ਮੁਹਾਲੀ: ਸੀ. ਜੀ. ਸੀ. ਕੈਂਪਸ 'ਚ ਸ਼ੋਅ ਮੇਰਕੀ 2024 ਦਾ ਆਯੋਜਨ
ਮੁਹਾਲੀ, 19 ਅਪ੍ਰੈਲ (ਹਿ. ਸ.)। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਮੇਰਕੀ 2024 ਅਤੇ ਮਿਸਟਰ ਐਂਡ ਮਿ
ਮੁਹਾਲੀ


ਮੁਹਾਲੀ, 19 ਅਪ੍ਰੈਲ (ਹਿ. ਸ.)। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਮੇਰਕੀ 2024 ਅਤੇ ਮਿਸਟਰ ਐਂਡ ਮਿਸ ਇੰਡੀਆ ਇੰਟਰਨੈਸ਼ਨਲ ਸਟਾਰ 2024 ਦਾ ਫ਼ੈਸ਼ਨ ਐਕਸਟਰਾਵੈਗਨਜ਼ਾ ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਆਯੋਜਨ ਕੀਤ ਗਿਆ। ਪਹਿਲੇ ਦਿਨ 45 ਤੋਂ ਵੱਧ ਉੱਭਰਦੇ ਡਿਜ਼ਾਈਨਰਾਂ ਨੇ 15 ਤੋਂ ਵੱਧ ਥੀਮਾਂ 'ਤੇ ਆਧਾਰਿਤ 150 ਤੋਂ ਵੱਧ ਪਹਿਰਾਵਿਆਂ ਰਾਹੀਂ ਆਪਣੀ ਕਲਾ ਦੇ ਜਲਵੇ ਵਿਖਾਏ, ਜਿਸ ਵਿਚ ਮੇਰਾਕੀ ਨੌਜਵਾਨਾਂ ਦੇ ਜਨੂਨ ਅਤੇ ਪ੍ਰਤਿਭਾ ਦਾ ਪ੍ਰਮਾਣ ਸੀ। ਇਸ ਦੌਰਾਨ ਵੱਖ ਵੱਖ ਥੀਮ ਹੀਰਾ ਮੰਡੀ ਦੇ ਮਨਮੋਹਕ ਵਿਸ਼ਿਆਂ ਤੋਂ ਲੈ ਕੇ ਖੇਤੀਬਾੜੀ ਦੇ ਪੇਂਡੂ ਸੁਹਜ ਤੱਕ, ਰਨਵੇ ਨੂੰ ਰੰਗਾਂ, ਡਿਜ਼ਾਈਨਾਂ ਅਤੇ ਸਿਲੂਏਟਸ ਦੇ ਕੈਲੀਡੋਸਕੋਪ ਨਾਲ ਸਟੇਜ ਅਤੇ ਕਲਾਕਾਰਾਂ ਨੂੰ ਸ਼ਿੰਗਾਰਿਆ ਗਿਆ ਸੀ, ਜਿਸ ਨੇ ਦਰਸ਼ਕਾਂ ਨੂੰ ਆਪਣੀ ਪੂਰੀ ਚਕਾਚੌਂਧ ਚਮਕ ਨਾਲ ਮੋਹ ਲਿਆ । ਇਸ ਪ੍ਰੋਗਰਾਮ ਨੂੰ ਹੋਰ ਰੋਚਕ ਬਣਾਉਦੇਂ ਹੋਏ ਵਿਦਿਆਰਥੀਆਂ ਦਰਮਿਆਨ ਮਹਿੰਦੀ , ਪੋਸਟਰ ਮੇਕਿੰਗ,ਅੱਗ ਬਗੈਰ ਖਾਣਾ, ਕਾਰਡ ਬਣਾਉਣਾ, ਸਵਾਲ ਜਵਾਬ ਜਿਹੇ ਰੋਚਕ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ।

ਪਹਿਲਾ ਦਿਨ ਕੋਰੀਓਗ੍ਰਾਫ਼ੀ ਵਿਚ ਉੱਘੀ ਹਸਤੀ ਏਲੀਨਾ ਚੌਹਾਨ ਅਤੇ ਮਾਡਲ ਅਤੇ ਅਭਿਨੇਤਾ ਦੇ ਰੂਪ ਵਿਚ ਇੱਕ ਬਹੁਮੁਖੀ ਪ੍ਰਤੀਕ ਧਰੁਵ ਸ਼ਰਮਾ ਅਤੇ ਸ਼ਗੁਫੀ ਖਾਨ ਦੀ ਵਿਲੱਖਣ ਪੇਸ਼ਕਾਰੀ ਸਭ ਨੂੰ ਆਪਣੇ ਵੱਲ ਖਿੱਚਦੀ ਨਜ਼ਰ ਆਈ। ਦੂਜਾ ਦਿਨ ਮਨੋਰੰਜਨ ਦੇ ਖੇਤਰ ਵਿਚ ਮਸ਼ਹੂਰ ਸਾਰਾ ਗੁਰਪਾਲ, ਮਾਡਲ ਗੌਤਮ ਸਿੰਘ ਅਤੇ ਫ਼ੈਸ਼ਨ ਆਈਕਾਨ ਰੁਮਨ ਅਹਿਮਦ ਦੀ ਮੌਜੂਦਗੀ ਵਿਚ ਕਲਾ ਅਤੇ ਫ਼ੈਸ਼ਨ ਦੀਆਂ ਵੰਨਗੀਆਂ ਬਿਖੇਰਦਾ ਨਜ਼ਰ ਆਇਆਂ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਅਤੇ ਪੇਸ਼ਕਾਰੀਆਂ ਦੇ ਨਾਲ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਰਾਹੀਂ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।

ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਵੱਲੋਂ ਸ਼ੁਰੂ ਕੀਤੇ ਗਏ ਫ਼ੈਸ਼ਨ ਤਕਨੀਕ ਦੇ ਕੋਰਸ ਨੂੰ ਕੌਮਾਂਤਰੀ ਪੱਧਰ ਤੇ ਭਰਵਾ ਮਿਲ ਰਿਹਾ ਹੈ। ਝੰਜੇੜੀ ਕੈਂਪਸ ਦੇ ਬਿਹਤਰੀਨ ਨਤੀਜਿਆਂ ਅਤੇ ਵਧੀਆਂ ਪਲੇਸਮੈਂਟ ਸਦਕਾ ਅੱਜ ਦੇਸ਼-ਵਿਦੇਸ਼ ਦੀਆਂ ਨਾਮੀ ਫ਼ੈਸ਼ਨ ਨਾਲ ਜੁੜੀਆਂ ਕੰਪਨੀਆਂ ਦਾ ਧਿਆਨ ਵੀ ਸੀ ਜੀ ਸੀ ਝੰਜੇੜੀ ਵੱਲ ਕੇਂਦਰਿਤ ਹੈ। ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਕਲਾਸ ਤੋਂ ਬਾਅਦ ਆਪਣੀ ਪਸੰਦ ਦੇ ਕੋਰਸ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਪੜਾਈ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਵੱਲੋਂ ਵਿਦਿਆਰਥੀਆਂ ਵੱਲੋਂ ਕੀਤੀ ਬਿਹਤਰੀਨ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਅਖੀਰ ਵਿਚ ਝੰਜੇੜੀ ਕੈਂਪਸ ਦੀ ਭੰਗੜਾ ਟੀਮ ਦੀ ਪੇਸ਼ਕਸ਼ ਦਰਸ਼ਕਾਂ ਦਾ ਮੌਨਰੰਜਨ ਕਰਦੀ ਨਜ਼ਰ ਆਈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande