ਆਨੰਦ ਵਿਹਾਰ-ਛਪਰਾ ਵਿਚਕਾਰ 29-30 ਨੂੰ ਚੱਲੇਗੀ ਸਪੈਸ਼ਲ ਟਰੇਨ
ਨਵੀਂ ਦਿੱਲੀ, 28 ਮਾਰਚ (ਹਿ.ਸ.)। ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਅਤੇ ਬਿਹਾਰ ਦੇ ਛਪਰਾ ਵਿਚਕਾਰ 29-30 ਨੂੰ ਵਿਸ਼ੇਸ਼ ਰ
33


ਨਵੀਂ ਦਿੱਲੀ, 28 ਮਾਰਚ (ਹਿ.ਸ.)। ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਅਤੇ ਬਿਹਾਰ ਦੇ ਛਪਰਾ ਵਿਚਕਾਰ 29-30 ਨੂੰ ਵਿਸ਼ੇਸ਼ ਰੇਲਗੱਡੀ ਚੱਲੇਗੀ। ਇਹ ਟਰੇਨ ਕੁੱਲ ਦੋ ਯਾਤਰਾਵਾਂ ਕਰੇਗੀ। ਉੱਤਰੀ ਰੇਲਵੇ ਨੇ ਵੀਰਵਾਰ ਨੂੰ ਕਿਹਾ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਅਤੇ ਜ਼ਿਆਦਾ ਭੀੜ ਨੂੰ ਘੱਟ ਕਰਨ ਲਈ ਰੇਲਗੱਡੀ ਨੰਬਰ 05119/05120 ਛਪਰਾ-ਆਨੰਦ ਵਿਹਾਰ ਟਰਮੀਨਲ ਸਪੈਸ਼ਲ ਟਰੇਨ ਚਲਾਈ ਜਾਵੇਗੀ।

ਟਰੇਨ ਨੰਬਰ 05119 ਛਪਰਾ-ਆਨੰਦ ਵਿਹਾਰ ਟਰਮੀਨਲ ਸ਼ੁੱਕਰਵਾਰ (29 ਮਾਰਚ) ਨੂੰ ਛਪਰਾ ਤੋਂ 17.45 ਵਜੇ ਰਵਾਨਾ ਹੋਵੇਗੀ ਅਤੇ ਸ਼ਨੀਵਾਰ ਨੂੰ 11.50 ਵਜੇ ਆਨੰਦ ਵਿਹਾਰ ਪਹੁੰਚੇਗੀ। ਟਰੇਨ ਨੰਬਰ 05120 ਆਨੰਦ ਵਿਹਾਰ ਟਰਮੀਨਲ-ਛਪਰਾ ਸ਼ਨੀਵਾਰ (30 ਮਾਰਚ) ਨੂੰ ਆਨੰਦ ਵਿਹਾਰ ਤੋਂ 14.50 ਵਜੇ ਰਵਾਨਾ ਹੋਵੇਗੀ ਅਤੇ ਐਤਵਾਰ ਨੂੰ 9.30 ਵਜੇ ਛਪਰਾ ਪਹੁੰਚੇਗੀ। ਇਹ ਰੇਲਗੱਡੀ ਸੀਵਾਨ, ਦੇਵਰੀਆ, ਗੋਰਖਪੁਰ, ਖਲੀਲਾਬਾਦ, ਬਸਤੀ, ਗੋਂਡਾ, ਬੁੜਵਲ, ਸੀਤਾਪੁਰ ਜੰ., ਬਰੇਲੀ ਜੰ. ਤੋਂ ਅਤੇ ਮੁਰਾਦਾਬਾਦ ਸਟੇਸ਼ਨਾਂ 'ਤੇ ਰੁਕੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande