ਲੇਬਨਾਨ 'ਚ ਤਬਾਹੀ ਮਚਾਉਣ ਤੋਂ ਬਾਅਦ ਗਾਜ਼ਾ 'ਚ ਗਰਜੇ ਇਜ਼ਰਾਈਲੀ ਫਾਈਟਰ ਜੈਟ, ਹਮਾਸ ਨੂੰ ਭਾਰੀ ਨੁਕਸਾਨ
ਤੇਲ ਅਵੀਵ, 17 ਅਪ੍ਰੈਲ (ਹਿ.ਸ.)। ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਸਮਰਥਕ ਈਰਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਇਜ
33


ਤੇਲ ਅਵੀਵ, 17 ਅਪ੍ਰੈਲ (ਹਿ.ਸ.)। ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਸਮਰਥਕ ਈਰਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਇਜ਼ਰਾਈਲ ਹਮਲਾਵਰ ਹੈ। ਇਜ਼ਰਾਈਲ ਨੇ ਪੂਰੀ ਤਾਕਤ ਨਾਲ ਲੇਬਨਾਨ ਵਿੱਚ ਤਬਾਹੀ ਮਚਾਉਣ ਤੋਂ ਬਾਅਦ, ਗਾਜ਼ਾ ਵਿੱਚ ਹਵਾਈ ਹਮਲੇ ਕਰਕੇ ਹਮਾਸ ਦੇ ਸਾਰੇ ਲੜਾਕਿਆਂ ਨੂੰ ਮਾਰ ਦਿੱਤਾ।

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਬੀਤੇ ਦਿਨ੍ਹੀਂ ਰਾਤੋ ਰਾਤ ਆਈਡੀਐਫ ਦੇ ਲੜਾਕੂ ਜਹਾਜ਼ਾਂ ਨੇ ਦੱਖਣੀ ਲੇਬਨਾਨ ਦੇ ਸੇਦੀਕਿਨ, ਮਾਤਮੌਰਾ, ਲਬੋਨੇਹ ਅਤੇ ਆਇਤਾ ਰਾਖ ਸ਼ਬ ਦੇ ਖੇਤਰਾਂ ਵਿੱਚ ਹਵਾਈ ਹਮਲੇ ਕੀਤੇ, ਜਿਸ ਵਿੱਚ ਇੱਕ ਲਾਂਚ ਪੋਸਟ, ਅੱਤਵਾਦੀ ਬੁਨਿਆਦੀ ਢਾਂਚੇ ਅਤੇ ਫੌਜੀ ਕੰਪਲੈਕਸਾਂ ਸਮੇਤ ਹਿਜ਼ਬੁੱਲਾ ਦੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਆਈਡੀਐਫ ਸੈਨਿਕਾਂ ਨੇ ਦੱਖਣੀ ਲੇਬਨਾਨ ਵਿੱਚ ਆਇਤਾ ਐਸ਼ ਸ਼ਬ ਅਤੇ ਲਬੋਨੇਹ ਦੇ ਖੇਤਰਾਂ 'ਤੇ ਵੀ ਹਮਲਾ ਕੀਤਾ।

ਪਿਛਲੇ 24 ਘੰਟਿਆਂ 'ਚ ਗਾਜ਼ਾ ਪੱਟੀ 'ਚ ਹਮਾਸ ਦੇ ਅੱਤਵਾਦੀਆਂ ਦੇ 40 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਇਹ ਹਮਲੇ ਸਟੀਕ ਅਤੇ ਕਾਮਯਾਬ ਰਹੇ। ਇਜ਼ਰਾਇਲੀ ਜ਼ਮੀਨੀ ਬਲਾਂ ਨੇ ਹਮਾਸ ਦੇ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ। ਕਈ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ। ਆਈਡੀਐਫ ਨੇ ਕਿਹਾ ਹੈ ਕਿ ਉਸਦੇ ਲੜਾਕੂ ਜਹਾਜ਼ਾਂ ਨੇ 24 ਘੰਟਿਆਂ ਵਿੱਚ ਗਾਜ਼ਾ ਪੱਟੀ 'ਤੇ 40 ਵਾਰ ਏਅਰ ਸਟ੍ਰਾਈਕ ਕੀਤੀ। ਇਸ ਦੌਰਾਨ ਹਮਾਸ ਦੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਕਈ ਬੰਬ ਸੁੱਟੇ ਗਏ। ਮਿਜ਼ਾਈਲਾਂ ਅਤੇ ਰਾਕੇਟ ਦਾਗੇ। ਇਜ਼ਰਾਈਲ ਦਾ ਦੋਸ਼ ਹੈ ਕਿ ਈਰਾਨ ਹਮਾਸ ਦੇ ਅੱਤਵਾਦੀਆਂ ਨੂੰ ਪੈਸਾ, ਹਥਿਆਰ ਅਤੇ ਹੋਰ ਚੀਜ਼ਾਂ ਪ੍ਰਦਾਨ ਕਰਦਾ ਹੈ। ਇਸ ਲਈ ਇਜ਼ਰਾਈਲ ਨੇ ਗਾਜ਼ਾ ਪੱਟੀ 'ਚ ਹਮਾਸ ਦੇ ਅੱਤਵਾਦੀਆਂ ਖਿਲਾਫ ਫਿਰ ਤੋਂ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande