ਲੋਕ ਸਭਾ ਚੋਣਾਂ : ਦੂਜੇ ਪੜਾਅ ਤਹਿਤ ਯੂਪੀ ਦੀਆਂ ਅੱਠ ਸੀਟਾਂ 'ਤੇ ਵੋਟਿੰਗ ਜਾਰੀ, 1.67 ਕਰੋੜ ਵੋਟਰ ਚੁਣਨਗੇ ਆਪਣਾ ਨੁੰਮਾਇੰਦਾ
ਲਖਨਊ, 26 ਅਪ੍ਰੈਲ (ਹਿ.ਸ.)। ਪੱਛਮੀ ਉੱਤਰ ਪ੍ਰਦੇਸ਼ ਦੇ ਅੱਠ ਲੋਕ ਸਭਾ ਹਲਕਿਆਂ ਵਿੱਚ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਵੋਟ
02


ਲਖਨਊ, 26 ਅਪ੍ਰੈਲ (ਹਿ.ਸ.)। ਪੱਛਮੀ ਉੱਤਰ ਪ੍ਰਦੇਸ਼ ਦੇ ਅੱਠ ਲੋਕ ਸਭਾ ਹਲਕਿਆਂ ਵਿੱਚ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਵਿੱਚ ਘੱਟ ਵੋਟਿੰਗ ਪ੍ਰਤੀਸ਼ਤਤਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਵੋਟਰਾਂ ਵਿੱਚ ਵੋਟਿੰਗ ਜਾਗਰੂਕਤਾ ਮੁਹਿੰਮ ਤੇਜ਼ ਕੀਤੀ ਹੈ। ਦੂਜੇ ਗੇੜ ਦੀ ਵੋਟਿੰਗ ਦੌਰਾਨ ਕੁਝ ਬੂਥਾਂ 'ਤੇ ਸਵੇਰ ਤੋਂ ਹੀ ਵੋਟਰਾਂ ਦੀ ਭੀੜ ਲੱਗੀ ਹੋਈ ਹੈ, ਜਦਕਿ ਕਈ ਥਾਵਾਂ 'ਤੇ ਬੂਥ ਖਾਲੀ ਪਏ ਹਨ। ਲੋਕਾਂ ਵਿੱਚ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਅੱਠ ਲੋਕ ਸਭਾ ਸੀਟਾਂ ਲਈ ਕੁੱਲ 91 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ ਵੋਟਰਾਂ ਦੀ ਗਿਣਤੀ 1 ਕਰੋੜ 67 ਲੱਖ 77 ਹਜ਼ਾਰ 198 ਹੈ।

ਲੋਕ ਸਭਾ ਹਲਕਿਆਂ ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਬੁਲੰਦਸ਼ਹਿਰ (ਐਸਸੀ), ਅਲੀਗੜ੍ਹ ਅਤੇ ਮਥੁਰਾ ਵਿੱਚ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਕੁੱਲ 01 ਕਰੋੜ 67 ਲੱਖ 77 ਹਜ਼ਾਰ 198 ਵੋਟਰ ਹਨ, ਜਿਨ੍ਹਾਂ ਵਿੱਚੋਂ 90 ਲੱਖ 26 ਹਜ਼ਾਰ 51 ਪੁਰਸ਼ ਵੋਟਰ ਅਤੇ 77 ਲੱਖ 50 ਹਜ਼ਾਰ 356 ਮਹਿਲਾ ਵੋਟਰ ਹਨ। ਤੀਜੇ ਲਿੰਗ ਦੇ 791 ਵੋਟਰ ਹਨ। ਵੋਟਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਵੋਟਰ ਗਾਜ਼ੀਆਬਾਦ (29 ਲੱਖ, 45 ਹਜ਼ਾਰ 487) ਅਤੇ ਸਭ ਤੋਂ ਘੱਟ ਵੋਟਰ ਬਾਗਪਤ (16 ਲੱਖ 53 ਹਜ਼ਾਰ 146) ਲੋਕ ਸਭਾ ਹਲਕੇ ਵਿੱਚ ਹਨ।

ਅੱਠ ਹਲਕਿਆਂ ਵਿੱਚ ਕੁੱਲ 91 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 10 ਮਹਿਲਾ ਉਮੀਦਵਾਰ ਹਨ। ਸਭ ਤੋਂ ਵੱਧ 15 ਉਮੀਦਵਾਰ ਗੌਤਮ ਬੁੱਧ ਨਗਰ ਅਤੇ ਮਥੁਰਾ ਲੋਕ ਸਭਾ ਹਲਕੇ ਵਿੱਚ ਹਨ ਅਤੇ ਘੱਟ ਤੋਂ ਘੱਟ ਛੇ ਉਮੀਦਵਾਰ ਬੁਲੰਦਸ਼ਹਿਰ (ਐਸਸੀ) ਲੋਕ ਸਭਾ ਹਲਕੇ ਵਿੱਚ ਹਨ। ਦੂਜੇ ਪੜਾਅ ਵਿੱਚ ਕੁੱਲ 17704 ਪੋਲਿੰਗ ਬੂਥ ਅਤੇ 7797 ਪੋਲਿੰਗ ਸਟੇਸ਼ਨ ਹਨ। ਇਨ੍ਹਾਂ ਪੋਲਿੰਗ ਸਟੇਸ਼ਨਾਂ ਵਿੱਚੋਂ 3472 ਕ੍ਰਿਟੀਕਲ ਹਨ।

ਵੋਟਿੰਗ 'ਤੇ ਤਿੱਖੀ ਨਜ਼ਰ ਰੱਖਣ ਲਈ ਕਮਿਸ਼ਨ ਨੇ ਤਿੰਨ ਵਿਸ਼ੇਸ਼ ਨਿਗਰਾਨ, ਅੱਠ ਜਨਰਲ ਅਬਜ਼ਰਵਰ, ਪੰਜ ਪੁਲਿਸ ਅਬਜ਼ਰਵਰ ਅਤੇ 12 ਖਰਚਾ ਨਿਗਰਾਨ ਵੀ ਤਾਇਨਾਤ ਕੀਤੇ ਹਨ। ਉਪਰੋਕਤ ਤੋਂ ਇਲਾਵਾ 1451 ਸੈਕਟਰ ਮੈਜਿਸਟ੍ਰੇਟ, 190 ਜ਼ੋਨਲ ਮੈਜਿਸਟ੍ਰੇਟ, 222 ਸਟੈਟਿਕ ਮੈਜਿਸਟ੍ਰੇਟ ਅਤੇ 1599 ਮਾਈਕ੍ਰੋ ਅਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ 4213 ਭਾਰੀ ਵਾਹਨ, 3251 ਹਲਕੇ ਵਾਹਨ ਅਤੇ 79338 ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਚੋਣਾਂ ਵਿੱਚ ਵੋਟਿੰਗ ਲਈ 17230 ਈ.ਵੀ.ਐਮ ਕੰਟਰੋਲ ਯੂਨਿਟ, 17331 ਬੈਲਟ ਯੂਨਿਟ ਅਤੇ 17443 ਵੀ.ਵੀ. ਪੈਟ ਤਿਆਰ ਕੀਤੇ ਗਏ ਹਨ। ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਸਟ੍ਰਾਂਗ ਰੂਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਅਰਧ ਸੈਨਿਕ ਬਲਾਂ ਨੂੰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande