ਹਾਰਦਿਕ ਪੰਡਯਾ ਨੇ ਕੀਤੀ ਆਸ਼ੂਤੋਸ਼ ਸ਼ਰਮਾ ਦੀ ਤਾਰੀਫ, ਕਿਹਾ - ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਖੁਸ਼
ਮੁੱਲਾਂਪੁਰ, 19 ਅਪ੍ਰੈਲ (ਹਿ.ਸ.)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2024 ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਵਿਰੁੱਧ
02


ਮੁੱਲਾਂਪੁਰ, 19 ਅਪ੍ਰੈਲ (ਹਿ.ਸ.)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2024 ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਵਿਰੁੱਧ ਜਿੱਤ ਤੋਂ ਬਾਅਦ, ਮੁੰਬਈ ਇੰਡੀਅਨਜ਼ (ਐਮਆਈ) ਦੇ ਕਪਤਾਨ ਹਾਰਦਿਕ ਪੰਡਯਾ ਨੇ ਪੀਬੀਕੇਐਸ ਦੇ ਬੱਲੇਬਾਜ਼ ਆਸ਼ੂਤੋਸ਼ ਸ਼ਰਮਾ ਦੀ ਤਾਰੀਫ਼ ਕੀਤੀ।

ਆਸ਼ੂਤੋਸ਼ ਨੇ 28 ਗੇਂਦਾਂ 'ਤੇ 61 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਇਕ ਸਮੇਂ 77 ਦੌੜਾਂ 'ਤੇ 6 ਵਿਕਟਾਂ ਗੁਆ ਚੁੱਕੀ ਪੰਜਾਬ ਦੀ ਟੀਮ ਨੂੰ ਸ਼ਸ਼ਾਂਕ ਸਿੰਘ (41) ਅਤੇ ਹਰਪ੍ਰੀਤ ਬਰਾੜ (21) ਨੇ ਮਿਲਕੇ ਮੈਚ 'ਚ ਵਾਪਸੀ ਕਰਵਾਈ, ਹਾਲਾਂਕਿ ਉਨ੍ਹਾਂ ਦੀ ਸ਼ਾਨਦਾਰ ਪਾਰੀ ਬੇਕਾਰ ਗਈ ਅਤੇ ਪੰਜਾਬ ਇਹ ਮੈਚ 9 ਦੌੜਾਂ ਨਾਲ ਹਾਰ ਗਿਆ।

ਮੈਚ ਤੋਂ ਬਾਅਦ ਹਾਰਦਿਕ ਪੰਡਯਾ ਨੇ ਕਿਹਾ, ਆਸ਼ੂਤੋਸ਼ ਅਵਿਸ਼ਵਾਸ਼ਯੋਗ ਸਨ। ਇਸ ਤਰ੍ਹਾਂ ਆ ਕੇ ਖੇਡਣਾ ਅਤੇ ਆਸਾਨੀ ਨਾਲ ਲਗਭਗ ਹਰ ਗੇਂਦ ਨੂੰ ਬੱਲੇ ਦੇ ਵਿਚਕਾਰ ਇੰਨੀ ਹਿੱਟ ਕਰਨਾ ਹੈਰਾਨੀਜਨਕ ਹੈ। ਮੈਂ ਉਨ੍ਹਾਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਬਹੁਤ ਖੁਸ਼ ਹਾਂ।

ਹਾਰਦਿਕ ਨੇ ਅੱਗੇ ਕਿਹਾ, ਕ੍ਰਿਕੇਟ ਦੀ ਖੇਡ ਬਹੁਤ ਵਧੀਆ ਖੇਡ ਹੈ। ਮੈਨੂੰ ਲੱਗਦਾ ਹੈ ਕਿ ਇਸ ਮੈਚ ਵਿੱਚ ਹਰ ਕਿਸੇ ਦੀਆਂ ਨਸਾਂ ਦੀ ਪਰਖ ਕੀਤੀ ਗਈ ਹੈ। ਅਸੀਂ ਮੈਚ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਇਸ ਖੇਡ ਵਿੱਚ ਸਾਡੇ ਚਰਿੱਤਰ ਦੀ ਪਰਖ ਹੋਵੇਗੀ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਇਸ ਤੋਂ ਇਲਾਵਾ ਹੋਰ ਕੁਝ ਸੀ। 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀਆਂ 4 ਵਿਕਟਾਂ ਸਿਰਫ 14 ਦੌੜਾਂ 'ਤੇ ਹੀ ਡਿੱਗ ਗਈਆਂ ਅਤੇ ਫਿਰ ਜਿਸ ਤਰ੍ਹਾਂ ਟੀਮ ਨੇ ਵਾਪਸੀ ਕੀਤੀ, ਉਸ ਤੋਂ ਇਹ ਸੁਭਾਵਕ ਸੀ ਕਿ ਤੁਸੀਂ ਮਹਿਸੂਸ ਕਰੋ ਕਿ ਤੁਸੀਂ ਖੇਡ ਤੋਂ ਅੱਗੇ ਹੋ, ਪਰ ਇਸ ਦੇ ਨਾਲ ਹੀ ਸਾਨੂੰ ਪਤਾ ਸੀ ਕਿ ਇਸ ਤਰ੍ਹਾਂ ਦੇ ਆਈ.ਪੀ.ਐੱਲ. ਮੈਚਾਂ ਦੀ ਕਿਸਮ ਸਥਾਪਤ ਕਰਨ ਦਾ ਰੁਝਾਨ ਹੈ, ਜਿੱਥੇ ਵਿਰੋਧੀ ਵਾਪਸ ਆ ਸਕਦਾ ਹੈ ਅਤੇ ਬਿਲਕੁਲ ਅਜਿਹਾ ਹੀ ਸੀ।”

ਮੈਚ ਦੀ ਗੱਲ ਕਰੀਏ ਤਾਂ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਸੂਰਿਆਕੁਮਾਰ ਯਾਦਵ (53 ਗੇਂਦਾਂ ਵਿੱਚ 78 ਦੌੜਾਂ, 7 ਚੌਕੇ, 3 ਛੱਕੇ) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਰੋਹਿਤ ਸ਼ਰਮਾ (36), ਤਿਲਕ ਵਰਮਾ (ਨਾਬਾਦ 34) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ ਵਿੱਚ 7 ਵਿਕਟਾਂ ’ਤੇ 192 ਦੌੜਾਂ ਬਣਾਈਆਂ। ਪੰਜਾਬ ਲਈ ਹਰਸ਼ਲ ਪਟੇਲ ਨੇ 3, ਕਪਤਾਨ ਸੈਮ ਕੁਰਾਨ ਨੇ 2 ਅਤੇ ਕਾਗਿਸੋ ਰਬਾਡਾ ਨੇ 1 ਵਿਕਟ ਲਈ।

ਜਵਾਬ 'ਚ ਇੱਕ ਸਮੇਂ 49 ਦੌੜਾਂ 'ਤੇ 5 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਪੰਜਾਬ ਦੀ ਟੀਮ ਨੂੰ ਆਸ਼ੂਤੋਸ਼ ਸ਼ਰਮਾ (28 ਗੇਂਦਾਂ, 61 ਦੌੜਾਂ, 2 ਚੌਕੇ, 7 ਛੱਕੇ) ਅਤੇ ਸ਼ਸ਼ਾਂਕ ਸਿੰਘ (25 ਗੇਂਦਾਂ, 41 ਦੌੜਾਂ, 2 ਚੌਕੇ, 3 ਛੱਕੇ) ਨੇ ਵਾਪਸੀ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਅੰਤ 'ਚ ਟੀਮ 9 ਦੌੜਾਂ ਨਾਲ ਮੈਚ ਹਾਰ ਗਈ। ਪੰਜਾਬ ਦੀ ਟੀਮ 19.1 ਓਵਰਾਂ 'ਚ 183 ਦੌੜਾਂ 'ਤੇ ਸਿਮਟ ਗਈ।

ਮੁੰਬਈ ਲਈ ਗੇਰਾਲਡ ਕੋਏਟਜ਼ੀ ਅਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ, ਆਕਾਸ਼ ਮਧਵਾਲ, ਹਾਰਦਿਕ ਪੰਡਯਾ ਅਤੇ ਸ਼੍ਰੇਅਸ ਗੋਪਾਲ ਨੇ 1-1 ਵਿਕਟ ਲਈ। ਬੁਮਰਾਹ ਨੂੰ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਦਾ ਪੁਰਸਕਾਰ ਦਿੱਤਾ ਗਿਆ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande