ਪਹਿਲੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਨੂੰ, ਕਮਿਸ਼ਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ
ਨਵੀਂ ਦਿੱਲੀ, 18 ਅਪ੍ਰੈਲ (ਹਿ. ਸ.)। ਲੋਕ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦ
40


ਨਵੀਂ ਦਿੱਲੀ, 18 ਅਪ੍ਰੈਲ (ਹਿ. ਸ.)। ਲੋਕ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 102 ਸੰਸਦੀ ਹਲਕਿਆਂ ਅਤੇ ਅਰੁਣਾਚਲ ਅਤੇ ਸਿੱਕਮ ਦੇ 92 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜ਼ਿਆਦਾਤਰ ਥਾਵਾਂ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਲੋਕ ਸਭਾ ਦੀਆਂ 102 ਸੀਟਾਂ ਵਿੱਚੋਂ 73 ਜਨਰਲ, 11 ਅਨੁਸੂਚਿਤ ਕਬੀਲਿਆਂ ਅਤੇ 18 ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਇਸ ਪੜਾਅ ਵਿੱਚ 16.63 ਕਰੋੜ ਵੋਟਰ ਹਨ ਅਤੇ ਉਨ੍ਹਾਂ ਲਈ ਕਮਿਸ਼ਨ ਵੱਲੋਂ 1.87 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ 18 ਲੱਖ ਪੋਲਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ। ਇਸ ਪੜਾਅ ਵਿੱਚ 1625 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 1491 ਪੁਰਸ਼ ਅਤੇ 134 ਔਰਤਾਂ ਹਨ।

ਵੋਟਰਾਂ ਦੀ ਗਿਣਤੀ 16.63 ਕਰੋੜ ਹੈ। ਇਨ੍ਹਾਂ ਵਿੱਚ 8.4 ਕਰੋੜ ਪੁਰਸ਼, 8.23 ਕਰੋੜ ਔਰਤਾਂ ਅਤੇ 11371 ਟ੍ਰਾਂਸਜੈਂਡਰ ਹਨ। ਪਹਿਲੀ ਵਾਰ 35.67 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਤੋਂ ਇਲਾਵਾ 3.51 ਕਰੋੜ ਨੌਜਵਾਨ ਵੋਟਰ ਹਨ, ਜਿਨ੍ਹਾਂ ਦੀ ਉਮਰ 20 ਤੋਂ 29 ਸਾਲ ਹੈ। ਇਸ ਪੜਾਅ ਵਿੱਚ 85 ਸਾਲ ਤੋਂ ਵੱਧ ਉਮਰ ਦੇ 14.14 ਲੱਖ ਵੋਟਰ ਹਨ। 13.89 ਲੱਖ ਅਪਾਹਜ ਵੋਟਰ ਹਨ।

ਚੋਣ ਕਮਿਸ਼ਨ ਨੇ ਨਿਰਵਿਘਨ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੁਰੱਖਿਆ ਬਲਾਂ ਨੂੰ ਲੋੜੀਂਦੀ ਗਿਣਤੀ ਵਿਚ ਤਾਇਨਾਤ ਕੀਤਾ ਗਿਆ ਹੈ। ਕਮਿਸ਼ਨ ਵੱਲੋਂ 41 ਹੈਲੀਕਾਪਟਰ, 84 ਸਪੈਸ਼ਲ ਟਰੇਨਾਂ ਅਤੇ ਇੱਕ ਲੱਖ ਚਾਰ ਪਹੀਆ ਵਾਹਨ ਤਾਇਨਾਤ ਕੀਤੇ ਗਏ ਹਨ, ਜੋ ਪੋਲਿੰਗ ਸਟੇਸ਼ਨਾਂ 'ਤੇ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਆਵਾਜਾਈ ਨੂੰ ਯਕੀਨੀ ਬਣਾਉਣਗੇ।

ਕਮਿਸ਼ਨ ਮੁਤਾਬਕ ਕਰੀਬ 50 ਫੀਸਦੀ ਪੋਲਿੰਗ ਸਟੇਸ਼ਨਾਂ 'ਤੇ ਵੈੱਬ ਕਾਸਟਿੰਗ ਕੀਤੀ ਜਾਵੇਗੀ। 661 ਨਿਗਰਾਨ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 127 ਜਨਰਲ ਅਬਜ਼ਰਵਰ, 67 ਪੁਲਿਸ ਅਬਜ਼ਰਵਰ ਅਤੇ 167 ਖਰਚਾ ਨਿਗਰਾਨ ਹਨ। ਉਹ ਚੋਣ ਕਮਿਸ਼ਨ ਦੀਆਂ ਅੱਖਾਂ, ਕੰਨ ਅਤੇ ਨੱਕ ਦੀ ਭੂਮਿਕਾ ਨਿਭਾਉਣਗੇ। ਅੰਤਰਰਾਜੀ ਸਰਹੱਦਾਂ 'ਤੇ 1375 ਅਤੇ ਅੰਤਰਰਾਸ਼ਟਰੀ ਸਰਹੱਦ 'ਤੇ 162 ਚੈੱਕ ਪੋਸਟਾਂ ਬਣਾਈਆਂ ਗਈਆਂ ਹਨ, ਤਾਂ ਜੋ ਗੈਰ-ਕਾਨੂੰਨੀ ਸਮੱਗਰੀ ਦੀ ਕੋਈ ਆਵਾਜਾਈ ਨਾ ਹੋਵੇ।

ਪਹਿਲੇ ਪੜਾਅ ਵਿੱਚ ਲੋਕ ਸਭਾ ਲਈ ਅਰੁਣਾਚਲ ਪ੍ਰਦੇਸ਼ ਦੀਆਂ ਸਾਰੀਆਂ ਦੋ, ਅਸਾਮ ਦੀਆਂ 14, ਬਿਹਾਰ ਦੀਆਂ ਚਾਰ, ਛੱਤੀਸਗੜ੍ਹ ਦੀਆਂ 11, ਮੱਧ ਪ੍ਰਦੇਸ਼ ਦੀਆਂ ਛੇ, ਮਹਾਰਾਸ਼ਟਰ ਦੀਆਂ ਪੰਜ, ਮਣੀਪੁਰ ਦੀਆਂ ਦੋ, ਮੇਘਾਲਿਆ ਦੀਆਂ ਸਾਰੀਆਂ ਦੋ, ਮਿਜ਼ੋਰਮ ਦੀ ਇੱਕ, ਸਿੱਕਮ ਦੀ ਇੱਕ, ਨਾਗਾਲੈਂਡ ਦੀ ਇੱਕ, ਰਾਜਸਥਾਨ ਦੀਆਂ 12, ਤਾਮਿਲਨਾਡੂ ਤੋਂ ਸਾਰੀਆਂ 39, ਤ੍ਰਿਪੁਰਾ ਦੀ ਇੱਕ ਸੀਟ, ਉੱਤਰ ਪ੍ਰਦੇਸ਼ ਦੀਆਂ ਅੱਠ, ਲਕਸ਼ਦੀਪ ਦੀ ਇੱਕ, ਪੁਡੂਚੇਰੀ ਦੀ ਇੱਕ, ਉੱਤਰਾਖੰਡ ਦੀਆਂ ਸਾਰੀਆਂ ਪੰਜ, ਪੱਛਮੀ ਬੰਗਾਲ ਦੀਆਂ ਤਿੰਨ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਇੱਕ ਸੀਟ ਅਤੇ ਜੰਮੂ ਕਸ਼ਮੀਰ ਦੀ ਇੱਕ ਸੀਟ 'ਤੇ ਵੋਟਿੰਗ ਹੋਵੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande