ਬ੍ਰਿਟੇਨ 'ਚ ਬਿਨਾਂ ਸਹਿਮਤੀ ਦੇ 'ਡੀਪਫੇਕ' ਫੋਟੋਆਂ ਬਣਾਉਣਾ ਹੋਵੇਗਾ ਅਪਰਾਧ
ਲੰਡਨ, 17 ਅਪ੍ਰੈਲ (ਹਿ.ਸ.)। ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਅਸ਼ਲੀਲ 'ਡੀਪਫੇਕ' ਸਮੱਗਰੀ ਬਣਾਉਣ ਵਾਲੇ ਲੋਕ
02


ਲੰਡਨ, 17 ਅਪ੍ਰੈਲ (ਹਿ.ਸ.)। ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਅਸ਼ਲੀਲ 'ਡੀਪਫੇਕ' ਸਮੱਗਰੀ ਬਣਾਉਣ ਵਾਲੇ ਲੋਕਾਂ ਨੂੰ ਇੱਕ ਨਵੇਂ ਕਾਨੂੰਨ ਦੇ ਤਹਿਤ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਇਹ ਕਾਨੂੰਨ ਫਿਲਹਾਲ ਸੰਸਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ।

'ਡੀਪਫੈਕ' ਭਾਵ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਜਾਂ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਆਮ ਤੌਰ 'ਤੇ ਪੀੜਤ ਦੀ ਸਹਿਮਤੀ ਨਹੀਂ ਹੁੰਦੀ। ਨਵੇਂ ਕਾਨੂੰਨ ਤਹਿਤ ਬਿਨਾਂ ਸਹਿਮਤੀ ਤੋਂ ਅਜਿਹੀਆਂ ਤਸਵੀਰਾਂ ਬਣਾਉਣ ਵਾਲਿਆਂ ਨੂੰ ਅਪਰਾਧਿਕ ਕਾਰਵਾਈ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਕਾਨੂੰਨ 'ਚ ਪ੍ਰਸਤਾਵਿਤ ਵਿਵਸਥਾ ਮੁਤਾਬਕ ਜੇਕਰ 'ਡੀਪ ਫੇਕ' ਸਮੱਗਰੀ ਵੱਡੇ ਪੱਧਰ 'ਤੇ ਫੈਲਦੀ ਹੈ ਤਾਂ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਬ੍ਰਿਟਿਸ਼ ਮੰਤਰੀ ਲੌਰਾ ਫੇਰਿਸ ਨੇ ਕਿਹਾ, ਡੀਪ ਫੇਕ ਨਾਲ ਬਣਾਈਆਂ ਗਈਆਂ ਅਸ਼ਲੀਲ ਤਸਵੀਰਾਂ ਨਿੰਦਣਯੋਗ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande