ਮੁੱਖ ਮੰਤਰੀ ਮਾਨ ਸਖ਼ਤ ਨੋਟਿਸ ਲੈ ਕੇ ਲਾਲਜੀਤ ਭੁੱਲਰ ਨੂੰ ਮੰਤਰੀ ਮੰਡਲ ਵਿੱਚੋਂ ਤੁਰੰਤ ਬਰਖਾਸਤ ਕਰਨ : ਦੇਵਗਨ
ਖੰਨਾ, 18 ਅਪ੍ਰੈਲ (ਹਿ. ਸ.)। ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਉਮੀਦਵਾਰ ਅਤੇ ਸੂਬਾ ਕੈਬਨਿਟ ਮੰਤਰੀ ਲ
016


ਖੰਨਾ, 18 ਅਪ੍ਰੈਲ (ਹਿ. ਸ.)। ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਉਮੀਦਵਾਰ ਅਤੇ ਸੂਬਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆ ਅਤੇ ਸੁਨਿਆਰਾ ਭਾਈਚਾਰਿਆਂ ਸਬੰਧੀ ਦਿੱਤੇ ਗਏ ਇਤਰਾਜ਼ਯੋਗ ਬਿਆਨ ਦੀ ਜਿੱਥੇ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ, ਉੱਥੇ ਹੀ ਇਸੇ ਕੜ੍ਹੀ ਤਹਿਤ ਰਾਮਗੜ੍ਹੀਆ ਸਭਾ ਖੰਨਾ ਦੇ ਅਹੁਦੇਦਾਰਾਂ ਵਲੋਂ ਸੀਨੀਅਰ ਭਾਜਪਾ ਆਗੂ ਤੇ ਰਾਮਗੜ੍ਹੀਆ ਸਭਾ ਖੰਨਾ ਦੇ ਅਹੁਦੇਦਾਰ ਤੇ ਉਦਯੋਗਪਤੀ ਜਤਿੰਦਰ ਦੇਵਗਨ ਦੀ ਅਗਵਾਈ ਹੇਠ ਮੀਟਿੰਗ ਕਰਕੇ ਰੋਸ ਪ੍ਰਗਟ ਕੀਤਾ ਗਿਆ।

ਗੱਲਬਾਤ ਕਰਦਿਆਂ ਉਦਯੋਗਪਤੀ ਜਤਿੰਦਰ ਦੇਵਗਨ ਨੇ ਕਿਹਾ ਕਿ ਕੈਬਨਿਟ ਮੰਤਰੀ ਵਰਗੇ ਜ਼ਿੰਮੇਵਾਰ ਅਹੁਦੇ ''ਤੇ ਕਾਬਜ਼ ਲਾਲਜੀਤ ਭੁੱਲਰ ਵੱਲੋਂ ਜਨਤਕ ਮੰਚ ''ਤੇ ਬੋਲੀ ਗਈ ਸ਼ਬਦਾਵਲੀ ਆਮ ਆਦਮੀ ਪਾਰਟੀ ਦੀ ਸੋਚ ਨੂੰ ਦਰਸਾਉਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਭੁੱਲਰ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ। ਦੇਵਗਨ ਨੇ ਕਿਹਾ ਕਿ ਭੁੱਲਰ ਦੀ ਸ਼ਬਦਾਵਲੀ ਬਹੁਤ ਜ਼ਿਆਦਾ ਆਲੋਚਨਾਯੋਗ ਹੈ। ਉਨ੍ਹਾਂ ਦਾ ਇਹ ਬਿਆਨ ਉਨ੍ਹਾਂ ਦਾ ਆਪਣਾ ਨਹੀਂ ਹੈ। ਇਹ ਆਮ ਆਦਮੀ ਪਾਰਟੀ ਦੀ ਮਨੂਵਾਦੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੰਤਰੀ ਭੁੱਲਰ ਨੂੰ ਅਜਿਹੇ ਸ਼ਬਦ ਬੋਲਣ ਤੋਂ ਪਹਿਲਾਂ ਸਿੱਖ ਕੌਮ ਵਿੱਚ ਰਾਮਗੜ੍ਹੀਆ ਭਾਈਚਾਰੇ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਸੀ, ਤਾਂ ਜੋ ਉਹ ਜਾਣ ਸਕਣ ਕਿ ਰਾਮਗੜ੍ਹੀਆ ਭਾਈਚਾਰੇ ਦਾ ਸਮਾਜ ਪ੍ਰਤੀ ਕੀ ਯੋਗਦਾਨ ਹੈ। ਉਨ੍ਹਾਂ ਓਬੀਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁੱਲਰ ਦਾ ਪੂਰਨ ਤੌਰ ’ਤੇ ਬਾਈਕਾਟ ਕਰਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande