ਗੁਜਰਾਤ ਅਤੇ ਰਾਜਸਥਾਨ 'ਚ ਨਸ਼ੀਲੇ ਪਦਾਰਥਾਂ ਦੀਆਂ 3 ਫੈਕਟਰੀਆਂ ਦਾ ਪਰਦਾਫਾਸ਼, 25 ਕਿਲੋ ਸਿੰਥੈਟਿਕ ਡਰੱਗ ਸਮੇਤ 8 ਗ੍ਰਿਫਤਾਰ
ਗਾਂਧੀਨਗਰ, 27 ਅਪ੍ਰੈਲ (ਹਿ.ਸ.)। ਗੁਜਰਾਤ ਐਂਟੀ ਟੈਰੋਰਿਸਟ ਸਕੁਐਡ (ਏ.ਟੀ.ਐਸ.) ਨੇ ਗਾਂਧੀਨਗਰ ਨੇੜੇ ਡਰੱਗ ਫੈਕਟਰੀ ਨੂੰ
37


ਗਾਂਧੀਨਗਰ, 27 ਅਪ੍ਰੈਲ (ਹਿ.ਸ.)। ਗੁਜਰਾਤ ਐਂਟੀ ਟੈਰੋਰਿਸਟ ਸਕੁਐਡ (ਏ.ਟੀ.ਐਸ.) ਨੇ ਗਾਂਧੀਨਗਰ ਨੇੜੇ ਡਰੱਗ ਫੈਕਟਰੀ ਨੂੰ ਫੜ੍ਹਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੈਕਟਰੀ ਵਿੱਚੋਂ 25 ਕਿਲੋ ਸਿੰਥੈਟਿਕ ਡਰੱਗ ਅਤੇ ਕੱਚਾ ਮਾਲ ਬਰਾਮਦ ਕੀਤਾ ਗਿਆ ਹੈ। ਇੱਥੇ ਤਿਆਰ ਹੋਣ ਵਾਲਾ ਨਸ਼ੀਲਾ ਪਦਾਰਥ ਗੁਜਰਾਤ ਤੋਂ ਰਾਜਸਥਾਨ ਨੂੰ ਸਪਲਾਈ ਕੀਤਾ ਜਾਂਦਾ ਸੀ। ਰਾਜਸਥਾਨ ਵਿੱਚ ਵੀ ਅਜਿਹੀਆਂ ਦੋ ਫੈਕਟਰੀਆਂ ਫੜੀਆਂ ਗਈਆਂ ਹਨ। ਇਸ ਮਾਮਲੇ 'ਚ ਕੁੱਲ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਗੁਜਰਾਤ ਏਟੀਐਸ ਨੂੰ ਸੂਚਨਾ ਮਿਲੀ ਸੀ ਕਿ ਸੂਬੇ 'ਚ ਨਸ਼ੀਲੇ ਪਦਾਰਥਾਂ ਦੀ ਪ੍ਰੋਸੈਸਿੰਗ ਹੋ ਰਹੀ ਹੈ। ਹਾਲਾਂਕਿ ਇਸਦੇ ਟਿਕਾਣੇ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਸੀ। ਏਟੀਐਸ ਲੰਬੇ ਸਮੇਂ ਤੋਂ ਇਸ ਜਾਂਚ ਵਿੱਚ ਜੁਟੀ ਹੋਈ ਸੀ। ਇਸੇ ਦੌਰਾਨ ਗਾਂਧੀਨਗਰ ਨੇੜੇ ਇੱਕ ਫੈਕਟਰੀ ਵਿੱਚ ਸਿੰਥੈਟਿਕ ਡਰੱਗ ਬਣਾਉਣ ਦੀ ਠੋਸ ਸੂਚਨਾ ਮਿਲੀ। ਏਟੀਐਸ ਨੇ ਇੱਥੇ ਛਾਪਾ ਮਾਰ ਕੇ 25 ਕਿਲੋ ਨਸ਼ੀਲੇ ਪਦਾਰਥ ਅਤੇ ਕੱਚਾ ਮਾਲ ਜ਼ਬਤ ਕੀਤਾ। ਏਟੀਐਸ ਨੇ ਇਸ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੇ ਆਧਾਰ 'ਤੇ ਰਾਜਸਥਾਨ ਵਿੱਚ ਵੀ ਦੋ ਥਾਵਾਂ 'ਤੇ ਸਿੰਥੈਟਿਕ ਨਸ਼ੀਲੇ ਪਦਾਰਥ ਬਣਾਏ ਜਾਣ ਦੀ ਸੂਚਨਾ ਮਿਲਣ 'ਤੇ ਉੱਥੇ ਵੀ ਛਾਪੇਮਾਰੀ ਕਰਕੇ ਦੋ ਫੈਕਟਰੀਆਂ ਫੜ੍ਹੀਆਂ ਗਈਆਂ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande