ਇਜ਼ਰਾਈਲ ਦੇ ਹਮਲੇ ਤੋਂ ਈਰਾਨ ਬੌਖਲਾਇਆ, ਪ੍ਰਮਾਣੂ ਹਮਲੇ ਦੀ ਤਿਆਰੀ 'ਚ
ਤਹਿਰਾਨ, 19 ਅਪ੍ਰੈਲ (ਹਿ.ਸ.)। ਇਜ਼ਰਾਈਲ ਨੇ ਈਰਾਨ ਨਾਲ ਕੁਝ ਦਿਨ ਪੁਰਾਣਾ ਹਿਸਾਬ-ਕਿਤਾਬ ਨਿਪਟਾਉਣ ਲਈ ਏਅਰ ਸਟ੍ਰਾਈਕ ਕੀਤ
09


ਤਹਿਰਾਨ, 19 ਅਪ੍ਰੈਲ (ਹਿ.ਸ.)। ਇਜ਼ਰਾਈਲ ਨੇ ਈਰਾਨ ਨਾਲ ਕੁਝ ਦਿਨ ਪੁਰਾਣਾ ਹਿਸਾਬ-ਕਿਤਾਬ ਨਿਪਟਾਉਣ ਲਈ ਏਅਰ ਸਟ੍ਰਾਈਕ ਕੀਤੀ ਹੈ। ਈਰਾਨ ਦੇ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕੇ ਹੋਏ ਹਨ। ਇਜ਼ਰਾਈਲ ਦੇ ਮਿਜ਼ਾਈਲ ਹਮਲੇ ਤੋਂ ਈਰਾਨ ਬੌਖਲਾ ਗਿਆ ਹੈ। ਉਸਨੇ ਪ੍ਰਮਾਣੂ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੋਟੀ ਦੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ 'ਚ ਇਜ਼ਰਾਈਲ ਦੇ ਹਮਲੇ ਦੀ ਜਾਣਕਾਰੀ ਦਿੱਤੀ ਹੈ।

ਫਾਰਸ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਇਸਾਫਾਨ ਸ਼ਹਿਰ ਦੇ ਹਵਾਈ ਅੱਡੇ 'ਤੇ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਹਾਲਾਂਕਿ ਧਮਾਕੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਈਰਾਨ ਦੇ ਕਈ ਪ੍ਰਮਾਣੂ ਟਿਕਾਣੇ ਇਸਾਫਾਨ ਸੂਬੇ 'ਚ ਹੀ ਸਥਿਤ ਹਨ। ਉਨ੍ਹਾਂ ਵਿੱਚੋਂ, ਈਰਾਨ ਵਿੱਚ ਯੂਰੇਨੀਅਮ ਸੰਸ਼ੋਧਨ ਦਾ ਇੱਕ ਵੱਡਾ ਕੇਂਦਰ ਵੀ ਹੈ। ਰਿਪੋਰਟ ਮੁਤਾਬਕ ਈਰਾਨ ਦੇ ਹਵਾਈ ਖੇਤਰ ਵਿੱਚ ਕਈ ਉਡਾਣਾਂ ਦੇ ਮਾਰਗ ਬਦਲ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਈਰਾਨ ਨੇ 300 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ 'ਤੇ ਹਮਲਾ ਕੀਤਾ ਸੀ।

ਦਰਅਸਲ ਦਮਿਸ਼ਕ 'ਚ ਈਰਾਨ ਦੇ ਦੂਤਾਵਾਸ 'ਤੇ ਹਮਲਾ ਹੋਇਆ ਸੀ। ਇਸ ਹਮਲੇ 'ਚ ਈਰਾਨ ਦੀ ਫੌਜ ਦੇ ਦੋ ਚੋਟੀ ਦੇ ਕਮਾਂਡਰਾਂ ਸਮੇਤ ਸੱਤ ਲੋਕ ਮਾਰੇ ਗਏ ਸਨ। ਈਰਾਨ ਨੇ ਇਜ਼ਰਾਈਲ 'ਤੇ ਹਮਲੇ ਦਾ ਦੋਸ਼ ਲਗਾਇਆ ਸੀ। ਇਸ ਹਮਲੇ ਦੇ ਜਵਾਬ 'ਚ ਈਰਾਨ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਉਹ ਹੋਰ ਤਾਕਤ ਨਾਲ ਜਵਾਬੀ ਕਾਰਵਾਈ ਕਰੇਗਾ।

ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਇਹ ਮੁੱਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਵੀ ਉਠ ਚੁੱਕਿਆ ਹੈ। ਇਜ਼ਰਾਈਲ ਨੇ ਈਰਾਨ ਦੀ ਫੌਜ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਸੀ। ਇਸ 'ਤੇ ਈਰਾਨ ਨੇ ਅਮਰੀਕਾ ਨੂੰ ਦੋਵਾਂ ਦੇਸ਼ਾਂ ਵਿਚਕਾਰ ਨਾ ਆਉਣ ਲਈ ਕਿਹਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਅਤੇ ਸੰਜਮ ਨਾਲ ਕੰਮ ਕਰਨ ਦੀ ਅਪੀਲ ਕੀਤੀ ਸੀ। ਪੱਛਮੀ ਏਸ਼ੀਆ ਕਿਸੇ ਹੋਰ ਜੰਗ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ।

ਦਿ ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਦੋ ਇਜ਼ਰਾਇਲੀ ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਤੜਕੇ ਈਰਾਨ 'ਤੇ ਹਮਲਾ ਕੀਤਾ। ਪੰਜ ਦਿਨ ਪਹਿਲਾਂ ਹੋਏ ਹਮਲੇ 'ਤੇ ਇਜ਼ਰਾਈਲ ਦੀ ਇਹ ਪਹਿਲੀ ਫੌਜੀ ਪ੍ਰਤੀਕਿਰਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਤਿੰਨ ਈਰਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਸਵੇਰੇ ਇਹ ਹਮਲਾ ਮੱਧ ਈਰਾਨ ਦੇ ਇਸਾਫਾਨ ਸ਼ਹਿਰ ਦੇ ਨੇੜੇ ਇੱਕ ਫੌਜੀ ਏਅਰਬੇਸ 'ਤੇ ਹੋਇਆ। ਪਰ ਇਨ੍ਹਾਂ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਿਸ ਦੇਸ਼ ਨੇ ਕੀਤਾ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਨਾਲ ਸਬੰਧਤ ਈਰਾਨੀ ਨਿਊਜ਼ ਏਜੰਸੀ ਫਾਰਸ ਨਿਊਜ਼ ਨੇ ਕਿਹਾ ਕਿ ਸ਼ਹਿਰ ਦੇ ਨਾਗਰਿਕ ਹਵਾਈ ਅੱਡੇ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਜ਼ਰਾਇਲੀ ਫੌਜ ਨੇ ਇਸ ਘਟਨਾਕ੍ਰਮ 'ਤੇ ਅਧਿਕਾਰਤ ਤੌਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਰਣਨੀਤਕ ਮਾਹਰਾਂ ਦਾ ਮੰਨਣਾ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਕਾਰ ਸਰਵਉੱਚਤਾ ਲਈ ਜੰਗ ਸੰਘਰਸ਼ ਨੂੰ ਵਧਾਏਗੀ। ਫਾਰਸ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਈਰਾਨ ਦੇ ਫੌਜ ਮੁਖੀ ਮੇਜਰ ਜਨਰਲ ਅਬਦੁਲ ਰਹੀਮ ਮੌਸਵੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਜੇਕਰ ਕੋਈ ਹਮਲਾ ਹੁੰਦਾ ਹੈ ਤਾਂ ਦੇਸ਼ ਚੁੱਪ ਨਹੀਂ ਬੈਠੇਗਾ। ਅਲ ਜਜ਼ੀਰਾ ਨਿਊਜ਼ ਚੈਨਲ ਮੁਤਾਬਕ ਹਮਲੇ ਤੋਂ ਬਾਅਦ ਈਰਾਨ ਦੇ ਕਈ ਸ਼ਹਿਰਾਂ 'ਚ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸੀਰੀਆ ਅਤੇ ਇਰਾਕ ਤੋਂ ਵੀ ਧਮਾਕਿਆਂ ਦੀਆਂ ਖਬਰਾਂ ਹਨ। ਇਜ਼ਰਾਇਲੀ ਹਮਲੇ 'ਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਦੋ ਜਨਰਲਾਂ ਸਮੇਤ 13 ਲੋਕ ਮਾਰੇ ਗਏ ਹਨ। ਈਰਾਨ ਨੇ ਕਿਹਾ ਹੈ ਕਿ ਉਸਨੇ ਤਿੰਨ ਡਰੋਨ ਤਬਾਹ ਕਰ ਦਿੱਤੇ ਹਨ।

ਇਸ ਦੌਰਾਨ ਈਰਾਨ ਨੇ ਆਪਣੀ ਪ੍ਰਮਾਣੂ ਨੀਤੀ ਵਿੱਚ ਸੋਧਾਂ ਦੇ ਸੰਕੇਤ ਦਿੱਤੇ ਹਨ। ਨਿਊਕਲੀਅਰ ਸੇਫਟੀ ਐਂਡ ਸਕਿਓਰਿਟੀ ਕੋਰ ਦੇ ਮੁਖੀ ਜਨਰਲ ਅਹਿਮਦ ਹੱਕ ਤਲਬ ਨੇ ਚਿਤਾਵਨੀ ਦਿੱਤੀ ਹੈ ਕਿ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਤੇਲ ਅਵੀਵ ਦੇ ਹਮਲੇ ਦੀ ਸਥਿਤੀ 'ਚ ਤਹਿਰਾਨ ਆਪਣੇ ਪ੍ਰਮਾਣੂ ਸਿਧਾਂਤ ਅਤੇ ਨੀਤੀਆਂ ਨੂੰ ਬਦਲ ਸਕਦਾ ਹੈ ਅਤੇ ਇਜ਼ਰਾਈਲ ਦੇ ਪ੍ਰਮਾਣੂ ਟਿਕਾਣਿਆਂ 'ਤੇ ਵੀ ਹਮਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਤਹਿਰਾਨ ਨੇ ਸਾਰੇ ਇਜ਼ਰਾਇਲੀ ਪ੍ਰਮਾਣੂ ਕੇਂਦਰਾਂ ਦੀ ਪਛਾਣ ਕਰ ਲਈ ਹੈ। ਤਹਿਰਾਨ ਟਾਈਮਜ਼ ਦੇ ਅਨੁਸਾਰ, ਤਲਬ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਨੂੰ ਟਿੱਟ-ਫੋਰ-ਟੈਟ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande