ਮੁਸੀਬਤ 'ਚ ਅਭਿਨੇਤਰੀ ਤਮੰਨਾ ਭਾਟੀਆ, ਮਹਾਰਾਸ਼ਟਰ ਸਾਈਬਰ ਸੈੱਲ ਨੇ ਭੇਜਿਆ ਸੰਮਨ
ਮੁੰਬਈ, 25 ਅਪ੍ਰੈਲ (ਹਿ. ਸ.)। ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਮਹਾਰਾਸ਼ਟਰ
20


ਮੁੰਬਈ, 25 ਅਪ੍ਰੈਲ (ਹਿ. ਸ.)। ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਮਹਾਰਾਸ਼ਟਰ ਸਾਈਬਰ ਸੈੱਲ ਨੇ ਤਮੰਨਾ ਨੂੰ ਸੰਮਨ ਭੇਜਿਆ ਹੈ। ਤਮੰਨਾ ਨੂੰ ਫੇਅਰਪਲੇ ਐਪ 'ਤੇ ਆਈਪੀਐਲ 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਸਬੰਧ 'ਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਸਟ੍ਰੀਮਿੰਗ ਕਾਰਨ ਵਾਇਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਸਨੂੰ 29 ਅਪ੍ਰੈਲ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਤਮੰਨਾ ਭਾਟੀਆ ਨੇ ਫੇਅਰਪਲੇ ਦਾ ਪ੍ਰਚਾਰ ਕੀਤਾ ਸੀ, ਇਸ ਲਈ ਉਸਨੂੰ ਗਵਾਹ ਵਜੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਫੇਅਰਪਲੇ ਨੂੰ ਪ੍ਰਮੋਟ ਕਰਨ ਲਈ ਉਸ ਨਾਲ ਕਿਸ ਨੇ ਸੰਪਰਕ ਕੀਤਾ ਅਤੇ ਉਸ ਨੂੰ ਇਸ ਲਈ ਕਿੰਨੇ ਪੈਸੇ ਮਿਲੇ।

ਤਮੰਨਾ ਭਾਟੀਆ ਤੋਂ ਪਹਿਲਾਂ ਇਸ ਮਾਮਲੇ 'ਚ ਅਭਿਨੇਤਾ ਸੰਜੇ ਦੱਤ ਨੂੰ ਵੀ 23 ਅਪ੍ਰੈਲ ਨੂੰ ਸੰਮਨ ਭੇਜਿਆ ਜਾ ਚੁੱਕਾ ਹੈ। ਸੰਜੇ ਫਿਲਹਾਲ ਮੁੰਬਈ 'ਚ ਨਹੀਂ ਹਨ, ਇਸ ਲਈ ਉਨ੍ਹਾਂ ਕਿਹਾ ਕਿ ਉਹ ਦਿੱਤੀ ਗਈ ਤਰੀਕ 'ਤੇ ਹਾਜ਼ਰ ਨਹੀਂ ਹੋ ਸਕਣਗੇ। ਉਨ੍ਹਾਂ ਨੇ ਆਪਣਾ ਜਵਾਬ ਦਾਇਰ ਕਰਨ ਲਈ ਮਿਤੀ ਅਤੇ ਸਮਾਂ ਮੰਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande