ਐਨਆਈਏ ਨੇ ਪਾਕਿ ਸਥਿਤ ਖਾਲਿਸਤਾਨੀ ਅੱਤਵਾਦੀਆਂ ਦੇ ਸਹਿਯੋਗੀ ਦੀ ਅਚੱਲ ਜਾਇਦਾਦ ਕੀਤੀ ਜ਼ਬਤ
ਨਵੀਂ ਦਿੱਲੀ, 19 ਅਪ੍ਰੈਲ (ਹਿ.ਸ.)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪਾਕਿ ਸਥਿਤ ਖਾਲਿਸਤਾਨੀ ਅੱਤਵਾਦੀਆ
028


ਨਵੀਂ ਦਿੱਲੀ, 19 ਅਪ੍ਰੈਲ (ਹਿ.ਸ.)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪਾਕਿ ਸਥਿਤ ਖਾਲਿਸਤਾਨੀ ਅੱਤਵਾਦੀਆਂ ਦੇ ਮੁੱਖ ਸਹਿਯੋਗੀ ਸੂਰਤ ਸਿੰਘ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਜ਼ਬਤ ਜਲਾਲਾਬਾਦ ਮੋਟਰਸਾਈਕਲ ਬੰਬ ਧਮਾਕਾ ਮਾਮਲੇ ਵਿੱਚ ਕੀਤੀ ਗਈ ਹੈ। ਏਐਨਆਈ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਨੌਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਸੂਰਤ ਸਿੰਘ ਇਸ ਵਿੱਚ ਇੱਕ ਹੈ। ਐੱਨ.ਆਈ.ਏ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਐੱਨ.ਆਈ.ਏ ਮੁਤਾਬਕ ਸੂਰਤ ਸਿੰਘ ਉਰਫ ਸੁਰਤੀ 2021 ਦੇ ਮੋਟਰਸਾਈਕਲ ਬੰਬ ਧਮਾਕੇ ਦੇ ਦੋਸ਼ੀ ਅਤੇ ਪਾਕਿ-ਅਧਾਰਿਤ ਡਰੱਗਜ਼ ਅਤੇ ਹਥਿਆਰਾਂ ਦੇ ਤਸਕਰ ਹਬੀਬ ਖਾਨ ਉਰਫ ਡਾਕਟਰ ਅਤੇ ਲਖਬੀਰ ਸਿੰਘ ਉਰਫ ਰੋਡੇ ਦਾ ਸਾਥੀ ਰਿਹਾ ਹੈ। ਇਸ ਮਾਮਲੇ ਵਿੱਚ ਐਨਡੀਪੀਐਸ ਐਕਟ 1985 ਦੀਆਂ ਧਾਰਾਵਾਂ ਤਹਿਤ ਸੂਰਤ ਸਿੰਘ ਵਾਸੀ ਮਹਾਤਮ ਨਗਰ, ਫਾਜ਼ਿਲਕਾ, ਪੰਜਾਬ ਦੀ 13 ਕਨਾਲ, 17 ਮਰਲੇ ਅਤੇ 5 ਸਰਸਾਈ ਜ਼ਮੀਨ ਜ਼ਬਤ ਕੀਤੀ ਗਈ ਹੈ।

ਜਲਾਲਾਬਾਦ ਵਿੱਚ ਬਜਾਜ ਪਲੈਟੀਨਾ ਬਾਈਕ ਵਿੱਚ ਹੋਏ ਘਾਤਕ ਧਮਾਕੇ ਤੋਂ ਇੱਕ ਦਿਨ ਬਾਅਦ, 16 ਸਤੰਬਰ, 2021 ਨੂੰ ਪੰਜਾਬ ਦੇ ਫਾਜ਼ਿਲਕਾ ਸਦਰ ਥਾਣੇ ਵਿੱਚ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 1 ਅਕਤੂਬਰ 2021 ਨੂੰ ਐਨਆਈਏ ਨੇ ਕੇਸ ਨੂੰ ਆਪਣੇ ਹੱਥ ਵਿੱਚ ਲਿਆ ਸੀ।

ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਬੀਬ ਖਾਨ ਅਤੇ ਲਖਬੀਰ ਸਿੰਘ ਨੇ ਸੂਰਤ ਸਿੰਘ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਇੱਕ ਅੱਤਵਾਦੀ ਗਰੋਹ ਬਣਾਇਆ ਸੀ। ਜਿਸਦਾ ਉਦੇਸ਼ ਆਈਈਡੀ ਧਮਾਕੇ ਕਰਨਾ ਅਤੇ ਖੇਤਰ ਨੂੰ ਅਸਥਿਰ ਕਰਨ ਲਈ ਨਾਰਕੋ-ਅੱਤਵਾਦੀ ਰੈਕੇਟ ਚਲਾਉਣਾ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande