ਗਲੋਬਲ ਬਾਜ਼ਾਰ ਤੋਂ ਲਗਾਤਾਰ ਦੂਜੇ ਦਿਨ ਮਜ਼ਬੂਤੀ ਦੇ ਸੰਕੇਤ, ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਜਾਰੀ
ਨਵੀਂ ਦਿੱਲੀ, 24 ਅਪ੍ਰੈਲ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਲਗਾਤਾਰ ਦੂਜੇ ਦਿਨ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਅਮਰ
12


ਨਵੀਂ ਦਿੱਲੀ, 24 ਅਪ੍ਰੈਲ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਲਗਾਤਾਰ ਦੂਜੇ ਦਿਨ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ 'ਚ ਪਿਛਲੇ ਸੈਸ਼ਨ ਦੌਰਾਨ ਵੀ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਅੱਜ ਬੜ੍ਹਤ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਏ। ਅੱਜ ਏਸ਼ੀਆਈ ਬਾਜ਼ਾਰ 'ਚ ਵੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ।

ਅਮਰੀਕੀ ਬਾਜ਼ਾਰ 'ਚ ਰਿਕਵਰੀ ਦੀ ਸ਼ੁਰੂਆਤ ਕਾਰਨ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ 'ਚ ਤੇਜ਼ੀ ਰਹੀ। ਐਸਐਂਡਪੀ 500 ਇੰਡੈਕਸ 1.20 ਫੀਸਦੀ ਮਜ਼ਬੂਤੀ ਨਾਲ 5,070.55 ਅੰਕ 'ਤੇ, ਨੈਸਡੈਕ 245.33 ਅੰਕ ਜਾਂ 1.59 ਫੀਸਦੀ ਦੀ ਛਲਾਂਗ ਮਾਰ ਕੇ 15,696.64 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ 0.10 ਫੀਸਦੀ ਮਜ਼ਬੂਤੀ ਦੇ ਵਾਧੇ ਨਾਲ 38,539.31 ਅੰਕ ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।

ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ 'ਚ ਵੀ ਪਿਛਲੇ ਸੈਸ਼ਨ ਦੌਰਾਨ ਤੇਜ਼ੀ ਰਹੀ। ਐਫਟੀਐਸਈ ਇੰਡੈਕਸ 0.26 ਫੀਸਦੀ ਮਜ਼ਬੂਤੀ ਨਾਲ 8,044.81 ਅੰਕ 'ਤੇ, ਸੀਏਸੀ ਸੂਚਕਾਂਕ 0.81 ਫੀਸਦੀ ਦੀ ਮਜ਼ਬੂਤੀ ਨਾਲ 8,105.78 ਅੰਕਾਂ ਦੇ ਪੱਧਰ 'ਤੇ ਅਤੇ ਡੀਏਐਕਸ ਇੰਡੈਕਸ 276.85 ਅੰਕ ਜਾਂ 1.53 ਫੀਸਦੀ ਮਜ਼ਬੂਤੀ ਨਾਲ 18,137.65 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰ 'ਚ ਅੱਜ ਚਾਰੇ ਪਾਸੇ ਤੇਜ਼ੀ ਦੇਖਣ ਨੂੰ ਮਿਲੀ ਹੈ। ਏਸ਼ੀਆ ਦੇ ਸਾਰੇ 9 ਬਾਜ਼ਾਰਾਂ ਦੇ ਸੂਚਕਾਂਕ ਮਜ਼ਬੂਤੀ ਨਾਲ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਗਿਫ਼ਟ ਨਿਫਟੀ 0.29 ਫੀਸਦੀ ਮਜ਼ਬੂਤੀ ਨਾਲ 22,441 ਅੰਕ ਦੇ ਪੱਧਰ 'ਤੇ, ਇਸੇ ਤਰ੍ਹਾਂ ਸਟ੍ਰੇਟਸ ਟਾਈਮਜ਼ ਇੰਡੈਕਸ 0.68 ਫੀਸਦੀ ਮਜ਼ਬੂਤੀ ਨਾਲ 3,294.91 ਅੰਕਾਂ ਦੇ ਪੱਧਰ 'ਤੇ, ਤਾਈਵਾਨ ਵੇਟਿਡ ਇੰਡੈਕਸ ਵੱਡੀ ਛਾਲ ਮਾਰ ਕੇ ਸੂਚਕਾਂਕ 487.24 ਅੰਕ ਜਾਂ 2.49 ਫੀਸਦੀ ਮਜ਼ਬੂਤੀ ਨਾਲ 20,086.52 ਅੰਕਾਂ ਦੇ ਪੱਧਰ 'ਤੇ, ਨਿਕੇਈ ਇੰਡੈਕਸ ਵੀ 785.60 ਅੰਕ ਜਾਂ 2.09 ਫੀਸਦੀ ਦੀ ਮਜ਼ਬੂਤੀ ਨਾਲ 38,337.76 ਅੰਕਾਂ ਦੇ ਪੱਧਰ 'ਤੇ ਪਹੁੰਚਿਆ ਦਿਖਾਈ ਦਿੱਤਾ ਹੈ।

ਕੋਸਪੀ ਇੰਡੈਕਸ 'ਚ ਵੀ ਅੱਜ ਉਤਸ਼ਾਹ ਦਾ ਮਾਹੌਲ ਹੈ, ਜਿਸ ਕਾਰਨ ਇਹ ਸੂਚਕਾਂਕ 1.95 ਫੀਸਦੀ ਦੀ ਮਜ਼ਬੂਤੀ ਨਾਲ 2,674.08 ਅੰਕਾਂ ਦੇ ਪੱਧਰ 'ਤੇ, ਹੈਂਗ ਸੇਂਗ ਇੰਡੈਕਸ 281.28 ਅੰਕ ਜਾਂ 1.67 ਫੀਸਦੀ ਮਜ਼ਬੂਤੀ ਨਾਲ 17,110.21 ਅੰਕਾਂ ਦੇ ਪੱਧਰ 'ਤੇ, ਸੈੱਟ ਕੰਪੋਜ਼ਿਟ ਇੰਡੈਕਸ 0.07 ਫੀਸਦੀ ਮਜ਼ਬੂਤੀ ਨਾਲ 1,358.39 ਅੰਕ 'ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.98 ਫੀਸਦੀ ਮਜ਼ਬੂਤੀ ਨਾਲ 7,180.50 ਅੰਕ 'ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.33 ਫੀਸਦੀ ਮਜ਼ਬੂਤੀ ਨਾਲ 3,031.96 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande