ਸ਼ੇਅਰ ਬਾਜ਼ਾਰ ਦੀ ਤੇਜ਼ੀ 'ਤੇ ਬ੍ਰੇਕ, ਗਲੋਬਲ ਦਬਾਅ ਕਾਰਨ ਡਿੱਗੇ ਸੈਂਸੈਕਸ ਅਤੇ ਨਿਫਟੀ
ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰ 'ਚ ਦਬਾਅ ਨਜ਼ਰ ਆ ਰਿਹਾ
17


ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰ 'ਚ ਦਬਾਅ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ। ਪਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਮੁਨਾਫਾ ਬੁਕਿੰਗ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਡਿੱਗ ਗਏ। ਕਾਰੋਬਾਰ ਦੋਰਾਨ 10:50 ਵਜੇ ਤੱਕ ਸੈਂਸੈਕਸ 147.01 (0.20 ਫੀਸਦੀ) ਗਿਰਾਵਟ ਨਾਲ 74,192.43 ਅੰਕ ਦੇ ਪੱਧਰ ’ਤੇ ਅਤੇ ਨਿਫਟੀ 34.40 (0.15 ਫੀਸਦੀ) ਦੀ ਗਿਰਾਵਟ ਨਾਲ 22,535.95 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।

ਬੀਐਸਈ ਦਾ ਸੈਂਸੈਕਸ ਅੱਜ 169.87 ਅੰਕਾਂ ਦੀ ਮਜ਼ਬੂਤੀ ਨਾਲ 74,509.31 ਅੰਕਾਂ 'ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਅੱਧੇ ਘੰਟੇ ਤੱਕ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਵਿਚਕਾਰ ਖਿਚੋਤਾਣ ਜਾਰੀ ਰਹੀ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ਵਿੱਚ ’ਚ ਮਾਮੂਲੀ ਉਤਰਾਅ-ਚੜ੍ਹਾਅ ਰਹੇ। ਪਰ ਇਸ ਤੋਂ ਬਾਅਦ ਬਾਜ਼ਾਰ 'ਤੇ ਪੂਰੀ ਤਰ੍ਹਾਂ ਵਿਕਰੀ ਦਾ ਦਬਦਬਾ ਰਿਹਾ, ਜਿਸ ਕਾਰਨ ਸੂਚਕਾਂਕ ਲਾਲ ਨਿਸ਼ਾਨ 'ਤੇ ਆ ਗਿਆ। ਸੈਂਸੈਕਸ ਦੀ ਤਰ੍ਹਾਂ ਹੀ ਐਨਐਸਈ ਨਿਫਟੀ ਨੇ ਵੀ ਅੱਜ 50.05 ਅੰਕਾਂ ਦੀ ਮਜ਼ਬੂਤੀ ਨਾਲ 22,620.40 ਅੰਕਾਂ 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਕਾਰੋਬਾਰ ਵਿੱਚ ਇਸ ਸੂਚਕਾਂਕ ਦੀ ਗਤੀ ਵਿੱਚ ਮਾਮੂਲੀ ਉਤਰਾਅ-ਚੜ੍ਹਾਅ ਰਹੇ। ਪਰ ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਦੇ ਬਾਅਦ ਵਿਕ੍ਰੇਤਾਵਾਂ ਨੇ ਪੂਰੀ ਤਰ੍ਹਾਂ ਨਾਲ ਬਾਜ਼ਾਰ 'ਤੇ ਦਬਦਬਾ ਬਣਾ ਲਿਆ, ਜਿਸ ਕਾਰਨ ਸੂਚਕਾਂਕ ਵੀ ਲਾਲ ਨਿਸ਼ਾਨ ਵਿੱਚ ਆ ਗਿਆ।

ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ 'ਚੋਂ ਟੇਕ ਮਹਿੰਦਰਾ, ਐੱਲ.ਟੀ. ਮਾਈਂਡਟਰੀ, ਡਿਵੀਜ਼ ਲੈਬਾਰਟ੍ਰੀਜ਼, ਬਜਾਜ ਆਟੋ ਅਤੇ ਵਿਪਰੋ ਦੇ ਸ਼ੇਅਰ 11.05 ਫੀਸਦੀ ਤੋਂ 1.94 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਟਾਟਾ ਕੰਜ਼ਿਊਮਰ ਪ੍ਰੋਡਕਟਸ, ਅਪੋਲੋ ਹਸਪਤਾਲ ਅਤੇ ਨੇਸਲੇ ਦੇ ਸ਼ੇਅਰ 6.38 ਫੀਸਦੀ ਤੋਂ 1.32 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ 'ਚ ਸ਼ਾਮਲ 30 ਸ਼ੇਅਰਾਂ 'ਚੋਂ 15 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ 'ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 15 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ਵਿੱਚ ਸ਼ਾਮਲ ਸ਼ੇਅਰਾਂ ਵਿੱਚੋਂ 23 ਸ਼ੇਅਰ ਹਰੇ ਨਿਸ਼ਾਨ ਵਿੱਚ ਅਤੇ 27 ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਦੇਖੇ ਗਏ।

ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 486.50 ਅੰਕ ਜਾਂ 0.66 ਫੀਸਦੀ ਮਜ਼ਬੂਤੀ ਨਾਲ 74,339.44 ਅੰਕਾਂ ਦੇ ਪੱਧਰ 'ਤੇ ਅਤੇ ਨਿਫਟੀ 167.95 ਅੰਕ ਜਾਂ 0.75 ਫੀਸਦੀ ਦੀ ਮਜ਼ਬੂਤੀ ਨਾਲ 22,570.35 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande