ਆਨੀ 'ਚ ਹਰਿਆਣਾ ਦਾ ਵਿਅਕਤੀ 422 ਗ੍ਰਾਮ ਚਰਸ ਸਮੇਤ ਗ੍ਰਿਫਤਾਰ
ਕੁੱਲੂ, 19 ਅਪ੍ਰੈਲ (ਹਿ.ਸ.)। ਥਾਣਾ ਆਨੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚਰਸ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹ
013


ਕੁੱਲੂ, 19 ਅਪ੍ਰੈਲ (ਹਿ.ਸ.)। ਥਾਣਾ ਆਨੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚਰਸ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਚਰਸ ਤਸਕਰੀ ਦਾ ਮਾਮਲਾ ਬੀਤੀ ਰਾਤ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਟੀਮ ਨੇਵੀ ਪੁਲ ਨੇੜੇ ਨਾਕੇ 'ਤੇ ਮੌਜੂਦ ਸੀ। ਉਸੇ ਸਮੇਂ ਸਾਹਮਣੇ ਤੋਂ ਇਕ ਵਿਅਕਤੀ ਆਇਆ ਪਰ ਪੁਲਿਸ ਨੂੰ ਸਾਹਮਣੇ ਦੇਖ ਕੇ ਉਸਨੇ ਲੁਕਣ ਦੀ ਕੋਸ਼ਿਸ਼ ਕੀਤੀ।

ਪੁਲਿਸ ਵੱਲੋਂ ਉਸਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਤਲਾਸ਼ੀ ਲੈਣ 'ਤੇ ਉਸਦੇ ਕਬਜ਼ੇ 'ਚੋਂ 422 ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਨੇ ਚਰਸ ਦੀ ਖੇਪ ਜ਼ਬਤ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਐਸ. ਪੀ. ਡਾ. ਕਾਰਤੀਕੇਅਨ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਅਨਿਲ ਕੁਮਾਰ (55) ਪੁੱਤਰ ਚੰਦਨ ਲਾਲ ਵਾਸੀ ਪਿੰਡ ਤੇ ਡਾਕਖਾਨਾ ਖੇੜੀ ਜਸੂਰ ਤਹਿਸੀਲ ਬਹਾਦਰਗੜ੍ਹ ਜ਼ਿਲ੍ਹਾ ਝੱਜਰ (ਹਰਿਆਣਾ) ਦੇ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande