ਤੁਹਾਡੀ ਵੋਟ ਤੈਅ ਕਰੇਗੀ ਅਗਲੀ ਸਰਕਾਰ, ਬਣੋ ਸੰਵਿਧਾਨ ਦੇ ਸਿਪਾਹੀ : ਰਾਹੁਲ
ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਿ
28


ਨਵੀਂ ਦਿੱਲੀ, 26 ਅਪ੍ਰੈਲ (ਹਿ.ਸ.)। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਿਕਲ ਕੇ ਦੂਜੇ ਪੜਾਅ ਲਈ ਵੋਟ ਪਾਉਣ।

ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਐਕਸ 'ਤੇ ਰਾਹੁਲ ਗਾਂਧੀ ਨੇ ਕਿਹਾ, 'ਦੇਸ਼ ਦੀ ਕਿਸਮਤ ਦਾ ਫੈਸਲਾ ਕਰਨ ਜਾ ਰਹੀਆਂ ਇਨ੍ਹਾਂ ਇਤਿਹਾਸਕ ਚੋਣਾਂ ਦਾ ਅੱਜ ਦੂਜਾ ਪੜਾਅ ਹੈ। ਤੁਹਾਡੀ ਵੋਟ ਤੈਅ ਕਰੇਗੀ ਕਿ ਅਗਲੀ ਸਰਕਾਰ 'ਕੁਝ ਅਰਬਪਤੀਆਂ' ਦੀ ਹੋਵੇਗੀ ਜਾਂ '140 ਕਰੋੜ ਭਾਰਤੀਆਂ' ਦੀ।

ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਅੱਜ ਘਰੋਂ ਬਾਹਰ ਨਿਕਲੇ ਅਤੇ ‘ਸੰਵਿਧਾਨ ਦੇ ਸਿਪਾਹੀ’ ਬਣ ਕੇ ਲੋਕਤੰਤਰ ਦੀ ਰਾਖੀ ਲਈ ਵੋਟ ਪਾਵੇ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਨੂੰ ਜਾਰੀ ਹੈ। ਇਸ ਪੜਾਅ 'ਚ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande