਮਟਿਡ, ਭਾਗਿਆਨਗਰ ਲਿਮਟਿਡ, ਵਿਨਾਇਕ ਸਟੀਲਜ਼ ਲਿਮਟਿਡ, ਵਸ਼ਿਸ਼ਟ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਇਨ੍ਹਾਂ ਦੇ ਡਾਇਰੈਕਟਰ ਅਤੇ ਭਾਈਵਾਲ ਸੰਦੀਪ ਗਰਗ, ਵਿਨੋਦ ਕੇਡੀਆ ਅਤੇ ਹੋਰਨਾਂ ਦੇ ਅਹਾਤੇ ਦੀ ਤਲਾਸ਼ੀ ਲਈ ਗਈ। ਹਾਲਾਂਕਿ, ਈਡੀ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਤਲਾਸ਼ੀ ਦਿੱਲੀ, ਹੈਦਰਾਬਾਦ, ਮੁੰਬਈ, ਕੋਲਕਾਤਾ ਅਤੇ ਕੁਰੂਕਸ਼ੇਤਰ ਵਿੱਚ ਕਦੋਂ ਕੀਤੀ ਗਈ। ਈਡੀ ਨੇ ਕਿਹਾ ਕਿ ਕੁੱਲ 47 ਬੈਂਕ ਖਾਤਿਆਂ ਦੇ ਲੈਣ-ਦੇਣ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande