ਆਸਟ੍ਰੇਲੀਆ ਵਿਚ ਆਪਣੇ ਅਜ਼ੀਜ਼ਾਂ ਦੀ ਮੌਤ ਦਾ ਸੋਗ ਮਨਾ ਰਹੇ ਲੋਕ
ਸਿਡਨੀ, 15 ਅਪ੍ਰੈਲ (ਹਿ.ਸ.)। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਉਪਨਗਰ ਬੋਂਡੀ ਜੰਕਸ਼ਨ ਦੇ ਲੋਕ ਅੱਜ ਵੀ ਆਪਣੇ ਅਜ਼ੀਜ਼ਾਂ
08


ਸਿਡਨੀ, 15 ਅਪ੍ਰੈਲ (ਹਿ.ਸ.)। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਉਪਨਗਰ ਬੋਂਡੀ ਜੰਕਸ਼ਨ ਦੇ ਲੋਕ ਅੱਜ ਵੀ ਆਪਣੇ ਅਜ਼ੀਜ਼ਾਂ ਦੀ ਮੌਤ ਦੇ ਸੋਗ ਵਿਚ ਡੁੱਬੇ ਹੋਏ ਹਨ। ਇਕ ਸਿਰਫਿਜਰੇ ਚਾਕੂਬਾਜ਼ ਦੇ ਹਮਲੇ 'ਚ ਛੇ ਲੋਕਾਂ ਦੀ ਮੌਤ ਤੋਂ ਲੋਕ ਉਭਰਨ ਤੋਂ ਅਸਮਰੱਥ ਹਨ। ਕਤਲੇਆਮ ਦੇ ਇਕ ਦਿਨ ਬਾਅਦ ਐਤਵਾਰ ਨੂੰ ਬੌਂਡੀ ਜੰਕਸ਼ਨ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਬਣੇ ਸਮਾਰਕ 'ਤੇ ਫੁੱਲ ਚੜ੍ਹਾਏ।

ਅਮਰੀਕੀ ਅਖਬਾਰ 'ਦ ਨਿਊਯਾਰਕ ਟਾਈਮਜ਼' ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਇਸ ਜਾਨਲੇਵਾ ਹਮਲੇ ਨਾਲ ਸਦਮੇ 'ਚ ਹੈ। ਆਸਟ੍ਰੇਲੀਆਈ ਪੁਲਿਸ ਨੇ ਅਜੇ ਤੱਕ ਸਿਡਨੀ ਵਿੱਚ ਕਾਤਲ ਦੇ ਇਰਾਦੇ ਦਾ ਪਤਾ ਨਹੀਂ ਲਗਾਇਆ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਮਾਰਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਸੀ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਮਸ਼ਹੂਰ ਬੋਂਡੀ ਬੀਚ ਦੇ ਨੇੜੇ ਇੱਕ ਮਹਿੰਗੇ ਉਪਨਗਰੀਏ ਮਾਲ ਵਿੱਚ ਵਾਪਰੀ। ਸਿਰਫਿਰੇ ਚਾਕੂਬਾਜ ਨੇ ਨੌਂ ਮਹੀਨਿਆਂ ਦੀ ਬੱਚੀ ਸਮੇਤ ਕਰੀਬ 20 ਲੋਕਾਂ ਨੂੰ ਚਾਕੂ ਮਾਰ ਦਿੱਤਾ। ਇਨ੍ਹਾਂ ਵਿੱਚੋਂ ਛੇ ਲੋਕਾਂ ਦੀ ਮੌਤ ਹੋ ਗਈ।

ਅਖਬਾਰ ਦੀ ਰਿਪੋਰਟ ਮੁਤਾਬਕ ਇਸ ਹਮਲੇ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਸਟ੍ਰੇਲੀਆ, ਜੋ ਕਿ ਆਪਣੀ ਸੁਰੱਖਿਆ ਲਈ ਜਾਣਿਆ ਜਾਂਦਾ ਹੈ, ਵਿਚ ਇੰਨੀ ਵੱਡੀ ਤ੍ਰਾਸਦੀ ਕਿਵੇਂ ਵਾਪਰ ਸਕਦੀ ਹੈ। ਇਹ 2017 ਤੋਂ ਬਾਅਦ ਦੇਸ਼ ਵਿੱਚ ਸਮੂਹਿਕ ਹਿੰਸਾ ਦੀ ਸਭ ਤੋਂ ਘਾਤਕ ਘਟਨਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande