ਕਟਕ ਦੇ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ ਭਾਜਪਾ 'ਚ ਸ਼ਾਮਲ
ਨਵੀਂ ਦਿੱਲੀ, 28 ਮਾਰਚ (ਹਿ.ਸ.)। ਬੀਜੂ ਜਨਤਾ ਦਲ (ਬੀਜੇਡੀ) ਦੇ ਸਾਬਕਾ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ ਅੱਜ ਭਾਰਤੀ ਜਨਤ
32


ਨਵੀਂ ਦਿੱਲੀ, 28 ਮਾਰਚ (ਹਿ.ਸ.)। ਬੀਜੂ ਜਨਤਾ ਦਲ (ਬੀਜੇਡੀ) ਦੇ ਸਾਬਕਾ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਹਫਤੇ ਦੀ ਸ਼ੁਰੂਆਤ 'ਚ ਬੀਜੇਡੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਸੂਤਰਾਂ ਮੁਤਾਬਕ ਮਹਿਤਾਬ ਕਟਕ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ।

ਵੀਰਵਾਰ ਨੂੰ ਇੱਥੇ ਭਾਜਪਾ ਹੈੱਡਕੁਆਰਟਰ ’ਚ ਪਾਰਟੀ ਦੇ ਉਪ ਪ੍ਰਧਾਨ ਵਿਜਯੰਤ ਪਾਂਡਾ, ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਸੂਬਾ ਇੰਚਾਰਜ ਵਿਜੇ ਪਾਲ ਤੋਮਰ ਦੀ ਮੌਜੂਦਗੀ 'ਚ ਓਡੀਸ਼ਾ ਦੇ ਸੰਸਦ ਮੈਂਬਰ ਭਰਤਰਿਹਰੀ ਮਹਿਤਾਬ, ਪ੍ਰੋਫੈਸਰ ਦਮਯੰਤੀ ਬੇਸਰਾ ਅਤੇ ਸਿਧਾਂਤ ਮਹਾਪਾਤਰਾ ਨੇ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ।

ਇਸ ਮੌਕੇ ਵਿਨੋਦ ਤਾਵੜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੋਂ ਪ੍ਰਭਾਵਿਤ ਹੋ ਕੇ ਕਈ ਨੇਤਾ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਮੌਜੂਦਾ ਸਰਕਾਰ ਪਿੰਡਾਂ, ਨੌਜਵਾਨਾਂ, ਔਰਤਾਂ, ਸ਼ੋਸ਼ਿਤ ਅਤੇ ਵੰਚਿਤ ਲੋਕਾਂ ਦੀ ਨੁਮਾਇੰਦਗੀ ਕਰ ਰਹੀ ਹੈ। ਓਡੀਸ਼ਾ ਵਿੱਚ ਸਿਆਸੀ ਤਬਦੀਲੀ ਆ ਰਹੀ ਹੈ। ਓਡੀਸ਼ਾ ਦੇ ਲੋਕ ਬਦਲਾਅ ਦੇਖਣਾ ਚਾਹੁੰਦੇ ਹਨ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਭਰਤਰਿਹਰੀ ਮਹਿਤਾਬ ਨੇ ਕਿਹਾ ਕਿ ਜੀਵਨ ਦੇ ਇੱਕ ਪੜਾਅ 'ਤੇ ਫੈਸਲਾ ਜ਼ਰੂਰੀ ਹੋ ਜਾਂਦਾ ਹੈ। ਰਾਸ਼ਟਰਵਾਦ, ਏਕਤਾ ਅਤੇ ਤਰੱਕੀ ਭਾਜਪਾ ਰਾਹੀਂ ਹੀ ਹੋ ਸਕਦੀ ਹੈ। ਪਿਛਲੇ ਦਸ ਸਾਲਾਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਸਮੇਂ ਭਾਜਪਾ ਨਾਲ ਜੁੜਨ ਨਾਲ ਹੀ ਭਾਜਪਾ ਰਾਹੀਂ ਸੂਬੇ ਦੀ ਤਰੱਕੀ ਅਤੇ ਵਿਕਾਸ ਸੰਭਵ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਕਤੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ਵਾਸ਼ ਅਤੇ ਨੱਡਾ ਜੀ ਦੀ ਪ੍ਰੇਰਨਾ ਸਾਨੂੰ ਅੱਗੇ ਲਿਜਾਣ 'ਚ ਮਦਦਗਾਰ ਹੋਵੇਗੀ। ਓਡੀਸ਼ਾ ਵਿੱਚ ਜੋ ਬਦਲਾਅ ਹੋਣ ਜਾ ਰਿਹਾ ਹੈ, ਇਹ ਬਦਲਾਅ ਮੋਦੀ ਦੀ ਵਜ੍ਹਾ ਨਾਲ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਜਾਰੀ ਵੀ ਰਹੇਗਾ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande