ਯੂਨਾਈਟਿਡ ਪਾਸ਼ਟਰ ਐਸੋਸੀਏਸ਼ਨ ਨੇ ਚੰਨੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ ਮਸੀਹ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਮੰਗਾਂ ਦਾ ਕੀਤਾ ਜਾਵੇਗਾ ਹੱਲ: ਚੰਨੀ
ਜਲੰਧਰ, 26 ਅਪ੍ਰੈਲ (ਹਿ. ਸ.) ਜਲੰਧਰ ਲੋਕ ਸਭਾ ਹਲਕੇ ਦੇ ਮਸੀਹ ਭਾਈਚਾਰੇ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱ
ਯੂਨਾਈਟਿਡ ਪਾਸ਼ਟਰ ਐਸੋਸੀਏਸ਼ਨ ਨੇ ਚੰਨੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ ਮਸੀਹ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਮੰਗਾਂ ਦਾ ਕੀਤਾ ਜਾਵੇਗਾ ਹੱਲ: ਚੰਨੀ


ਜਲੰਧਰ, 26 ਅਪ੍ਰੈਲ (ਹਿ. ਸ.) ਜਲੰਧਰ ਲੋਕ ਸਭਾ ਹਲਕੇ ਦੇ ਮਸੀਹ ਭਾਈਚਾਰੇ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਮੀਟਿੰਗ ਕੀਤੀ ਗਈ।ਇਸ ਦੋਰਾਨ ਯੂਨਾਈਟਿਡ ਪਾਸ਼ਟਰ ਐਸੋਸੀਏਸ਼ਨ ਨੇ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਮੀਟਿੰਗ ਦੋਰਾਨ ਮਸੀਹ ਭਾਈਚਾਰੇ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਤੇ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ ਗਿਆ।

ਯੂਨਾਈਟਿਡ ਪਾਸ਼ਟਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇਕ ਬੇਦਾਗ ਸ਼ਖਸ਼ੀਅਤ ਹਨ ਤੇ ਮੁੱਖ ਮੰਤਰੀ ਰਹਿੰਦਿਆਂ ਉਹਨਾ ਸੂਬੇ ਲਈ ਬੇਮਿਸਾਲ ਕੰਮ ਕਰਕੇ ਦਿਖਾਏ ਹਨ।ਇੰਨਾਂ ਆਗੂਆ ਨੇ ਕਿਹਾ ਕਿ ਜਲੰਧਰ ਦੇ ਵਿਕਾਸ ਅਤੇ ਤਰੱਕੀ ਲਈ ਇਕ ਪੜੇ ਲਿਖੇ ਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਨੇਤਾ ਦੀ ਜ਼ਰੂਰਤ ਹੈ ਤੇ ਇਹ ਸਭ ਗੁਣ ਚਰਨਜੀਤ ਸਿੰਘ ਚੰਨੀ ਵਿੱਚ ਹਨ ਜਿਸਦੇ ਕਾਰਨ ਹੀ ਭਾਈਚਾਰੇ ਨੇ ਚਰਨਜੀਤ ਸਿੰਘ ਚੰਨੀ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਉਣ ਦਾ ਫੈਸਲਾ ਲਿਆ ਹੈ।ਇਸ ਮੋਕੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮਸੀਹ ਭਾਈਚਾਰੇ ਨੂੰ ਉੱਨਾਂ ਦੀਆਂ ਮੰਗਾਂ ਅਤੇ ਸਮੱਸਿਆਵਾ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਉਹ ਹਰ ਧਰਮ ਤੇ ਭਾਈਚਾਰੇ ਦਾ ਸਤਿਕਾਰ ਕਰਦੇ ਹਨ ਤੇ ਸਭ ਨੂੰ ਇਕ ਬਰਾਬਰ ਸਮਝਦੇ ਹਨ।ਉੱਨਾਂ ਯੂਨਾਈਟਿਡ ਪਾਸ਼ਟਰ ਐਸੋਸੀਏਸ਼ਨ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੂਜੇ ਭਾਈਚਾਰਿਆਂ ਦੀ ਤਰਾਂ ਮਸੀਹ ਭਾਈਚਾਰੇ ਨੇ ਵੀ ਹਮੇਸ਼ਾ ਉਨਾ ਦਾ ਸਾਥ ਦਿੱਤਾ ਹੈ। ਇਸ ਮੋਕੇ ਤੇ ਬਸ਼ੀਰ ਮਸੀਹ,ਹਮੀਦ ਮਸੀਹ ਮੀਤ ਪ੍ਰਧਾਨ ਕਾਂਗਰਸ,ਪਾਸ਼ਟਰ ਅਸ਼ਵਨੀ ਮਸੀਹ ਪ੍ਰਧਾਨ ਯੂ.ਪੀ.ਏ,ਮਾਸਟਰ ਲੋਟਰ ਪ੍ਰਧਾਨ ਯੂ.ਪੀ.ਏ ਟਰੱਸ਼ਟ,ਪੀਟਰ ਮਸੀਹ ਬੁਲੰਦਪੁਰੀ ਪ੍ਰਧਾਨ ਕ੍ਰਿਸ਼ਚਨ ਵੈਲਫੇਅਰ,ਅਨਵਰ ਮਸੀਹ,ਪਾਸ਼ਟਰ ਜਤਿਨ,ਪਾਸ਼ਟਰ ਗੋਤਮ ਆਦਿ ਤੋ ਇਲਾਵਾ ਵੱਡੀ ਗਿਣਤੀ ਚ ਮਸੀਹ ਭਾਈਚਾਰੇ ਦੇ ਆਗ ਹਾਜ਼ਰ ਹੋਏ।

ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ/ਸੰਜੀਵ


 rajesh pande