ਫਰੀਦਕੋਟ: ਮੈਡੀਕਲ ਕਾਲਜ 'ਚ ਇੰਟਰਨਸ਼ਿਪ ਕਰ ਰਹੀ ਡਾਕਟਰ ਵਲੋਂ ਖੁਦਕੁਸ਼ੀ
ਫਰੀਦਕੋਟ, 24 ਅਪ੍ਰੈਲ (ਹਿ. ਸ.)। ਫਰੀਦਕੋਟ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਮੈਡੀਕਲ ਕਾਲਜ ’ਚ ਇੰਟਰਨਸ਼ਿਪ ਕਰ
ਖੁਦਕੁਸ਼ੀ


ਫਰੀਦਕੋਟ, 24 ਅਪ੍ਰੈਲ (ਹਿ. ਸ.)। ਫਰੀਦਕੋਟ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਮੈਡੀਕਲ ਕਾਲਜ ’ਚ ਇੰਟਰਨਸ਼ਿਪ ਕਰ ਰਹੀ ਐਮ. ਬੀ. ਬੀ. ਐਸ. ਡਾਕਟਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਵਾਲੀ ਡਾਕਟਰ ਦੀ ਪਛਾਣ ਫਰੀਦਕੋਟ ਵਾਸੀ ਡਾ. ਅਨੁਸ਼ਕਾ ਦੇ ਰੂਪ ’ਚ ਹੋਈ ਹੈ।

ਪ੍ਰਾਪਤ ਸੂਚਨਾ ਅਨੁਸਾਰ ਐਮ. ਬੀ. ਬੀ. ਐਸ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਾ. ਅਨੁਸ਼ਕਾ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੰਟਰਨਸ਼ਿਪ ਕਰ ਰਹੀ ਸੀ। ਡਾ. ਅਨੁਸ਼ਕਾ ਦੇ ਖ਼ੁਦਕੁਸ਼ੀ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕਾ ਐਮ. ਬੀ. ਬੀ. ਐਸ. ਤੋਂ ਬਾਅਦ ਐਮ. ਡੀ. ਦੀ ਤਿਆਰੀ ਕਰ ਰਹੀ ਸੀ ਤੇ ਕਿਸੇ ਗੱਲ ਨੂੰ ਲੈ ਕੇ ਉਹ ਕਾਫੀ ਟੈਨਸ਼ਨ ਵਿਚ ਸੀ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande