ਇੰਡੀਅਨ ਓਵਰਸੀਜ਼ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਨੂੰ ਸੱਤ ਸਾਲ ਦੀ ਜੇਲ
ਨਵੀਂ ਦਿੱਲੀ, 19 ਅਪ੍ਰੈਲ (ਹਿ. ਸ.)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਗਾਂਧੀਨਗਰ ਦੀ ਇੱਕ ਅਦਾਲਤ ਨੇ ਇੰਡੀਅਨ ਓਵਰਸੀਜ
29


ਨਵੀਂ ਦਿੱਲੀ, 19 ਅਪ੍ਰੈਲ (ਹਿ. ਸ.)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਗਾਂਧੀਨਗਰ ਦੀ ਇੱਕ ਅਦਾਲਤ ਨੇ ਇੰਡੀਅਨ ਓਵਰਸੀਜ਼ ਬੈਂਕ (ਆਈਓਬੀ) ਅਹਿਮਦਾਬਾਦ ਦੇ ਦੇ ਸਾਬਕਾ ਸੀਨੀਅਰ ਮੈਨੇਜਰ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਸੀਬੀਆਈ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਦਾਲਤ ਨੇ ਦੋਸ਼ੀ ਸਾਬਕਾ ਸੀਨੀਅਰ ਮੈਨੇਜਰ ਪ੍ਰੀਤੀ ਵਿਜੇ ਸਹਿਜਵਾਨੀ 'ਤੇ 15 ਕਰੋੜ 6 ਲੱਖ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨੇ ਵਿੱਚੋਂ 15 ਕਰੋੜ ਰੁਪਏ ਸ਼ਿਕਾਇਤਕਰਤਾ ਬੈਂਕ ਨੂੰ ਦੇਣ ਦੇ ਵੀ ਹੁਕਮ ਦਿੱਤੇ। ਫੈਸਲਾ ਸੁਣਾਏ ਜਾਣ ਤੋਂ ਬਾਅਦ ਪ੍ਰੀਤੀ ਵਿਜੇ ਸਹਿਜਵਾਨੀ ਨੂੰ ਹਿਰਾਸਤ 'ਚ ਲੈ ਲਿਆ ਗਿਆ।

ਸੀਬੀਆਈ ਨੇ 29 ਅਕਤੂਬਰ 2001 ਨੂੰ ਇੱਕ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਸਾਬਕਾ ਸੀਨੀਅਰ ਮੈਨੇਜਰ ਪ੍ਰੀਤੀ ਵਿਜੇ ਸਹਿਜਵਾਨੀ ਖ਼ਿਲਾਫ਼ ਬੈਂਕ ਨੂੰ 2 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਮੁਲਜ਼ਮ ਖ਼ਿਲਾਫ਼ 15 ਅਕਤੂਬਰ 2003 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

ਜਾਂਚ ਦੌਰਾਨ ਮੁਲਜ਼ਮ ਪ੍ਰੀਤੀ ਵਿਜੇ ਸਹਿਜਵਾਨੀ ਫਰਾਰ ਸੀ। ਜਿਨ੍ਹਾਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੈੱਡ ਕਾਰਨਰ ਨੋਟਿਸ ਤਹਿਤ ਹਿਰਾਸਤ ਵਿੱਚ ਲਿਆ। 11 ਜਨਵਰੀ 2012 ਨੂੰ ਭਾਰਤ ਭੇਜਿਆ ਗਿਆ। ਬਾਅਦ ਵਿੱਚ ਸੀਬੀਆਈ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande