ਗਲੋਬਲ ਮਾਰਕੀਟ ਤੋਂ ਕਮਜ਼ੋਰ ਸੰਕੇਤ, ਏਸ਼ੀਆ ਵਿੱਚ ਮਿਸ਼ਰਤ ਕਾਰੋਬਾਰ
ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਲਗਾਤਾਰ ਦੂ
16


ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਲਗਾਤਾਰ ਦੂਜੇ ਦਿਨ ਦਬਾਅ 'ਚ ਰਿਹਾ, ਜਿਸ ਕਾਰਨ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ ਲਾਭ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਯੂਰਪੀ ਬਾਜ਼ਾਰ ਵੀ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਅੱਜ ਏਸ਼ੀਆਈ ਬਾਜ਼ਾਰਾਂ 'ਚ ਵੀ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।

ਵੱਡੀਆਂ ਕੰਪਨੀਆਂ ਦੇ ਨਤੀਜਿਆਂ 'ਚ ਗਿਰਾਵਟ ਕਾਰਨ ਅਮਰੀਕੀ ਬਾਜ਼ਾਰ 'ਚ ਆਖਰੀ ਸੈਸ਼ਨ ਦੌਰਾਨ ਨਿਰਾਸ਼ਾ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਡਿੱਗ ਗਏ। ਐੱਸਐਂਡਪੀ 500 ਇੰਡੈਕਸ 0.46 ਫੀਸਦੀ ਦੀ ਕਮਜ਼ੋਰੀ ਨਾਲ 5,048.42 'ਤੇ ਅਤੇ ਨੈਸਡੈਕ 100.99 ਅੰਕ ਜਾਂ 0.64 ਫੀਸਦੀ ਡਿੱਗ ਕੇ 15,611.76 ਅੰਕ ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਡਾਓ ਜੌਂਸ ਫਿਊਚਰਜ਼ 0.12 ਫੀਸਦੀ ਦੀ ਮਜ਼ਬੂਤੀ ਨਾਲ 38,131.60 ਅੰਕ ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।

ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਐਫਟੀਐਸਈ ਇੰਡੈਕਸ 0.48 ਫੀਸਦੀ ਮਜ਼ਬੂਤੀ ਨਾਲ 8,078.86 'ਤੇ ਬੰਦ ਹੋਇਆ। ਇਸੇ ਤਰ੍ਹਾਂ ਸੀਏਸੀ ਸੂਚਕਾਂਕ 0.94 ਫੀਸਦੀ ਦੀ ਗਿਰਾਵਟ ਨਾਲ 8,016.65 ਅੰਕ ਦੇ ਪੱਧਰ 'ਤੇ ਅਤੇ ਡੀਏਐਕਸ ਇੰਡੈਕਸ 171.52 ਅੰਕ ਜਾਂ 0.96 ਫੀਸਦੀ ਦੀ ਕਮਜ਼ੋਰੀ ਨਾਲ 17,917.28 ਅੰਕ ਦੇ ਪੱਧਰ 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰਾਂ 'ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸਟ੍ਰੇਟਸ ਟਾਈਮਜ਼ ਇੰਡੈਕਸ 0.03 ਫੀਸਦੀ ਦੀ ਕਮਜ਼ੋਰੀ ਦੇ ਨਾਲ 3,286.61 ਦੇ ਪੱਧਰ 'ਤੇ, ਸੈੱਟ ਕੰਪੋਜ਼ਿਟ ਇੰਡੈਕਸ 0.07 ਫੀਸਦੀ ਡਿੱਗ ਕੇ 1,363.36 ਅੰਕਾਂ ਦੇ ਪੱਧਰ 'ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.50 ਫੀਸਦੀ ਡਿੱਗ ਕੇ 7,119.61 ਅੰਕ ਦੇ ਪੱਧਰ 'ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।

ਦੂਜੇ ਪਾਸੇ ਗਿਫ਼ਟ ਨਿਫਟੀ 0.17 ਫੀਸਦੀ ਮਜ਼ਬੂਤੀ ਨਾਲ 22,694.50 ਦੇ ਪੱਧਰ 'ਤੇ, ਨਿੱਕੇਈ ਇੰਡੈਕਸ 325.16 ਅੰਕ ਜਾਂ 0.86 ਫੀਸਦੀ ਮਜ਼ਬੂਤੀ ਨਾਲ 37,953.64 ਅੰਕਾਂ ਦੇ ਪੱਧਰ 'ਤੇ, ਹੈਂਗ ਸੇਂਗ ਇੰਡੈਕਸ ਅੱਜ ਵੱਡੀ ਛਾਲ ਮਾਰ ਕੇ 343.19 ਅੰਕ ਜਾਂ 1.99 ਫੀਸਦੀ ਦੀ ਮਜ਼ਬੂਤੀ ਨਾਲ 17,627.73 ਅੰਕਾਂ ਦੇ ਪੱਧਰ 'ਤੇ, ਤਾਈਵਾਨ ਵੇਟਿਡ ਇੰਡੈਕਸ ਵੀ 327.58 ਅੰਕ ਜਾਂ 1.65 ਫੀਸਦੀ ਦੀ ਸ਼ਾਨਦਾਰ ਮਜ਼ਬੂਤੀ ਨਾਲ 20,185 ਅੰਕਾਂ ਦੇ ਪੱਧਰ 'ਤੇ, ਕੋਸਪੀ ਇੰਡੈਕਸ 1.10 ਫੀਸਦੀ ਮਜ਼ਬੂਤੀ ਨਾਲ 2,657.43 ਅੰਕਾਂ ਦੇ ਪੱਧਰ 'ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.78 ਫੀਸਦੀ ਮਜ਼ਬੂਤੀ ਨਾਲ 3,076.92 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande